post

Jasbeer Singh

(Chief Editor)

Latest update

ਮੇਖ ਰਾਸ਼ੀ ਵਪਾਰ ਵਿੱਚ ਲਾਭਮੰਦ-ਵਿੱਤੀ ਮਾਮਲਿਆਂ ਵਿੱਚ ਸਫਲਤਾ ....

post-img

"Today, August 27, 2024, the stars are bringing new opportunities and significant changes into your life. Start your day with enthusiasm and renewed hope, as you are likely to experience important revelations and make impactful decisions." "Read your daily horoscope on Aaksh Channel! Get instant insights and star secrets. Tune in for guidance and updates.


 ਅੱਜ ਦਾ ਰਾਸ਼ਿਫਲ 27 ਅਗਸਤ 2024: ਅੱਜ ਦਾ ਦਿਨ ਸਿਤਾਰਿਆਂ ਦੇ ਹਿਸਾਬ ਨਾਲ ਹਰ ਰਾਸ਼ੀ ਲਈ ਮਿਲਿਆ-ਜੁਲਿਆ ਹੋਵੇਗਾ। ਅੱਜ ਦਾ ਦਿਨ ਕਿਹੜੀਆਂ ਰਾਸ਼ੀਆਂ ਲਈ ਖੁਸ਼ਖਬਰੀ ਲੈ ਕੇ ਆਵੇਗਾ ਅਤੇ ਕਿਹੜੀਆਂ ਰਾਸ਼ੀਆਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ, ਰਾਸ਼ੀਫਲ ਦੇ ਅਨੁਸਾਰ, ਸ਼ੁਕਰ ਦੇਵ ਦੇ ਰਾਸ਼ੀ ਪਰਿਵਰਤਨ ਨਾਲ ਕਈ ਰਾਸ਼ੀਆਂ ਦੇ ਲੋਕਾਂ ਨੂੰ ਕਰਿਅਰ ਅਤੇ ਵਪਾਰ ਵਿੱਚ ਬਦਲਾਵਾਂ ਦਾ ਸਾਹਮਣਾ ਕਰਨਾ ਪਵੇਗਾ। ਇਸਦੇ ਨਾਲ, ਕਈ ਲੋਕ ਅੱਜ ਯਾਤਰਾ ਵੀ ਕਰ ਸਕਦੇ ਹਨ।ਅੱਜ ਸਿਤਾਰੇ ਤੁਹਾਡੇ ਕਰਿਅਰ, ਪਿਆਰ, ਸਿਹਤ ਅਤੇ ਵਪਾਰ 'ਤੇ ਕਿਵੇਂ ਅਸਰ ਪਾਣਗੇ, ਆਓ, ਅੱਜ ਦਾ ਰਾਸ਼ਿਫਲ ਜਾਣਦੇ ਹਾਂ |


 ਮੇਖ : ਵਪਾਰ ਕਾਰੋਬਾਰ ਦੇ ਕੰਮਾਂ ’ਚ ਲਾਭ, ਕਾਰੋਬਾਰੀ ਟੂਰਿੰਗ, ਪਲਾਨਿੰਗ-ਪ੍ਰੋਗਰਾਮਿੰਗ ਫਰੂਟਫੁਲ ਰਹਿ ਸਕਦੀ ਹੈ, ਕਾਰੋਬਾਰੀ ਕੋਸ਼ਿਸ਼ਾਂ ਵੀ ਚੰਗਾ ਨਤੀਜਾ ਦੇ ਸਕਦੀਆਂ ਹਨ। ਬ੍ਰਿਖ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ, ਉਸ ’ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ, ਤਬੀਅਤ ’ਚ ਵੀ ਜ਼ਿੰਦਾਦਿਲੀ ਵਧੇਗੀ।

 ਮਿਥੁਨ : ਧਿਆਨ ਰੱਖੋ ਕਿ ਉਲਝਣਾਂ-ਝਮੇਲਿਆਂ, ਪੇਚੀਦਗੀਆਂ ਕਰਕੇ ਆਪ ਦਾ ਕੋਈ ਬਣਿਆ ਬਣਾਇਆ ਕੰਮ ਜਾਂ ਪ੍ਰੋਗਰਾਮ ਉਖੜ-ਵਿਗੜ ਨਾ ਜਾਵੇ।

 ਕਰਕ : ਟੀਚਿੰਗ, ਕੋਚਿੰਗ, ਸਟੇਸ਼ਨਰੀ, ਬੁੱਕ ਪਬਲੀਸ਼ਿੰਗ, ਟੂਰਿਜ਼ਮ, ਕੰਸਲਟੈਂਸੀ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਕਾਜੀ ਕੰਮਾਂ ਦੀ ਚੰਗੀ ਰਿਟਰਨ ਮਿਲੇਗੀ।

 ਸਿੰਘ : ਸਰਕਾਰੀ ਕੰਮਾਂ ’ਚ ਆਪ ਦੀ ਪੈਠ-ਧਾਕ-ਛਾਪ, ਬੋਲਬਾਲਾ ਵਧੇਗਾ, ਕਿਸੇ ਸਰਕਾਰੀ ਕੰਮ ਲਈ ਆਪ ਦੀ ਭੱਜ-ਦੌੜ ਉਮੀਦ ਮੁਤਾਬਿਕ ਨਤੀਜਾ ਦੇ ਸਕਦੀ ਹੈ। ਕੰਨਿਆ : ਯਤਨ ਕਰਨ ’ਤੇ ਆਪ ਦੀ ਕੋਈ ਸਕੀਮ ਆਪਣੇ ਟਾਰਗੈੱਟ ਵੱਲ ਕੁਝ ਅੱਗੇ ਵਧ ਸਕਦੀ ਹੈ, ਵੈਸੇ ਵੀ ਹਰ ਪੱਖੋਂ ਬਿਹਤਰੀ ਹੋਵੇਗੀ।

 ਤੁਲਾ : ਲਿਮਟ ’ਚ ਖਾਣਾ-ਪੀਣਾ ਠੀਕ ਰਹੇਗਾ, ਮੌਸਮ ਦਾ ਐਕਸਪੋਜ਼ਰ ਵੀ ਤਬੀਅਤ ਨੂੰ ਅਪਸੈਟ ਰੱਖ ਸਕਦਾ ਹੈ, ਧਿਆਨ ਰੱਖੋ।

 ਬ੍ਰਿਸ਼ਚਕ : ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ, ਦੋਵੇਂ ਪਤੀ-ਪਤਨੀ ਇਕ-ਦੂਜੇ ਦੇ ਪ੍ਰਤੀ ਲਿਹਾਜ਼ ਕਰਨਗੇ, ਮਨ ਵੀ ਸਫਰ ਲਈ ਰਾਜ਼ੀ ਰਹੇਗਾ। ਧਨ : ਵਿਰੋਧੀ ਕੈਂਪ ’ਚ ਕਿਸੇ ਔਰਤ ਦੀ ਮੌਜੂਦਗੀ ਆਪ ਦੀ ਟੈਨਸ਼ਨ ਪ੍ਰੇਸ਼ਾਨੀ ਵਧਾਉਣ ਵਾਲੀ ਹੈ, ਸੁਚੇਤ ਰਹਿਣਾ ਸਹੀ ਰਹੇਗਾ।

 ਮਕਰ : ਯਤਨ ਕਰਨ ’ਤੇ ਆਪ ਦੀ ਪਲਾਨਿੰਗ-ਪ੍ਰੋਗਰਾਮਿੰਗ ਕੁਝ ਅੱਗੇ ਵਧ ਸਕਦੀ ਹੈ, ਕੋਈ ਉਦੇਸ਼ ਪ੍ਰੋਗਰਾਮ ਵੀ ਸਿਰੇ ਚੜ੍ਹੇਗਾ, ਨੇਕ ਕੰਮਾਂ ’ਚ ਧਿਆਨ।

 ਕੁੰਭ : ਕੋਰਟ ਕਚਹਿਰੀ ’ਚ ਜਾਣ ’ਤੇ ਆਪ ਦੇ ਪੱਖ ਦੀ ਬਿਹਤਰ ਸੁਣਵਾਈ ਹੋ ਸਕਦੀ ਹੈ, ਵੱਡੇ ਲੋਕਾਂ ’ਚ ਆਪ ਦੀ ਲਿਹਾਜ਼ਦਾਰੀ ਬਣੀ ਰਹੇਗੀ।

 ਮੀਨ : ਕਿਸੇ ਮਿੱਤਰ, ਸੱਜਣ-ਸਾਥੀ ਨਾਲ ਮੇਲ-ਮਿਲਾਪ ਫਰੂਟਫੁਲ ਰਹੇਗਾ, ਉਝ ਕੰਮਕਾਜੀ ਤੌਰ ’ਤੇ ਵੀ ਆਪ ਬਿਜ਼ੀ ਅਤੇ ਐਕਟਿਵ ਰਹੋਗੇ।

 ਜੇਕਰ ਤੁਸੀਂ ਆਪਣੇ ਹੌਸਲੇ ਨੂੰ ਕਾਇਮ ਰਖੋਂਗੇ ਅਤੇ ਮਿਹਨਤ ਕਰਦੇ ਰਹੋ, ਤਾਂ ਸਫਲਤਾ ਤੁਹਾਡੇ ਕਦਮਾਂ ਚ ਨਿਸ਼ਚਿਤ ਹੈ। ਹਰ ਮੁਸ਼ਕਿਲ ਨੂੰ ਇੱਕ ਚੁਣੌਤੀ ਵਜੋਂ ਦੇਖੋ ਅਤੇ ਇਸਨੂੰ ਆਪਣੀ ਸਫਲਤਾ ਦੇ ਰਸਤੇ ਵਿੱਚ ਰੁਕਾਵਟ ਨਹੀਂ ਬਣਾਉਣ ਦਿਓ। ਆਪਣੇ ਦਿਲ ਦੀ ਸੁਣੋ , ਸਪਨਿਆਂ ਦੀ ਜਗ੍ਹਾ, ਹਕੀਕਤ ਬਣਾਉਣ ਦਾ ਸਮਾਂ ਹੁਣ ਹੈ। ਤੁਹਾਡਾ ਦਿਨ ਖੁਸ਼ੀਆਂ ਅਤੇ ਸਫਲਤਾ ਨਾਲ ਭਰਪੂਰ ਹੋਵੇ | ...

Related Post