post

Jasbeer Singh

(Chief Editor)

Patiala News

22 ਨੰਬਰ ਫਾਟਕ ਦੇ ਏਰੀਏ ਵਿੱਚ ਟੁਆਇਲਟ ਨਾ ਬਣਾਉਣ ਤੇ ਨਗਰ ਨਿਗਮ ਖਿਲਾਫ ਨਾਅਰੇਬਾਜੀ ਕਰ ਕੀਤਾ ਪ੍ਰਦਰਸ਼ਨ

post-img

22 ਨੰਬਰ ਫਾਟਕ ਦੇ ਏਰੀਏ ਵਿੱਚ ਟੁਆਇਲਟ ਨਾ ਬਣਾਉਣ ਤੇ ਨਗਰ ਨਿਗਮ ਖਿਲਾਫ ਨਾਅਰੇਬਾਜੀ ਕਰ ਕੀਤਾ ਪ੍ਰਦਰਸ਼ਨ ਟੁਆਇਲ ਦੀ ਸੁਵਿਧਾ ਨਾ ਹੋਣ ਕਾਰਨ ਲੋਕ ਮਲ ਮੂਤਰ ਸੜਕਾਂ ਤੇ ਕਰਨ ਲਈ ਮਜ਼ਬੂਰ : ਕਾਕਾ ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਦੇ ਭੁਪਿੰਦਰਾ ਰੋਡ 22 ਨੰਬਰ ਫਾਟਕ ਦੇ ਆਲੇ – ਦੁਆਲੇ ਕਈ ਕਿਲੋ ਮੀਟਰਾਂ ਦੇ ਏਰੀਏ ਵਿੱਚ ਪਬਲਿਕ ਟੁਆਇਲਟ (ਪਖਾਨੇ) ਦੀ ਸੁਵਿਧਾ ਨਾ ਹੋਣ ਕਾਰਨ ਲੋਕ ਮਲ ਮੂਤਰ ਸੜਕਾਂ ਤੇ ਕਰਨ ਲਈ ਮਜਬੂਰ ਹਨ। ਨਗਰ ਨਿਗਮ ਪ੍ਰਸ਼ਾਸ਼ਨ ਵੱਲੋਂ ਟੁਆਇਲਟ ਨਾ ਬਣਾਏ ਜਾਣ ਤੇ ਨਿਊ ਪਟਿਆਲਾ ਵੈਲਫੇਅਰ ਕਲੱਬ ਦੇ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਨਗਰ ਨਿਗਮ ਪ੍ਰਸ਼ਾਸ਼ਨ ਖਿਲਾਫ ਨਾਅਰੇਬਾਜੀ ਕਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਨਗਰ ਨਿਗਮ ਪ੍ਰਸ਼ਾਸ਼ਨ ਦੀਆਂ ਕਾਰਗੁਜਾਰੀਆਂ ਤੇ ਸਵਾਲ ਚੁੱਕਦਿਆਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਨਗਰ ਨਿਗਮ ਪ੍ਰਸ਼ਾਸ਼ਨ ਤੋਂ ਮੰਗ ਪੱਤਰ ਰਾਹੀਂ ਮੰਗ ਕੀਤੀ ਜਾਂਦੀ ਰਹੀ ਹੈ, ਪਰ ਨਗਰ ਨਿਗਮ ਵੱਲੋਂ ਅੱਜ ਤੱਕ ਟੁਆਇਲਟ ਬਣਾਉਣ ਲਈ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਜਦੋਂ ਕਿ ਸ਼ਾਹੀ ਸ਼ਹਿਰ ਪਟਿਆਲੇ ਦੇ 22 ਨੰਬਰ ਫਾਟਕ ਦੇ ਏਰੀਏ ਵਿੱਚ ਬਾਹਰੋਂ ਰੋਜਾਨਾ ਹਜਾਰਾੰ ਦੀ ਗਿਣਤੀ ਵਿੱਚ ਲੋਕਾਂ ਦੀ ਆਵਾਜਾਈ ਲੱਗੀ ਰਹਿੰਦੀ ਹੈ, ਜਿਨ੍ਹਾਂ ਨੂੰ ਟੁਆਇਲਟ ਦੀ ਕੋਈ ਸੁਵਿਧਾ ਨਾ ਹੋਣ ਕਾਰਨ ਮਜਬੂਰੀ ਵਸ ਮਲ ਮੂਤਰ ਸੜਕਾਂ ਤੇ ਜਾਣਾ ਪੈਂਦਾ ਹੈ। ਜਿਨ੍ਹਾਂ ਕਰਕੇ ਸੜਕਾਂ ਤੇ ਆਉਣ ਜਾਣ ਵਾਲੀਆਂ ਮਹਿਲਾਵਾਂ, ਧੀਆਂ, ਭੈਣਾਂ ਨੂੰ ਸ਼ਰਮਿੰਦਗੀ ਉਠਾਉਣੀ ਪੈਂਦੀ ਹੈ। ਜੇਕਰ ਕੋਈ ਵਿਅਕਤੀ ਬਾਹਰੋਂ 22 ਨੰਬਰ ਫਾਟਕ ਦੇ ਏਰੀਏ ਵਿੱਚ ਆਉਂਦਾ ਹੈ, ਤਾਂ ਉਹ ਸੋਚਣ ਲਈ ਮਜਬੂਰ ਹੋ ਜਾਂਦਾ ਹੈ। ਅੱਜ ਦੇ ਯੁੱਗ ਵਿੱਚ ਵੀ ਇਨ੍ਹਾਂ ਏਰੀਏ ਦੇ ਲੋਕ ਗੰਦਗੀ ਦੇ ਵਾਤਾਵਰਨ ਵਿੱਚ ਕਿਵੇਂ ਆਪਣੀ ਜਿੰਦਗੀ ਬਤੀਤ ਕਰ ਰਹੇ ਹਨ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਟੁਆਇਲਟ ਬਣਾਉਣ ਦੀ ਮੰਗ ਨਗਰ ਨਿਗਮ ਪ੍ਰਸ਼ਾਸ਼ਨ ਤੋਂ ਕਈ ਵਾਰ ਕੀਤੀ ਜਾ ਚੁੱਕੀ ਹੈ। ਜਦੋਂ ਕਿ 4 ਸਾਲਾਂ ਤੋਂ ਵੱਧ ਸਮਾਂ ਟੁਆਇਲਟ ਪਾਸ ਹੋਏ ਨੂੰ ਬੀਤ ਚੁੱਕਾ ਹੈ। ਫੰਡ ਵੀ ਹੋਣ ਦੇ ਬਾਵਜੂਦ ਟੁਆਇਲਟ ਨਹੀਂ ਬਣਾਇਆ ਗਿਆ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਟੁਆਇਲਟ ਬਣਾਉਣ ਦੀ ਮੰਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਕੋਲ ਚੁੱਕਣ ਦੀ ਗੱਲ ਵੀ ਕੀਤੀ ਕਿਉਂਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤਾ ਗਿਆ ਸੀ। ਇਸ ਮੌਕੇ ਗੁਰਦੇਵ ਸਿੰਘ ਖੁਹਟੀ, ਗੁਰਮੀਤ ਸਿੰਘ, ਬਲਜੀਤ ਸਿੰਘ, ਪਿਆਰਾ ਸਿੰਘ, ਤਰਸੇਮ ਸਿੰਘ, ਬਾਬੂ ਸਿੰਘ, ਬਲਵੰਤ ਸਿੰਘ, ਗੁਰਮੁੱਖ ਸਿੰਘ, ਸੁਰਜੀਤ ਸਿੰਘ, ਜਗਦੀਸ਼ ਸਿੰਘ, ਪਾਲੀ ਰਾਮ ਅਤੇ ਬਲਵਿੰਦਰ ਦਾਸ ਆਦਿ ਹਾਜਰ ਸਨ।

Related Post