

ਥਾਣਾ ਪਸਿਆਣਾ ਪੁਲਸ ਨੇ ਕੀਤਾ ਦੋ ਵਿਅਕਤੀਆਂ ਵਿਰੁੱਧ ਕੇਸ ਦਰਜ ਪਸਿਆਣਾ, 18 ਜੁਲਾਈ () : ਥਾਣਾ ਪਸਿਆਣਾ ਦੀ ਪੁਲਸ ਨੇ ਸਿ਼ਕਾਇਤਕਰਤਾ ਪ੍ਰਦੀਪ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਗੋਪੀ ਪੱਤੀ ਪਿੰਡ ਡਕਾਲਾ ਥਾਣਾ ਪਸਿਆਣਾ ਦੀ ਸਿ਼ਕਾਇਤ ਦੇ ਆਧਾਰ ਤੇ ਧਾਰਾ 406, 420, 120 ਬੀ. ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਸੁਖਵਿੰਦਰ ਸਿੰਘ ਪੁੱਤਰ ਭਜਨ ਸਿੰਘ ਵਾਸੀ ਪਿੰਡ ਡੇਰਾ ਜਗਤਪੁਰਾ, ਵਿੱਕੀ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਖਾਸੀਆ ਕਾਲੋਨੀ ਦੇਵੀਗੜ੍ਹ ਰੋਡ ਪਟਿਆਲਾ ਸ਼ਾਮਲ ਹਨ। ਸਿ਼ਕਾਇਤਕਰਤਾ ਪ੍ਰਦੀਪ ਸਿੰਘ ਨੇ ਦੱਸਿਆ ਕਿ 2023 ਵਿਚ ਉਪਰੋਕਤ ਵਿਅਕਤੀਆਂ ਨੂੰ ਆਪਣੀ ਕੰਬਾਇਨ ਦਿੱਤੀ ਗਈ ਸੀ ਅਤੇ ਇਹ ਇਕਰਾਰਨਾਮਾ ਵੀ ਹੋਇਆ ਸੀ ਕਿ ਜੋ ਵੀ ਮੁਨਾਫਾ ਹੋਵੇਗਾ ਉਹ ਅੱਧਾ ਅੱਧਾ ਹੋਵੇਗਾ ਪਰ ਬਾਅਦ ਵਿਚ ਉਪਰੋਕਤ ਵਿਅਕਤੀਆਂ ਨੇ ਉਸਨੂੰ ਨਾ ਤਾਂ ਮੁਨਾਫਾ ਦਿੱਤਾ ਅਤੇ ਨਾ ਹੀ ਕੰਬਾਇਨ ਵਾਪਸ ਕੀਤੀ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।