go to login
post

Jasbeer Singh

(Chief Editor)

Latest update

ਅਨੰਤ-ਰਾਧਿਕਾ ਦੇ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕੀਤੀ ਸ਼ਿਰਕਤ ..

post-img

ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਦਾ ਆਸ਼ੀਰਵਾਦ ਸਮਾਰੋਹ 13 ਜੁਲਾਈ ਨੂੰ ਜੀਓ ਵਰਲਡ ਸੈਂਟਰ ਵਿੱਚ ਹੋਇਆ। ਇਸ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸ਼ਿਰਕਤ ਕੀਤੀ। ਪ੍ਰਧਾਨ ਮੰਤਰੀ ਇੱਥੇ ਰਾਤ ਕਰੀਬ 8:30 ਵਜੇ ਪਹੁੰਚੇ ਅਤੇ ਕਰੀਬ ਢਾਈ ਘੰਟੇ ਤੋਂ ਵੱਧ ਸਮੇਂ ਤੱਕ ਰੁਕੇ। ਉਨ੍ਹਾਂ ਨੇ ਰਾਤ ਦਾ ਖਾਣਾ ਵੀ ਖਾਧਾ। ਅਨੰਤ-ਰਾਧਿਕਾ ਨੇ PM ਮੋਦੀ ਦੇ ਪੈਰ ਛੂਹ ਕੇ ਅਸ਼ੀਰਵਾਦ ਲਿਆ।ਪ੍ਰੋਗਰਾਮ ਵਿੱਚ ਗਾਇਕ ਸ਼ੰਕਰ ਮਹਾਦੇਵਨ ਅਤੇ ਸ਼੍ਰੇਆ ਘੋਸ਼ਾਲ ਨੇ ਭਜਨ ਗਾਏ। ਇਸ ਆਸ਼ੀਰਵਾਦ ਸਮਾਰੋਹ ਵਿੱਚ ਸ਼ੰਕਰਾਚਾਰੀਆ ਅਵਿਮੁਕਤੇਸ਼ਵਰਾਨੰਦ ਜੀ, ਸਵਾਮੀ ਰਾਮਭੱਦਰਾਚਾਰੀਆ, ਬਾਗੇਸ਼ਵਰ ਧਾਮ ਦੇ ਧੀਰੇਂਦਰ ਸ਼ਾਸਤਰੀ ਅਤੇ ਯੋਗ ਗੁਰੂ ਰਾਮਦੇਵ ਅਤੇ ਅਧਿਆਤਮਿਕਤਾ ਨਾਲ ਜੁੜੇ ਕਈ ਪਤਵੰਤੇ ਵੀ ਮੌਜੂਦ ਸਨ। ਸਵਾਮੀ ਰਾਮਭਦਰਾਚਾਰੀਆ, ਸ਼ੰਕਰਾਚਾਰੀਆ ਅਵਿਮੁਕਤੇਸ਼ਵਰਾਨੰਦ ਜੀ ਨੇ ਅੰਬਾਨੀ ਪਰਿਵਾਰ ਨੂੰ ਆਸ਼ੀਰਵਾਦ ਦਿੱਤਾ। ਅਨੰਤ ਅੰਬਾਨੀ ਨੇ ਸਵਾਮੀ ਅਵਧੇਸ਼ਾਨੰਦ ਗਿਰੀ ਜੀ ਮਹਾਰਾਜ ਤੋਂ ਅਸ਼ੀਰਵਾਦ ਲਿਆ। ਬਾਗੇਸ਼ਵਰ ਧਾਮ ਦੇ ਧੀਰੇਂਦਰ ਸ਼ਾਸਤਰੀ ਵੀ ਅਨੰਤ-ਰਾਧਿਕਾ ਨੂੰ ਆਸ਼ੀਰਵਾਦ ਦੇਣ ਪਹੁੰਚੇ।ਯੋਗ ਗੁਰੂ ਬਾਬਾ ਰਾਮਦੇਵ ਵੀ ਪਹੁੰਚੇ। ਅਮਿਤਾਭ ਬੱਚਨ ਅਤੇ ਰਜਨੀਕਾਂਤ ਨੇ ਸਵਾਮੀ ਅਵਧੇਸ਼ਾਨੰਦ ਗਿਰੀ ਜੀ ਮਹਾਰਾਜ ਨਾਲ ਮੁਲਾਕਾਤ ਕੀਤੀ। ਵਿਆਹ ਵਿੱਚ ਦੇਸ਼-ਵਿਦੇਸ਼ ਦੇ ਸਿਆਸਤਦਾਨਾਂ ਨੇ ਵੀ ਆਪਣੀ ਹਾਜ਼ਰੀ ਦਰਜ ਕਰਵਾਈ। ਆਂਧਰਾ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਅਨੰਤ-ਰਾਧਿਕਾ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆਸ਼ੀਰਵਾਦ ਵੀ ਦਿੱਤਾ। ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਟੋਨੀ ਬਲੇਅਰ ਨੇ ਵੀ ਸ਼ਿਰਕਤ ਕੀਤੀ। ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਵੀ ਇਸ ਸਮਾਰੋਹ ਵਿੱਚ ਆਪਣੀ ਹਾਜ਼ਰੀ ਦਰਜ ਕਰਵਾਈ।ਇਸ ਤੋਂ ਇਲਾਵਾ ਫ਼ਿਲਮੀ ਜਗਤ ਦੇ ਸਿਤਾਰੇ ਅਮਿਤਾਭ ਬੱਚਨ, ਰਜਨੀਕਾਂਤ, ਸਲਮਾਨ ਖਾਨ, ਸ਼ਾਹਰੁਖ ਖਾਨ ਸਮੇਤ ਕਈ ਮਸ਼ਹੂਰ ਹਸਤੀਆਂ, ਖਿਡਾਰੀਆਂ ਅਤੇ ਨੇਤਾਵਾਂ ਨੇ ਹਿੱਸਾ ਲਿਆ। ਸਮਾਗਮ ਵਿੱਚ ਸੋਨੂੰ ਨਿਗਮ ਨੇ ਵੀ ਸੁਰੀਲੀ ਆਵਾਜ਼ ਵਿੱਚ ਭਜਨ ਗਾਏ।ਅਸ਼ੀਰਵਾਦ ਸਮਾਰੋਹ ਵਿੱਚ ਟੀਮ ਇੰਡੀਆ ਦੇ ਸਾਬਕਾ ਕਪਤਾਨ ਐੱਮ.ਐੱਸ. ਧੋਨੀ ਪਤਨੀ ਸਾਕਸ਼ੀ ਅਤੇ ਬੇਟੀ ਜੀਵਾ ਨਾਲ ਪਹੁੰਚੇ। ਕ੍ਰਿਕਟ ਦੇ ਭਗਵਾਨ ਵਜੋਂ ਜਾਣੇ ਜਾਂਦੇ ਸਚਿਨ ਤੇਂਦੁਲਕਰ ਵੀ ਪਹੁੰਚੇ। ਉਹ ਹਮੇਸ਼ਾ ਤੋਂ ਅੰਬਾਨੀ ਪਰਿਵਾਰ ਦੇ ਬਹੁਤ ਕਰੀਬ ਰਹੇ ਹਨ।ਟੀਮ ਇੰਡੀਆ ਦੇ ਸਟਾਰ ਗੇਂਦਬਾਜ਼ ਜਸਪ੍ਰੀਤ ਬੁਮਰਾਹ ਵੀ ਪਤਨੀ ਸੰਜਨਾ ਨਾਲ ਨਜ਼ਰ ਆਏ। WWE ਰੇਸਲਰ ਖਲੀ ਨੇ ਅਨੰਤ-ਰਾਧਿਕਾ ਨਾਲ ਤਸਵੀਰਾਂ ਖਿਚਵਾਈਆਂ।ਵਿਸ਼ਵ ਚੈਂਪੀਅਨ ਮਹਿਲਾ ਮੁੱਕੇਬਾਜ਼ ਮੈਰੀ ਕਾਮ ਵੀ ਆਸ਼ੀਰਵਾਦ ਸੈਰੇਮਨੀ ਵਿੱਚ ਪਹੁੰਚੀ। ਇਸ ਸਮਾਰੋਹ ‘ਚ ਸਾਬਕਾ ਟੇਨਿਸ ਖਿਡਾਰਨਸਾਨੀਆ ਮਿਰਜ਼ਾ ਵੀ ਨਜ਼ਰ ਆਈ।

Related Post