post

Jasbeer Singh

(Chief Editor)

Latest update

ਲੁਧਿਆਣਾ ਵਿਚ ਸਪਾ ਸੈਂਟਰ ਦੀ ਆੜ ਵਿਚ ਚੱਲ ਰਹੇ ਜਿਸਮਫਰੋਸ਼ੀ ਦੇ ਧੰਦੇ ਵਾਲਿਆਂ ਨਾਲ ਸੈਟਿੰਗ ਸੀ ਥਾਣਾ ਮੁਨਸ਼ੀ ਦੀ

post-img

ਲੁਧਿਆਣਾ ਵਿਚ ਸਪਾ ਸੈਂਟਰ ਦੀ ਆੜ ਵਿਚ ਚੱਲ ਰਹੇ ਜਿਸਮਫਰੋਸ਼ੀ ਦੇ ਧੰਦੇ ਵਾਲਿਆਂ ਨਾਲ ਸੈਟਿੰਗ ਸੀ ਥਾਣਾ ਮੁਨਸ਼ੀ ਦੀ ਲੁਧਿਆਣਾ : ਪੰਜਾਬ ਦੇ ਲੁਧਿਆਣਾ ਸ਼ਹਿਰ ’ਚ ਖੁੱਲ੍ਹੇਆਮ ਸਪਾ ਸੈਂਟਰਾਂ ਦੇ ਨਾਂ ’ਤੇ ਜਿਸਮਫਿਰੋਸ਼ੀ ਦਾ ਧੰਦਾ ਚਲਾਇਆ ਜਾ ਰਿਹਾ ਸੀ। ਜਿਉਂ ਹੀ ਪੁਲਸ ਕਮਿਸ਼ਨਰ ਕੁਲਦੀਪ ਚਾਹਲ ਅਤੇ ਜੁਆਇੰਟ ਸੀ.ਪੀ. ਜਸਕਿਰਨਜੀਤ ਸਿੰਘ ਤੇਜਾ ਦੇ ਧਿਆਨ ’ਚ ਇਹ ਮਾਮਲਾ ਆਇਆ ਤਾਂ ਉਨ੍ਹਾਂ ਨੇ ਤੁਰੰਤ ਕਾਰਵਾਈ ਕਰਦਿਆਂ ਸਪਾ ਸੈਂਟਰਾਂ ’ਤੇ ਵੱਡੀ ਕਾਰਵਾਈ ਕੀਤੀ। ਪਰ ਇਸ ਦੌਰਾਨ ਇਕ ਵੱਡੀ ਗੱਲ ਸਾਹਮਣੇ ਆਈ ਸੀ ਕਿ ਥਾਣਾ ਮਾਡਲ ਟਾਊਨ ’ਚ ਤਾਇਨਾਤ ਮੁਨਸ਼ੀ ਦੀ ਇਨ੍ਹਾਂ ਸਪਾ ਸੈਂਟਰਾਂ ਨਾਲ ਸੈਟਿੰਗ ਸੀ। ਪੁਲਸ ਕਮਿਸ਼ਨਰ ਕੁਲਦੀਪ ਚਾਹਲ ਨੇ ਤੁਰੰਤ ਪ੍ਰਭਾਵ ਨਾਲ ਮੁਨਸ਼ੀ ਹੈੱਡ ਕਾਂਸਟੇਬਲ ਨੂੰ ਲਾਈਨ ਹਾਜ਼ਰ ਕਰ ਦਿੱਤਾ ਅਤੇ ਪੁਲਸ ਅਧਿਕਾਰੀਆਂ ਨੂੰ ਉਸ ਦੀ ਭੂਮਿਕਾ ਦੀ ਜਾਂਚ ਲਈ ਕਿਹਾ ਹੈ। ਭਾਵੇਂ ਪੁਲਸ ਅਧਿਕਾਰੀ ਸਾਫ ਤੌਰ ’ਤੇ ਇਸ ਦੀ ਪੁਸ਼ਟੀ ਨਹੀਂ ਕਰ ਰਹੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਡਿਊਟੀ ’ਚ ਕੋਤਾਹੀ ਪਾਏ ਜਾਣ ਤੋਂ ਬਾਅਦ ਲਾਈਨ ਹਾਜ਼ਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ 10 ਅਗਸਤ ਨੂੰ ਲੁਧਿਆਣਾ ਪੁਲਸ ਦੀਆਂ ਵੱਖ-ਵੱਖ ਟੀਮਾਂ ਨੇ ਥਾਣਾ ਮਾਡਲ ਟਾਊਨ, ਥਾਣਾ ਸਰਾਭਾ ਨਗਰ, ਥਾਣਾ ਦੁੱਗਰੀ ਅਤੇ ਹੋਰ ਥਾਣਿਆਂ ਦੇ ਇਲਾਕੇ ’ਚ ਚੱਲਣ ਵਾਲੇ ਸਪਾ ਸੈਂਟਰਾਂ ’ਤੇ ਰੇਡ ਕੀਤੀ ਸੀ। ਇਸ ਦੌਰਾਨ ਥਾਣਾ ਮਾਡਲ ਟਾਊਨ ਦੇ ਇਲਾਕਿਆਂ ’ਚ ਚੱਲਣ ਵਾਲੇ 3 ਸਪਾ ਸੈਂਟਰਾਂ ’ਤੇ ਪੁਲਸ ਨੇ ਐੱਫ.ਆਈ.ਆਰ. ਦਰਜ ਕਰ ਕੇ ਕੁਝ ਲੋਕਾਂ ਨੂੰ ਨਾਮਜ਼ਦ ਕਰ ਕੇ ਕਾਬੂ ਕੀਤਾ ਸੀ ।

Related Post