
ਥਾਣਾ ਸਿਟੀ ਸਮਾਣਾ ਨੇ ਕੀਤਾ ਤਿੰਨ ਵਿਅਕਤੀਆਂ ਵਿਰੁੱਧ ਆਰਮਜ਼ ਐਕਟ ਤਹਿਤ ਕੇਸ ਦਰਜ
- by Jasbeer Singh
- August 5, 2024

ਥਾਣਾ ਸਿਟੀ ਸਮਾਣਾ ਨੇ ਕੀਤਾ ਤਿੰਨ ਵਿਅਕਤੀਆਂ ਵਿਰੁੱਧ ਆਰਮਜ਼ ਐਕਟ ਤਹਿਤ ਕੇਸ ਦਰਜ ਸਮਾਣਾ, 5 ਅਗਸਤ () : ਥਾਣਾ ਸਿਟੀ ਸਮਾਣਾ ਦੀ ਪੁਲਸ ਨੇ ਤਿੰਨ ਵਿਅਕਤੀਆਂ ਵਿਰੁੱਧ ਧਾਰਾ 308 (2), 62, 56 ਬੀ. ਐਨ. ਐਸ. ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਕੁਲਦੀਪ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਕੋਟਲਾ ਨੱਸਰ ਥਾਣਾ ਸਦਰ ਸਮਾਣਾ, ਧਰਮਵੀਰ ਸਿੰਘ ਪੁੱਤਰ ਚਮਕੋਰ ਸਿੰਘ ਵਾਸੀ ਨਵੀ ਸਰਾਂਪੱਤੀ ਸਮਾਣਾ, ਥਾਣਾ ਸਿਟੀ ਸਮਾਣਾ, ਰਛਪਾਲ ਸਿੰਘ ਪੁੱਤਤ ਮਹਿੰਦਰ ਸਿੰਘ ਵਾਸੀ ਅਜੀਤ ਨਗਰ ਕਮਾਸਪੁਰ ਰੋਡ ਸਮਾਣਾ ਅਤੇ ਜਗਦੀਪ ਸਰਮਾਂ ਪੁੱਤਰ ਸ਼ਾਲ ਲਾਲ ਵਾਸੀ ਮਕਾਨ ਨੰ. 50 ਬਲਾਕ-ਏ ਗਰੀਨ ਸਿਟੀ ਸਮਾਣਾ ਸ਼ਾਮਲ ਹਨ। ਪੁਲਸ ਮੁਤਾਬਕ ਏ. ਐਸ. ਆਈ. ਪੂਰਨ ਸਿੰਘ ਜੋ ਪੁਲਸ ਪਾਰਟੀ ਸਮੇਤ ਗੈਰ ਸਮਾਜਿਕ ਅਨਸਰਾਂ ਦੀ ਭਾਲ ਵਿਚ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਸਮਾਣਾ ਵਿਖੇ ਮੌਜੂਦ ਸਨ ਨੂੰ ਸੂਚਨਾ ਮਿਲੀ ਕਿ ਉਕਤ ਵਿਅਕਤੀਆਂ ਨੇ ਰਲ ਕੇ ਗਿਰੋਹ ਬਣਾਇਆ ਹੋਇਆ ਹੈ ਅਤੇ ਚੋਰੀਆਂ, ਲੁੱਟਾਂ ਖੋਹਾਂ ਕਰਨ ਦੇ ਆਦੀ ਹਨ ਅਤੇ ਇਨ੍ਹਾਂ ਤੇ ਪਹਿਲਾਂ ਵੀ ਕਈ ਮਾਮਲੇ ਵੀ ਦਰਜ ਹਨ। ਇਨ੍ਹਾਂ ਵਿਅਕਤੀਆਂ ਵਲੋਂ ਸ਼ਾਮ ਨੂੰ ਹਨੇਰੇ ਵਿਚ ਰਾਹਗੀਰਾਂ ਨੂੰਇਕੱਲਾ ਦੇਖ ਕੇ ਤੇਜ਼ਧਾਰ ਹਥਿਆਰਾਂ ਨਾਲ ਡਰਾ ਧਮਕਾ ਕੇ ਲੁੱਟਾਂ ਖੋਹਾਂ ਦੀਆਂ ਘਟਨਾਵਾ ਨੂੰ ਅਮਲੀ ਰੂਪ ਦਿੱਤਾਜਾਂਦਾ ਹੈ ਅਤੇ ਇਨ੍ਹਾਂ ਵਲੋਂ ਕੁੱਝ ਦਿਨ ਪਹਿਲਾਂ ਵੀ ਸਮਾਣਾ ਸ਼ਹਿਰ ਅਤੇਇਸਦੇ ਨੇੜੇ ਦੇ ਖੇਤਰ ਵਿਚ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਨੂੰਅੰਜਾਮ ਦਿੱਤਾ ਗਿਆ ਹੈ, ਜਿਸ ਤੇ ਜਦੋਂ ਸੂਆ ਪੱਟੜੀ ਸ਼ਕਤੀ ਵਾਟਿਕਾ ਕਲੋਨੀ ਸਮਾਣਾ ਦੀ ਬੈਕਸਾਈਡ ਕੰਧ ਨਾਲ ਖਤਾਨਾਂ ਵਿਚ ਬੈਠ ਕੇ ਯੋਜਨਾ ਬੰਦੀ ਕਰ ਰਹੇ ਹਨ ਅਤੇ ਹਥਿਆਰਾਂ ਨੂੰ ਵੀ ਉਥੇ ਹੀ ਲੁਕਾ ਕੇ ਰੱਖਿਆ ਹੋਇਆ ਹੈ। ਜਿਸ ਤੇ ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।