
ਥਾਣਾ ਕੋਤਵਾਲੀ ਨਾਭਾ ਪੁਲਸ ਨੇ ਕੀਤਾ 30, 35 ਅਣਪਛਾਤੇਵਿਅਕਤੀਆਂ ਸਮੇਤ 6 ਵਿਅਕਤੀਆਂ ਵਿਰੁੱਧ ਕੇਸ ਦਰਜ
- by Jasbeer Singh
- April 26, 2025

ਥਾਣਾ ਕੋਤਵਾਲੀ ਨਾਭਾ ਪੁਲਸ ਨੇ ਕੀਤਾ 30, 35 ਅਣਪਛਾਤੇਵਿਅਕਤੀਆਂ ਸਮੇਤ 6 ਵਿਅਕਤੀਆਂ ਵਿਰੁੱਧ ਕੇਸ ਦਰਜ ਨਾਭਾ, 26 ਅਪੈ੍ਰਲ (ਬਲਵੰਤ ਹਿਆਣਾ) : ਜਿ਼ਲਾ ਪਟਿਆਲਾ ਅਧੀਨ ਆਉਂਦੇ ਸ਼ਹਿਰ ਨਾਭਾ ਦੇ ਥਾਣਾ ਕੋਤਵਾਲੀ ਨਾਭਾ ਵਿਖੇ 30, 35 ਅਣਪਛਾਤੇ ਵਿਅਕਤੀਆਂ ਸਮੇਤ 6 ਵਿਅਕਤੀਆਂ ਵਿਰੁੱਧ ਵੱਖ ਵੱਖ ਧਾਰਾਵਾਂ 127 (2), 133, 221 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਗਿਆ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਸੋਮਨਾਥ ਢੱਲ ਪ੍ਰਧਾਨ ਵਪਾਰ ਮੰਡਲ ਨਾਭਾ, ਰਮਨ ਗਾਰਮੈਂਟਸ ਦਾ ਮਾਲਕ, ਦੇਵ ਗਾਰਮੈਂਟਸ ਦਾ ਮਾਲਕ ਨਰਿੰਦਰ ਗਰਗ, ਵਿਸ਼ਾਲ ਸ਼ਰਮਾ ਮਾਲਕ ਸ਼ਰਮਾ ਦੁੱਧ ਡੈਅਰੀ, ਸੁਭਾਸ਼ ਸਹਿਗਲ ਵਾਸੀਆਨ ਨਾਭਾ, ਅਮਨ ਬੋਰਾਂ ਵਾਲਾ, ਭਰਤ ਵਾਸੀ ਘਾਹ ਮੰਡੀ ਨਾਭਾ ਅਤੇ 30/35 ਅਣਪਛਾਤੇ ਵਿਅਕਤੀ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਏ. ਐਸ. ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਅਤੇ ਮੁੱਖ ਅਫਸਰ ਪੁਲਸ ਪਾਰਟੀ ਦੇ ਮੁੱ ਨੰ. 37/25 ਥਾਣਾ ਕੋਤਵਾਲੀ ਨਾਭਾ ਦੇ ਸਬੰਧ ਵਿੱਚ ਰਿਵਕਰੀ ਕਰਾਉਣ ਲਈ ਦੱਤ ਸਟਾਈਲਿਸ਼ ਕੁਲੈਕਸ਼ਨ ਮੈਹਸ ਗੇਟ ਨਾਭਾ ਪੁਹੰਚੇ ਸਨ ਤੇ ਪੁਲਸ ਪਾਰਟੀ ਵੱਖ-ਵੱਖ ਨਾਮੀ ਬ੍ਰੈਂਡ ਏ. ਵੀ. ਕੇ. ਐਡੀਡਾਸ ਲੇਵਿਸ ਦੇ ਜਾਅਲੀ ਕੱਪੜਿਆਂ ਆਦਿ ਦੇ ਪਲੰਦੇ ਸੀਲ ਕਰ ਰਹੀ ਸੀ ਤਾਂ ਉਕਤ ਵਿਅਕਤੀ ਪੁਲਸ ਪਾਰਟੀ ਦੇ ਦੁਆਲੇ ਇਕੱਠੇ ਹੋਣ ਲੱਗ ਪਏ, ਜਿਹਨਾ ਨੂੰ ਉੱਥੋ ਜਾਣ ਲਈ ਕਿਹਾ ਅਤੇ ਪੁਲਸ ਪਾਰਟੀ ਦੀ ਡਿਊਟੀ ਵਿੱਚ ਵਿਘਨ ਨਾ ਪਾਉਣ ਲਈ ਕਿਹਾ ਤਾਂ ਉਕਤ ਵਿਅਕਤੀਆਂ ਨੇ ਤਹਿਸ਼ ਵਿੱਚ ਆ ਕੇ ਪੁਲਸ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਦੁਕਾਨ ਦਾ ਸ਼ਟਰ ਬੰਦ ਕਰਕੇ ਪੁਲਸ ਪਾਰਟੀ ਨੂੰ ਬੰਦੀ ਬਣਾਉਣ ਦੀ ਕੋਸਿ਼ਸ਼ ਕੀਤੀ ਪਰੰਤੂ ਪੁਲਸ ਪਾਰਟੀ ਵੱਲੋ ਬੜੀ ਮੁਸ਼ੱਕਤ ਨਾਲ ਦੁਕਾਨ ਦਾ ਸ਼ਾਟਰ ਖੋਲਿਆ ਗਿਆ ਤੇ ਜਦੋ ਪੁਲਸ ਪਾਰਟੀ ਰਿਵਕਰੀ ਕਰਨ ਤੋ ਬਾਅਦ ਦੁਕਾਨ ਤੋ ਬਾਹਰ ਆਈ ਤਾ ਉਪਰੋਕਤ ਵਿਅਕਤੀਆਂ ਨੇ ਡਿਊਟੀ ਵਿੱਚ ਵਿਘਨ ਪਾਇਆ। ਜਿਸ ਤੇ ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।