

ਥਾਣਾ ਸਿਟੀ ਸਮਾਣਾ ਨੇ ਕੀਤਾ ਦੋ ਵਿਅਕਤੀਆਂ ਵਿਰੁੱਧ ਕੇਸ ਦਰਜ ਸਮਾਣਾ, 18 ਜੁਲਾਈ () : ਥਾਣਾ ਸਿਟੀ ਸਮਾਣਾ ਦੀ ਪੁਲਸ ਨੇ ਸਿ਼ਕਾਇਤਕਰਤਾ ਮਨਦੀਪ ਕੌਰ ਪਤਨੀ ਜਸਵਿੰਦਰ ਸਿੰਘ ਵਾਸੀ ਪਿੰਡ ਫਤਿਹਪੁਰ ਥਾਣਾ ਸਿਟੀ ਸਮਾਣਾ ਦੀ ਸਿ਼ਕਾਇਤ ਦੇ ਆਧਾਰ ਤੇ ਧਾਰਾ 406, 420, 120 ਬੀ. ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਸੁਰਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਅਜੀਤ ਨਗਰ ਭਵਾਨੀਗੜ੍ਹ, ਰੋਡ ਸਮਾਣਾ ਤੇ ਬਲਵਿੰਦਰ ਸਿੰਘ ਵਾਸੀ ਮੋਹਾਲੀ ਸ਼ਾਮਲ ਹਨ। ਸਿ਼ਕਾਇਤਕਰਤਾ ਮਨਦੀਪ ਕੌਰ ਨੇ ਦੱਸਿਆ ਕਿ ਉਸਦੇ ਪਤੀ ਦਾ ਸੁਰਿੰਦਰ ਸਿੰਘ ਨਾਲ ਪੈਸਿਆਂ ਸਬੰਧੀ ਲੈਣ ਦੇਣ ਚਲਦਾ ਸੀ ਤੇ ਉਕਤ ਪਾਸੋਂ ਉਸਦੇ ਪਤੀ ਨੇ 1 ਕਰੋੜ ਰੁਪਏ ਲੈਣੇ ਸਨ ਜਿਸ ਕਰਕੇ ਉਸਦਾ ਪਤੀ ਡਿਪ੍ਰੈਸ਼ਨ ਵਿਚ ਚਲਿਆ ਗਿਆ ਤੇ ਉਸਦੀ ਹਾਰਟ ਅਟੈਕ ਕਾਰਨ ਮੌਤ ਹੋ ਗਈ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।