
ਪੁਲਸ ਨੇ ਕੀਤਾ ਬੈਂਕ ਵਿੱਚ ਡਕੈਤੀ ਦੀ ਤਿਆਰੀ ਕਰ ਰਹੇ ਨੌ ਮੈਂਬਰੀ ਗਿਰੋਹ ਨੂੰ ਮਾਰੂ ਹਥਿਆਰਾਂ ਅਤੇ 11 ਮੋਟਰਸਾਈਕਲਾਂ ਸਮੇ
- by Jasbeer Singh
- September 4, 2024

ਪੁਲਸ ਨੇ ਕੀਤਾ ਬੈਂਕ ਵਿੱਚ ਡਕੈਤੀ ਦੀ ਤਿਆਰੀ ਕਰ ਰਹੇ ਨੌ ਮੈਂਬਰੀ ਗਿਰੋਹ ਨੂੰ ਮਾਰੂ ਹਥਿਆਰਾਂ ਅਤੇ 11 ਮੋਟਰਸਾਈਕਲਾਂ ਸਮੇਤ ਗ੍ਰਿਫ਼ਤਾਰ ਗੋਰਾਇਆ : ਪੰਜਾਬ ਪੁਲਸ ਵਲੋਂ ਲਗਾਤਾਰ ਮਾੜੇ ਅਨਸਰਾਂ ਦੀ ਕੀਤੀ ਜਾ ਰਹੀ ਫੜੋ ਫੜੀ ਦੇ ਚਲਦਿਆਂ ਅੱਜ ਬੈਂਕ ਵਿੱਚ ਡਕੈਤੀ ਦੀ ਤਿਆਰੀ ਕਰ ਰਹੇ ਨੌ ਮੈਂਬਰੀ ਗਿਰੋਹ ਨੂੰ ਪੁਲਸ ਨੇ ਮਾਰੂ ਹਥਿਆਰਾਂ ਅਤੇ 11 ਮੋਟਰਸਾਈਕਲਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਇਕ ਪੱਤਰਕਾਰ ਸੰਮੇਲਨ ਦੋਰਾਨ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਸਰਵਨ ਸਿੰਘ ਬੱਲ ਨੇ ਦੱਸਿਆ ਐੱਸ. ਐੱਚ. ਓ. ਫਿਲੌਰ ਸੁਖਦੇਵ ਸਿੰਘ ਅਤੇ ਉਨ੍ਹਾਂ ਦੀ ਟੀਮ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ `ਤੇ ਫਿਲੌਰ ਦੇ ਜਖੀਰੇ ਵਿੱਚ ਛਾਪੇਮਾਰੀ ਦੌਰਾਨ ਪੁਲਸ ਨੇ ਨੌ ਲੋਕਾਂ ਨੂੰ ਕਾਬੂ ਕੀਤਾ। ਗ੍ਰਿਫ਼ਤਾਰ ਹੋਏ ਮੁਲਜ਼ਮਾਂ ਵਿਚ ਲਖਵਿੰਦਰ ਸਿੰਘ ਔਰ ਲੱਖਾ ਵਾਸੀ ਅੰਮ੍ਰਿਤਸਰ ਹਾਲ ਵਾਸੀ ਪੰਜ ਢੇਰਾ ਫਿਲੌਰ, ਸੁਰਿੰਦਰ ਸਿੰਘ ਉਰਫ਼ ਸੋਨੂ ਵਾਸੀ ਅੰਮ੍ਰਿਤਸਰ ਹਾਲ ਵਾਸੀ ਪੰਜ ਢੇਰਾ ਫਿਲੌਰ, ਮਹਿੰਦਰ ਕੁਮਾਰ ਉਰਫ਼ ਮੋਨੂੰ ਵਾਸੀ ਗੜਾ ਫਿਲੌਰ, ਰਵੀ ਕੁਮਾਰ ਉਰਫ਼ ਰਵੀ ਵਾਸੀ ਫਿਲੌਰ, ਜਸਪ੍ਰੀਤ ਉਰਫ਼ ਜੱਸਾ ਵਾਸੀ ਗੜਾ ਫਿਲੌਰ, ਨੀਰਜ ਕੁਮਾਰ ਉਰਫ਼ ਸਾਬੀ ਵਾਸੀ ਸ਼ੇਰਪੁਰ ਫਿਲੌਰ, ਮੈਥਿਊਮ ਉਰਫ਼ ਗੋਨਾ ਵਾਸੀ ਪੰਜ ਢੇਰਾ ਫਿਲੌਰ, ਤਰਲੋਕ ਕੁਮਾਰ ਉਰਫ਼ ਬੂੰਦੀ ਵਾਸੀ ਨਗਰ ਫਿਲੌਰ, ਪਰਮਜੀਤ ਵਾਸੀ ਮੁਹੱਲਾ ਚੌਧਰੀਆਂ ਫਿਲੌਰ ਨੂੰ ਕਾਬੂ ਕੀਤਾ ਹੈ। ਇਨ੍ਹਾਂ ਕੋਲੋਂ 09 ਮਾਰੂ ਹਥਿਆਰ ਅਤੇ 11 ਚੋਰੀ ਕੀਤੇ ਹੋਏ ਮੋਟਰਸਾਈਕਲ ਬਰਾਮਦ ਕੀਤੇ ਹਨ।