
ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ਤੇ ਰਾਹੁਲ ਗਾਂਧੀ ’ਤੇ ਲਾਇਆ ਵੱਡਾ ਦੋਸ਼, ਕਿਹਾ- ਬੇਅੰਤ ਸਿੰਘ ਦੇ ਹੱਤਿਆਰਿਆਂ ਨੂੰ ਮਾਫ਼ ਕ
- by Aaksh News
- May 3, 2024

ਬਿੱਟੂ ਨੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ’ਤੇ ਵੀ ਵਿਅੰਗ ਕੱਸਿਆ। ਉਨ੍ਹਾਂ ਨੇ ਰਾਜਾ ਵੜਿੰਗ ਦੀ ਇਕ ਤਸਵੀਰ ਦਿਖਾਈ, ਜਿਸ ’ਚ ਵੜਿੰਗ ਨੇ ਇਕ ਟੀ-ਸ਼ਰਟ ਪਾਈ ਹੋਈ ਹੈ। ਉਸ ’ਤੇ ਇੰਦਰਾ ਗਾਂਧੀ ਦੀ ਤਸਵੀਰ ਹੈ ਤੇ ਲਿਖਿਆ ਸੀ, ਮਾਂ ਤੁਝੇ ਸਲਾਮ। : ਲੋਕ ਸਭਾ ਸੀਟ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ਤੇ ਰਾਹੁਲ ਗਾਂਧੀ ’ਤੇ ਵੱਡਾ ਦੋਸ਼ ਲਗਾਇਆ ਹੈ। ਬਿੱਟੂ ਨੇ ਕਿਹਾ ਕਿ ਰਾਹੁਲ ਗਾਂਧੀ ਤੇ ਕਾਂਗਰਸ ਨੇ ਮੈਨੂੰ ਕਿਹਾ ਸੀ ਕਿ ਜਿਸ ਤਰ੍ਹਾਂ ਨਾਲ ਰਾਜੀਵ ਗਾਂਧੀ ਦੇ ਹੱਤਿਆਰਿਆਂ ਨੂੰ ਕਾਂਗਰਸ ਨੇ ਮਾਫ਼ ਕੀਤਾ ਹੈ, ਉਸੇ ਤਰ੍ਹਾਂ ਉਹ ਵੀ ਬੇਅੰਤ ਸਿੰਘ ਦੇ ਹੱਤਿਆਰਿਆਂ ਨੂੰ ਮਾਫ਼ ਕਰ ਦੇਣ। ਇਸਦਾ ਫ਼ਾਇਦਾ ਕਾਂਗਰਸ ਨੂੰ ਮਿਲੇਗਾ। ਕਾਂਗਰਸ ਇਸਦਾ ਕ੍ਰੈਡਿਟ ਲਵੇਗੀ। ਮੈਂ ਰਾਹੁਲ ਨੂੰ ਇਸ ਤਰ੍ਹਾਂ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਬਿੱਟੂ ਨੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ’ਤੇ ਵੀ ਵਿਅੰਗ ਕੱਸਿਆ। ਉਨ੍ਹਾਂ ਨੇ ਰਾਜਾ ਵੜਿੰਗ ਦੀ ਇਕ ਤਸਵੀਰ ਦਿਖਾਈ, ਜਿਸ ’ਚ ਵੜਿੰਗ ਨੇ ਇਕ ਟੀ-ਸ਼ਰਟ ਪਾਈ ਹੋਈ ਹੈ। ਉਸ ’ਤੇ ਇੰਦਰਾ ਗਾਂਧੀ ਦੀ ਤਸਵੀਰ ਹੈ ਤੇ ਲਿਖਿਆ ਸੀ, ਮਾਂ ਤੁਝੇ ਸਲਾਮ। ਬਿੱਟੂ ਨੇ ਕਿਹਾ ਕਿ ਕਾਂਗਰਸ ਨੇ ਮੈਨੂੰ ਵੀ ਦਿੱਲੀ ’ਚ ਪ੍ਰੋਗਰਾਮ ’ਚ ਇੰਦਰਾ ਗਾਂਧੀ ਵਾਲੀ ਸ਼ਰਟ ਪਾਉਣ ਲਈ ਕਿਹਾ ਸੀ, ਪਰ ਮੈਂ ਮਨ੍ਹਾ ਕਰ ਦਿੱਤਾ ਸੀ। ਬਿੱਟੂ ਦਾ ਕਹਿਣਾ ਹੈ ਕਿ ਜਿਸ ਇੰਦਰਾ ਗਾਂਧੀ ਨੇ ਸਾਡੇ ਗੁਰਦੁਆਰੇ ’ਤੇ ਹਮਲਾ ਕੀਤਾ ਹੋਵੇ, ਮੈਂ ਉਨ੍ਹਾਂ ਨੂੰ ਮਾਂ ਨਹੀਂ ਕਹਿ ਸਕਦਾ।