post

Jasbeer Singh

(Chief Editor)

crime

ਥਾਣਾ ਸਦਰ ਨਾਭਾ ਨੇ ਕੀਤਾ ਚਾਰ ਵਿਅਕਤੀਆਂ ਵਿਰੁੱਧ ਕੇਸ ਦਰਜ

post-img

ਥਾਣਾ ਸਦਰ ਨਾਭਾ ਨੇ ਕੀਤਾ ਚਾਰ ਵਿਅਕਤੀਆਂ ਵਿਰੁੱਧ ਕੇਸ ਦਰਜ ਨਾਭਾ, 22 ਜੁਲਾਈ (ਭੁਪਿੰਦਰ ਭੂਪਾ) : ਥਾਣਾ ਸਦਰ ਨਾਭਾ ਦੀ ਪੁਲਸ ਨੇਸਿ਼ਕਾਇਤਕਰਤਾ ਗੁਰਸੇਵਕ ਸਿੰਘ ਪੁੱਤਰ ਬੁੱਧ ਸਿੰਘ ਵਾਸੀ ਪਿੰਡ ਭਰਪੂਰਗੜ੍ਹ ਜਿ਼ਲਾ ਫਤਿਹਗੜ੍ਹ ਸਾਹਿਬ ਦੀ ਸਿ਼ਕਾਇਤ ਦੇ ਆਧਾਰ ਤੇ ਧਾਰਾ 108, 3 (5) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ ਵਿਚ ਪ੍ਰਿਤਪਾਲ ਸਿੰਘ ਪੁੱਤਰ ਭਾਨ ਸਿੰਘ, ਭਾਨ ਸਿੰਘ, ਕੇਸਰੋ ਪਤਨੀ ਭਾਨ ਸਿੰਘ, ਬੱਲੂ ਪੁੱਤਰ ਭਾਨ ਸਿੰਘ ਵਾਸੀਆਨ ਬਲਦੇਵ ਕਲੋਨੀ ਨਾਭਾ ਥਾਣਾ ਸਦਰ ਨਾਭਾ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਸਦੀ ਭੈਣ ਜਸ਼ਨ ਕੌਰ ਦਾ ਵਿਆਹ ਸਾਲ 2021 ਵਿਚ ਪ੍ਰਿਤਪਾਲ ਸਿੰਘ ਨਾਲ ਹੋਇਆ ਸੀ ਤੇ ਜੋ ਕੋਈ ਬੱਚਾ ਨਾ ਹੋਣ ਦੇ ਚਲਦਿਆਂ ਉਸਦੀ ਭੈਣ ਨੂੰ ਤੰਗ ਪ੍ਰੇਸ਼ਾਨ ਅਤੇਉਸਦੀ ਕੁੱਟਮਾਰ ਕਰਨ ਲੱਗ ਪਏ ਸਨ। ਸਿ਼ਕਾਇਤਕਰਤਾ ਗੁਰਸੇਵਕ ਸਿੰਘ ਨੇ ਦੱਸਿਆ ਕਿ 21 ਜੁਲਾਈ ਨੂੰ ਉਸਨੂੰ ਪ੍ਰਿਤਪਾਲ ਸਿੰਘ ਨੇ ਫੋਨ ਕਰਕੇ ਦੱਸਿਆ ਕਿ ਜਸ਼ਨ ਕੌਰ ਉਲਟੀਆਂ ਕਰ ਰਹੀ ਹੈ, ਜਿਸਨੂੰ ਇਲਾਜ ਲਈ ਪਟਿਆਲਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਲਿਆਂਦਾ ਗਿਆ ਤੇ ਜਦੋਂ ਉਹ ਹਸਪਤਾਲ ਪਹੁੰਚਿਆ ਤਾਂ ਪਤਾ ਲੱਗਿਆ ਕਿ ੁਸਦੀ ਭੈਣ ਦੀ ਤਾਂ ਮੌਤ ਹੋ ਗਈ ਸੀ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂਕਰ ਦਿੱਤੀ ਹੈ।

Related Post