
ਥਾਣਾ ਸਿਟੀ ਰਾਜਪੁਰਾ ਨੇ ਕੀਤਾ ਚਾਰ ਵਿਅਕਤੀਆਂ ਵਿਰੁੱਧ ਕੁੱਟਮਾਰ ਕਰਨ ਅਤੇ ਚੈਨ ਖੋਹਣ ਤੇ ਕੇਸ ਦਰਜ
- by Jasbeer Singh
- August 3, 2024

ਥਾਣਾ ਸਿਟੀ ਰਾਜਪੁਰਾ ਨੇ ਕੀਤਾ ਚਾਰ ਵਿਅਕਤੀਆਂ ਵਿਰੁੱਧ ਕੁੱਟਮਾਰ ਕਰਨ ਅਤੇ ਚੈਨ ਖੋਹਣ ਤੇ ਕੇਸ ਦਰਜ ਰਾਜਪੁਰਾ, 3 ਅਗਸਤ () : ਥਾਣਾ ਸਿਟੀ ਰਾਜਪੁਰਾ ਪੁਲਸ ਨੇ ਸਿ਼ਕਾਇਤਕਰਤਾ ਸਿ਼ਵ ਕੁਮਾਰ ਪੁੱਤਰ ਸੁਰਿੰਦਰਪਾਲ ਵਾਸੀ ਰੌਸ਼ਨ ਕਾਲੋਨੀ ਪੁਰਾਣਾ ਰਾਜਪੁਰਾ ਦੀ ਸਿ਼ਕਾਇਤ ਦੇ ਆਧਾਰ ਤੇ ਧਾਰਾ 304 (2), 118 (1), 351 (2,3), 191 (3) 190 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਨਿਸ਼ਾ ਪਤਨੀ ਅਮਨ, ਖੁਸ਼ਬੂ ਪੁੱਤਰੀ ਵਿਕਰਮ, ਮਾਰੀਆ ਪੁੱਤਰੀ ਵਿਕਰਮ, ਸੁਭਮ ਪੁੱਤਰ ਰਾਜਾ ਵਾਸੀਆਨ ਮਿਰਚ ਮੰਡੀ ਰਾਜਪੁਰਾ ਅਤੇ ਜੱਗਾ ਵਾਸੀ ਘਨੋਰ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਸਿ਼ ਵ ਕੁਮਾਰ ਨੇ ਦੱਸਿਆ ਕਿ 28 ਜੁਲਾਈ ਨੂੰ ਉਹ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਸ਼ਾਮ ਨਗਰ ਬੈਕ ਸਾਈਡ ਭਾਟੀਆ ਪੈਟਰੋਲ ਪੰਪ ਰਾਜਪੁਰਾ ਗਿਆ ਸੀ ਤੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਉਪਰੋਕਤ ਵਿਅਕਤੀਆਂ ਨੇ ਉਸਦੀ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਤੇ ਝਗੜੇ ਦੌਰਾਨ ਉਸਦੀ ਸੋਨੇ ਦੀ ਚੈਨੀ ਵੀ ਖੋਹ ਕੇ ਲੈ ਗਏ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।