post

Jasbeer Singh

(Chief Editor)

National

ਗ੍ਰੇਟਰ ਨੋਇਡਾ ਵਿਖੇ ਅੱਗ ਲੱਗਣ ਕਾਰਨ ਮਾਲੀ ਨੁਕਸਾਨ ਪਰ ਜਾਨੀ ਤੋਂ ਹੋਇਆ ਬਚਾਅ

post-img

ਗ੍ਰੇਟਰ ਨੋਇਡਾ ਵਿਖੇ ਅੱਗ ਲੱਗਣ ਕਾਰਨ ਮਾਲੀ ਨੁਕਸਾਨ ਪਰ ਜਾਨੀ ਤੋਂ ਹੋਇਆ ਬਚਾਅ ਨਵੀਂ ਦਿੱਲੀ, 21 ਅਕਤੂਬਰ 2025 : ਭਾਰਤ ਦੇਸ਼ ਦੇ ਪ੍ਰਸਿੱਧ ਸ਼ਹਿਰ ਗ੍ਰੇਟਰ ਨੋਇਡਾ ਵਿਖੇ ਬੀਤੀ ਰਾਤ ਦੀਵਾਲੀ ਦੇ ਤਿਓਹਾਰ ਵਾਲੇ ਦਿਨ ਅੱਗ ਲੱਗਣ ਦੇ ਪੰਜ ਮਾਮਲੇ ਸਾਹਮਣੇ ਆਏ ਹਨ। ਜਿਸ ਦੌਰਾਨ ਜਾਨੀ ਮਾਲ ਨੁਕਸਾਨ ਹੋਣ ਤੋਂ ਤਾਂ ਬਚਾਅ ਹੋ ਗਿਆ ਪਰ ਮਾਲੀ ਨੁਕਸਾਨ ਜ਼ਰੂਰ ਹੋ ਗਿਆ। ਦੱਸਣਯੋਗ ਹੈ ਕਿ ਇਹ ਮਾਮਲੇ ਬਿਸਰਖ ਪੁਸਿ ਸਟੇਸ਼ਨ ਖੇਤਰ ਦੇ ਅਧੀਨ ਵੱਖ-ਵੱਖ ਸੁਸਾਇਟੀਆਂ ਦੇ ਫਲੈਟਾਂ ਦੀਆਂ ਬਾਲਕੋਨੀਆਂ ਵਿਖੇ ਵਾਪਰੇ। ਕਿਥੇ ਕਿਥੇ ਵਾਪਰੀਆਂ ਅੱਗ ਲੱਗਣ ਦੀਆਂ ਘਟਨਾਵਾਂ ਇਹ ਘਟਨਾਵਾਂ ਗ੍ਰੇਟਰ ਨੋਇਡਾ ਵੈਸਟ ਵਿੱਚ ਗੌਰ ਸਿਟੀ, ਨਿਰਾਲਾ ਅਸਟੇਟ, ਫਿਊਜ਼ਨ ਹੋਮਜ਼ ਅਤੇ ਸਪਰਿੰਗ ਮੀਡੋਜ਼ ਵਰਗੀਆਂ ਸੁਸਾਇਟੀਆਂ ਵਿੱਚ ਵਾਪਰੀਆਂ। ਸਾਰੀਆਂ ਅੱਗਾਂ ਮਾਮੂਲੀ ਸਨ ਅਤੇ ਸਮੇਂ ਸਿਰ ਕਾਬੂ ਪਾ ਲਈਆਂ ਗਈਆਂ। ਅਧਿਕਾਰੀਆਂ ਅਨੁਸਾਰ, ਇਨ੍ਹਾਂ ਘਟਨਾਵਾਂ ਵਿੱਚ ਕੋਈ ਜ਼ਖਮੀ ਨਹੀਂ ਹੋਇਆ।ਫਾਇਰਫਾਈਟਰਾਂ ਅਤੇ ਸਥਾਨਕ ਨਿਵਾਸੀਆਂ ਦੀ ਮੁਸਤੈਦੀ ਨੇ ਇੱਕ ਵੱਡੀ ਤਬਾਹੀ ਨੂੰ ਟਾਲ ਦਿੱਤਾ। ਇਹ ਘਟਨਾਵਾਂ, ਜੋ ਕਿ ਵੱਖ-ਵੱਖ ਥਾਵਾਂ `ਤੇ ਵਾਪਰੀਆਂ, ਜ਼ਿਆਦਾਤਰ ਦੀਵਾਲੀ ਦੇ ਪਟਾਕਿਆਂ ਕਾਰਨ ਹੋਈਆਂ। ਹਾਲਾਂਕਿ, ਅੱਗ ਇੰਨੀ ਛੋਟੀ ਸੀ ਕਿ ਦਰਸ਼ਕਾਂ ਜਾਂ ਸੋਸਾਇਟੀ ਦੇ ਫਾਇਰ ਬ੍ਰਿਗੇਡ ਦੁਆਰਾ ਬੁਝਾਈ ਜਾ ਸਕੇ। ਕਿਤੇ ਵੀ ਵੱਡੇ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।

Related Post