

ਥਾਣਾ ਸਨੌਰ ਕੀਤਾ ਇਕ ਵਿਰੁੱਧ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ ਸਨੌਰ, 12 ਜੂਨ : ਥਾਣਾ ਸਨੌਰ ਪੁਲਸ ਨੇ ਇਕ ਵਿਅਕਤੀ ਵਿਰੁੱਧ ਡੋਪ ਟੈਸਟ ਪਾਜੀਟਿਵ ਪਾਏ ਜਾਣ ਤੇ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਜਸਵਿੰਦਰ ਸਿੰਘ ਪੁੱਤਰ ਰਾਮ ਲਾਲ ਵਾਸੀ ਪਿੰਡ ਨਗਰ ਥਾਣਾ ਸਨੌਰ ਸ਼ਾਮਲ ਹੈ। ਪੁਲਸ ਮੁਤਾਬਕ 10 ਜੂਨ 2025 ਨੂੰ ਸੇਫ ਪੰਜਾਬ ਐਪ ਤੇ ਇੱਕ ਸਿ਼ਕਾਇਤ ਪ੍ਰਾਪਤ ਹੋਈ ਕਿ ਉਪਰੋਕਤ ਵਿਅਕੀ ਨਸੇ਼ ਕਰਨ ਦਾ ਆਦੀ ਹ, ਜਿਸ ਤੇ ਬਣਦੀ ਕਾਰਵਾਈ ਕੀਤੀ ਜਾਵੇ, ਜਿਸ ਤੇ ਬਣਦੀ ਕਾਰਵਾਈ ਕਰਨ ਲਈ ਜਦੋਂ 10 ਜੂਨ 2025 ਨੂੰ ਪਿੰਡ ਨਗਰ ਵਿਖੇ ਜਾ ਕੇ ਪੜ੍ਹਤਾਲ ਕੀਤੀ ਗਈ ਤਾਂ ਉਕਤ ਵਿਅਕੀ ਘਰ ਹਾਜਰ ਨਹੀਂ ਮਿਲਿਆ, ਜਿਸ ਤੇ11 ਜੂਨ 2025 ਨੂੰਉਪਰੋਕਤ ਵਿਅਕਤੀ ਨੂੰ ਬੋਲੜ ਰੋਡ ਸਨੌਰ ਤੋ ਕਾਬੂ ਕਰਕੇ ਉਸਦਾ ਡੋਪ ਟੈਸਟ ਕਰਾਉਣ ਤੇਪਾਜੀਟਿਵ ਪਾਇਆ ਗਿਆ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।