
ਰਾਸ਼ਟਰੀ ਜਨਤਾ ਦਲ ਨੇ ਕਾਂਗਰਸ ਖਿਲਾਫ਼ ਪੰਜ ਉਮੀਦਵਾਰ ਮੈਦਾਨ ’ਚ ਉਤਾਰੇ
- by Jasbeer Singh
- October 21, 2025

ਰਾਸ਼ਟਰੀ ਜਨਤਾ ਦਲ ਨੇ ਕਾਂਗਰਸ ਖਿਲਾਫ਼ ਪੰਜ ਉਮੀਦਵਾਰ ਮੈਦਾਨ ’ਚ ਉਤਾਰੇ ਪਟਨਾ, 21 ਅਕਤੂਬਰ 2025 : ਭਾਰਤ ਦੇਸ਼ ਦੇ ਵਿਧਾਨ ਸਭਾ ਹਲਕਾ ਬਿਹਾਰ ਵਿਖੇ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਪਾਰਟੀਆਂ ਵਲੋਂ ਚੋਣ ਲੜਨ ਲਈ ਆਪਣੇ-ਆਪਣੇ ਉਮੀਦਵਾਰਾਂ ਦੀ ਚੋਣ ਕਰਕੇ ਉਨ੍ਹਾਂ ਦਾ ਐਲਾਨ ਕਰਨਾ ਜਾਰੀ ਹੈ। ਜਿਸਦੇ ਚਖਲਦਿਆਂ ਬਿਹਾਰ ਵਿਧਾਨ ਸਭਾ ਚੋਣਾਂ ਦੇ ਲਈ ਆਰ. ਜੇ.ਡ ੀ. ਨੇ ਸੋਮਵਾਰ ਨੂੰ 143 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ। ਦੱਸਣਯੋਗ ਹੈ ਕਿ ਇਨ੍ਹਾਂ ’ਚ ਪੰਜ ਸੀਟਾਂ ਅਜਿਹੀਆਂ ਹਨ ਜਿਨ੍ਹਾਂ ’ਤੇ ਕਾਂਗਰਸ ਪਾਰਟੀ ਨੇ ਆਪਣੇ ਉਮੀਦਵਾਰ ਐਲਾਨ ਦਿੱਤੇ ਸਨ ।ਕੁੱਲ ਮਿਲਾ ਕੇ 12 ਸੀਟਾਂ ’ਤੇ ਮਹਾਂਗੱਠਜੋੜ ਨੇ ਇਕ-ਦੂਜੇ ਦੇ ਖ਼ਿਲਾਫ਼ ਉਮੀਦਵਾਰ ਉਤਾਰੇ ਹਨ । ਆਰ. ਜੇ. ਡੀ. ਗੱਠਜੋੜ ਧਰਮ ਦਾ ਪਾਲਣ ਨਹੀਂ ਕਰ ਰਿਹੈ ਇਸ ਲਈ ਕਾਂਗਰਸ ਪਾਰਟੀ ਨੂੰ ਗੱਠਜੋੜ ਤੋੜ ਦੇਣਾ ਚਾਹੀਦਾ ਹੈ : ਪੱਪੂ ਯਾਦਵ ਰਾਸ਼ਟਰੀ ਜਨਤਾ ਦਲ (ਆਰ. ਜੇ. ਡੀ.) ਵਲੋਂ ਗਠਜੋੜ ਧਰਮ ਦੀ ਪਾਲਣਾ ਨਾ ਕੀਤੇ ਜਾਣ ਦੇ ਚਲਦਿਆਂ ਕਾਂਗਰਸ ਪਾਰਟੀ ਨੂੰ ਗਠਜੋੜ ਤੋੜ ਦੇਣਾ ਚਾਹੀਦਾ ਹੈ ਸਬੰਧੀ ਬੋਲਦਿਆਂ ਕਾਂਗਰਸੀ ਆਗੂ ਪੱਪੂ ਯਾਦਵ ਨੇ ਕਿਹਾ ਕਿ ਕਾਂਗਰਸ ਨੇ ਐਤਵਾਰ ਨੂੰ ਚੌਥੀ ਲਿਸਟ ਜਾਰੀ ਕੀਤੀ ਗਈ, ਜਿਸ ’ਚ 6 ਉਮੀਦਵਾਰਾਂ ਦੇ ਨਾਮ ਸਨ ਜਦਕਿ ਪਾਰਟੀ ਹੁਣ ਤੱਕ 60 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ।ਦੱਸਣਯੋਗ ਹੈ ਕਿ 20 ਅਕਤੂਬਰ ਦੂਜੇ ਗੇੜ ਦੀਆਂ ਚੋਣਾਂ ਦੇ ਲਈ ਨਾਮਜ਼ਦਗੀ ਦੀ ਆਖਰੀ ਤਰੀਕ ਹੈ ਜਦਕਿ ਪਹਿਲੇ ਗੇੜ ਦੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਲੈਣ ਦਾ 20 ਅਕਤੂਬਰ ਆਖਰੀ ਦਿਨ ਹੈ। ਆਰ.ਜੇ.ਡੀ. ਨੇ 143 ਉਮੀਦਵਾਰ ਉਤਾਰਨ ਤੋਂ ਪਹਿਲਾਂ ਹੀ ਮਹਾਂਗੱਠਜੋੜ ’ਚ ਚੱਲ ਰਹੀ ਖਿੱਚੋਤਾਣ ਸਾਹਮਣੇ ਆ ਚੁੱਕੀ ਹੈ।