
ਲੋਕਪਾਲ ਨੇ ਮੰਗਿਆ ਹਿੰਡਨਬਰਗ ਦੇ ਦੋਸ਼ਾਂ ਬਾਰੇ ਸੇਬੀ ਮੁਖੀ ਬੁੱਚ ਤੋਂ ਸਪੱਸ਼ਟੀਕਰਨ
- by Jasbeer Singh
- November 9, 2024

ਲੋਕਪਾਲ ਨੇ ਮੰਗਿਆ ਹਿੰਡਨਬਰਗ ਦੇ ਦੋਸ਼ਾਂ ਬਾਰੇ ਸੇਬੀ ਮੁਖੀ ਬੁੱਚ ਤੋਂ ਸਪੱਸ਼ਟੀਕਰਨ ਨਵੀਂ ਦਿੱਲੀ : ਭ੍ਰਿਸ਼ਟਾਚਾਰ ਰੋਕੂ ਸੰਸਥਾ ਲੋਕਪਾਲ ਨੇ ਅਮਰੀਕੀ ਖੋਜ ਤੇ ਨਿਵੇਸ਼ ਫਰਮ ਹਿੰਡਨਬਰਗ ਰਿਸਰਚ ਵੱਲੋਂ ਸਕਿਓਰਿਟੀ ਐਕਸਚੇਂਜ ਬੋਰਡ ਆਫ ਇੰਡੀਆ ਦੇ (ਸੇਬੀ) ਮੁਖੀ ਮਾਘਵੀ ਪੁਰੀ ਬੁੱਚ ’ਤੇ ਲਗਾਏ ਗਏ ਦੋਸ਼ਾਂ ਸਬੰਧੀ ਉਨ੍ਹਾਂ ਨੂੰ ਸਪੱਸ਼ਟੀਕਰਨ ਦੇਣ ਲਈ ਆਖਿਆ ਹੈ।ਦੱਸਣਯੋਗ ਹੈ ਕਿ ਲੋਕ ਸਭਾ ਮੈਂਬਰ ਤੇ ਦੋ ਹੋਰਾਂ ਨੇ ਬੁਚ ਖਿ਼ਲਾਫ਼ ਇਸ ਬਾਰੇ ਸ਼ਿਕਾਇਤ ਦਰਜ ਕਰਵਾਈ ਸੀ। ਅਧਿਕਾਰਕ ਹੁਕਮ ਅਨੁਸਾਰ ਲੋਕਪਾਲ ਨੇ (ਸੇਬੀ) ਮੁਖੀ ਖਿ਼ਲਾਫ਼ ਆਈਆਂ ਸ਼ਿਕਾਇਤਾਂ ’ਤੇ ਉਨ੍ਹਾਂ ਤੋਂ ਸਪੱਸ਼ਟੀਕਰਨ ਮੰਗਦਿਆਂ ਚਾਰ ਹਫ਼ਤਿਆਂ ਅੰਦਰ ਆਪਣਾ ਪੱਖ ਰੱਖਣ ਲਈ ਆਖਿਆ ਗਿਆ ਹੈ। ਲੋਕਪਾਲ ਨੇ ਹਾਲਾਂਕਿ ਸਪੱਸ਼ਟ ਕੀਤਾ ਹੈ ਕਿ ਉਸ ਦਾ ਹੁਕਮ ਸਿਰਫ਼ ‘ਪ੍ਰਕਿਰਿਆ ਤਹਿਤ ਜਾਰੀ ਨਿਰਦੇਸ਼’ ਹੈ ਤੇ ‘ਇਸ ਮਾਮਲੇ ’ਚ ਕਿਸੇ ਵੀ ਤਰ੍ਹਾਂ ਉਸ ਦੀ ਰਾਏ ਜ਼ਾਹਰ ਨਹੀਂ ਕਰਦਾ। ਲੋਕਪਾਲ ਦਾ ਹੁਕਮ ਇਹ ਵੀ ਕਹਿੰਦਾ ਹੈ ਕਿ ਅਸੀਂ ਸਬੰਧਤ ਸ਼ਿਕਾਇਤਕਰਤਾ ਵੱਲੋਂ ਉਨ੍ਹਾਂ ਖਿ਼ਲਾਫ਼ ਲਗਾਏ ਗਏ ਦੋਸ਼ਾਂ ਬਾਰੇ ਸਪੱਸ਼ਟੀਕਰਨ ਦੇਣ ਲਈ ਬੁਲਾਉਣਾ ਢੁੱਕਵਾਂ ਸਮਝਦੇ ਹਾਂ।