post

Jasbeer Singh

(Chief Editor)

Entertainment

ਪੰਜਾਬੀ ਰੌਕਸਟਾਰ ਗੁਰੂ ਰੰਧਾਵਾ ਨੇ ਇਸ ਕਾਰਨ ਐਕਟਿੰਗ ਦੀ ਦੁਨੀਆ ਚ ਰੱਖਿਆ ਕਦਮ, ਫੈਨਜ਼ ਲਈ ਆਖੀ ਦਿਲ ਜਿੱਤਣ ਵਾਲੀ ਗੱਲ

post-img

ਕੰਮ ਕਰਦੇ ਰਹਿਣ ਨਾਲ ਹੀ ਤੁਹਾਨੂੰ ਕੰਮ ਮਿਲੇਗਾ। ਇਹ ਮੰਨਣਾ ਹੈ ਗਾਇਕੀ ਤੋਂ ਬਾਅਦ ਅਦਾਕਾਰੀ ਦੀ ਦੁਨੀਆ ਚ ਐਂਟਰੀ ਕਰਨ ਵਾਲੇ ਗੁਰੂ ਰੰਧਾਵਾ (Guru Randhawa) ਦਾ। ਗਾਇਕੀ ਦੀ ਦੁਨੀਆ ਚ ਅਥਾਹ ਨਾਮਣਾ ਖੱਟਣ ਤੋਂ ਬਾਅਦ ਵੀ ਗਾਇਕ ਆਪਣੇ ਆਪ ਨੂੰ ਗਾਇਕੀ ਤਕ ਸੀਮਤ ਰੱਖਣਾ ਠੀਕ ਨਹੀਂ ਸਮਝਦਾ। ਇਹੀ ਕਾਰਨ ਹੈ ਕਿ ਉਸ ਨੇ ਸੰਗੀਤ ਤੋਂ ਬਾਅਦ ਅਦਾਕਾਰੀ ਦੀ ਦੁਨੀਆ ਚ ਕਦਮ ਰੱਖਿਆ ਤੇ ਉੱਥੇ ਵੀ ਆਪਣੀ ਪਛਾਣ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਗੁਰੂ ਰੰਧਾਵਾ ਨੇ ਆਪਣੇ ਆਉਣ ਵਾਲੇ ਪ੍ਰੋਜੈਕਟਾਂ ਬਾਰੇ ਜਾਗਰਣ ਡਾਟ ਕਾਮ ਨਾਲ ਖਾਸ ਗੱਲਬਾਤ ਕੀਤੀ...ਵਿਹਲਾ ਬੈਠਣਾ ਪਸੰਦ ਨਹੀਂ ਗੁਰੂ ਰੰਧਾਵਾ ਕਹਿੰਦੇ ਹਨ ਕਿ ਜਦੋਂ ਮੇਰੇ ਆਪਣੇ ਗੀਤ ਰਿਲੀਜ਼ ਨਹੀਂ ਹੋਏ ਸਨ, ਉਦੋਂ ਵੀ ਮੈਂ ਦੂਜੇ ਗਾਇਕਾਂ ਦੇ ਗੀਤ ਗਾ ਕੇ ਸ਼ੋਅ ਕਰਦਾ ਸੀ। ਜਦੋਂ ਮੈਂ ਵਿਹਲਾ ਬੈਠਦਾ ਹਾਂ ਤਾਂ ਸੋਚਦਾ ਹਾਂ ਕਿ ਇੰਨੇ ਖਾਲੀ ਸਮੇਂ ਦਾ ਕੀ ਫਾਇਦਾ। ਮੈਨੂੰ ਵਿਅਸਤ ਰਹਿਣਾ ਚਾਹੀਦਾ ਹੈ। ਇਹੀ ਕਾਰਨ ਹੈ ਕਿ ਮੈਂ ਸੰਗੀਤ ਦੇ ਨਾਲ-ਨਾਲ ਐਕਟਿੰਗ ਨੂੰ ਵੀ ਕਰੀਅਰ ਵਜੋਂ ਅਪਣਾਇਆ ਹੈ। ਐਕਟਿੰਗ ਚ ਵੀ ਮੈਂ ਆਪਣੇ-ਆਪ ਨੂੰ ਕਿਸੇ ਸ਼ੈਲੀ ਤਕ ਸੀਮਤ ਨਹੀਂ ਰੱਖਿਆ। ਮੈਂ ਹਰ ਤਰ੍ਹਾਂ ਦੀਆਂ ਫਿਲਮਾਂ ਕਰਨ ਲਈ ਤਿਆਰ ਹਾਂ।ਉਸਨੇ ਅੱਗੇ ਕਿਹਾ, "ਮੇਰੀ ਇਕ ਕੈਨੇਡੀਅਨ ਫਿਲਮ ਆ ਰਹੀ ਹੈ ਜਿਸ ਵਿੱਚ ਮੈਂ ਇਕ ਗੈਂਗਸਟਰ ਦੀ ਭੂਮਿਕਾ ਚ ਹਾਂ। ਪੰਜਾਬੀ ਫਿਲਮ ਸ਼ਾਹਕੋਟ ਚ ਮੇਰਾ ਵੱਖਰਾ ਕਿਰਦਾਰ ਹੈ। ਹੁਣ ਮੈਂ ਆਪਣੇ ਕਰੀਅਰ ਦੇ ਉਸ ਪੜਾਅ ਚ ਹਾਂ ਜਿੱਥੇ ਮੈਂ ਐਕਸਪੈਰੀਮੈਂਟ ਕਰਨਾ ਚਾਹੁੰਦਾ ਹਾਂ। ਮੈਂ ਆਪਣੇ ਆਪ ਨੂੰ ਚੁਣੌਤੀ ਦੇਣਾ ਚਾਹੁੰਦਾ ਹਾਂ ਤਾਂ ਜੋ ਮੈਂ ਦਰਸ਼ਕਾਂ ਨੂੰ ਕੁਝ ਵਾਪਸ ਦੇ ਸਕਾਂ ਜਿਨ੍ਹਾਂ ਨੇ ਮੈਨੂੰ ਪਿਆਰ ਦਿੱਤਾ ਹੈ। ਸੰਗੀਤ ਨਾਲ ਨੇੜਤਾ ਵੀ ਹੈ। ਸੰਗੀਤ ਨਾਲ ਬਣਿਆ ਰਹੇਗਾ ਰਿਸ਼ਤਾ ਸੰਗੀਤ ਬਾਰੇ ਗੁਰੂ ਰੰਧਾਵਾ ਨੇ ਕਿਹਾ ਕਿ ਸੁਤੰਤਰ ਗੀਤਾਂ ਦੇ ਨਾਲ-ਨਾਲ ਮੈਂ ਫਿਲਮਾਂ ਲਈ ਗੀਤ ਵੀ ਕੰਪੋਜ਼ ਕਰ ਰਿਹਾ ਹਾਂ। ਇਹ ਅਜਿਹਾ ਕੰਮ ਹੈ ਜੋ ਮੈਂ ਕਿਸੇ ਵੀ ਸਮੇਂ ਕਰ ਸਕਦਾ ਹਾਂ। ਹਾਲਾਂਕਿ, ਅੱਜਕਲ ਕੰਮ ਦੇ ਬਾਵਜੂਦ ਮੈਨੂੰ ਲੱਗਦਾ ਹੈ ਕਿ ਮੇਰੇ ਕੋਲ ਬਹੁਤ ਖਾਲੀ ਸਮਾਂ ਹੈ | ਮੈਂ ਇਕ ਮਿੰਟ ਲਈ ਵੀ ਆਪਣਾ ਮਨ ਖਾਲੀ ਨਹੀਂ ਰਹਿਣ ਦੇਣਾ ਚਾਹੁੰਦਾ, ਇਸ ਲਈ ਮੈਂ ਆਪਣੀ ਗਾਇਕੀ ਅਤੇ ਅਦਾਕਾਰੀ ਨੂੰ ਸੁਧਾਰਨ ਲਈ ਕੁਝ ਨਾ ਕੁਝ ਕਰਦਾ ਰਹਿੰਦਾ ਹਾਂ।

Related Post