
ਪੈਰਾਡਾਈਜ਼ ਇੰਟਰਨੈਸ਼ਨਲ ਦੇ ਵਿਦਿਆਰਥੀਆਂ ਵੱਲੋ ਰੋਟਰੀ ਯੂਥ ਲੀਡਰਸ਼ਿਪ ਅਵਾਰਡਜ਼ ਵਿੱਚ ਕੀਤੀ ਗਈ ਪ੍ਰਤੀਨਿਧਤਾ
- by Jasbeer Singh
- July 5, 2025

ਪੈਰਾਡਾਈਜ਼ ਇੰਟਰਨੈਸ਼ਨਲ ਦੇ ਵਿਦਿਆਰਥੀਆਂ ਵੱਲੋ ਰੋਟਰੀ ਯੂਥ ਲੀਡਰਸ਼ਿਪ ਅਵਾਰਡਜ਼ ਵਿੱਚ ਕੀਤੀ ਗਈ ਪ੍ਰਤੀਨਿਧਤਾ ਸਮਾਣਾ, 5 ਜੁਲਾਈ : ਰੋਟਰੀ ਕਲੱਬ ਸ਼ਿਮਲਾ ਮਿਡ ਟਾਊਨ ਵੱਲੋਂ ਕੁਫਰੀ, ਹਿਮਾਚਲ ਪ੍ਰਦੇਸ਼ ਵਿਖੇ ਯੂਥ ਐਕਸਚੇਂਜ ਪ੍ਰੋਗਰਾਮ, ਰੋਟਰੀ ਯੂਥ ਲੀਡਰਸ਼ਿਪ ਅਵਾਰਡਜ਼-2025 ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਲਗਭਗ 70 ਡੈਲੀਗੇਟਾਂ ਨੇ ਭਾਗ ਲਿਆ। ਦਾ ਪੈਰਾਡਾਈਜ਼ ਇੰਟਰਨੈਸ਼ਨਲ ਸਕੂਲ ਦੇ ਚਾਰ ਵਿਦਿਆਰਥੀਆਂ ਸੁਖਪ੍ਰੀਤ ਸਿੰਘ, ਅਰਮਾਨ, ਜਸਨੂਰਦੀਪ ਸਿੰਘ ਅਤੇ ਬਸ਼ਮੀਤ ਸਿੰਘ ਨੇ 5 ਜੂਨ ਤੋਂ 8 ਜੂਨ, 2025 ਤੱਕ ਹੋਏ ਇਸ ਪ੍ਰੋਗਰਾਮ ਵਿੱਚ ਪੰਜਾਬ ਦੀ ਪ੍ਰਤੀਨਿਧਤਾ ਕੀਤੀ। ਸਕੂਲ ਦੇ ਗਿਆਰਵੀਂ ਕਲਾਸ ਦੇ ਵਿਦਿਆਰਥੀ ਅਰਮਾਨ ਨੇ ਸੋਲੋ ਡਾਂਸ ਪ੍ਰਤੀਯੋਗਤਾ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਅਤੇ ਉਸ ਨੂੰ ਪ੍ਰਬੰਧਕਾ ਵੱਲੋਂ ਵਿਸ਼ੇਸ਼ ਤੌਰ ਤੇ ਸਨ੍ਹਮਾਨਿਤ ਕੀਤਾ ਗਿਆ। ਇਹਨਾਂ ਵਿਦਿਆਰਥੀਆਂ ਨੂੰ ਐਡਵੈਂਚਰ ਪਾਰਕਾਂ ਅਤੇ ਆਰਮੀ ਕੈਂਪਾਂ ਦਾ ਦੌਰਾ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਦੁਆਰਾ ਤਕਨੀਕੀ ਸੈਸ਼ਨਾਂ ਵਿੱਚ ਹਿੱਸਾ ਲੈਣ ਸਮੂਹ ਵਿਚਾਰ-ਵਟਾਂਦਰਾ ਕਰਨ, ਲੀਡਰਸ਼ਿਪ ਦੀਆਂ ਭੂਮਿਕਾਵਾਂ ਗ੍ਰਹਿਣ ਕਰਨ ਅਤੇ ਇਸ ਤੋਂ ਇਲਾਵਾ ਵਾਤਾਵਰਣ ਸੁਰੱਖਿਆ ਗਤੀਵਿਧੀਆਂ ਆਦਿ ਵਿੱਚ ਪਾਏ ਯੋਗਦਾਨ ਨੂੰ ਵੀ ਸਭ ਵੱਲੋਂ ਭਰਪੂਰ ਸ਼ਲਾਘਾ ਮਿਲੀ। ਇਹ ਐਕਸਚੇਂਜ ਪ੍ਰੋਗਰਾਮਵਿਦਿਆਰਥੀਆਂ ਲਈ ਇੱਕ ਸ਼ਾਨਦਾਰ ਅਤੇ ਵਿਲੱਖਣ ਅਨੁਭਵ ਸੀ।ਇਹਨਾਂ ਵਿਦਿਆਰਥੀਆਂ ਦੇ ਸਕੂਲ ਪਹੁੰਚਣ ਤੇ ਚੇਅਰਮੈਨ ਡਾ. ਅੰਮਿ੍ਰਤਪਾਲ ਸਿੰਘ ਕਾਲੇਕਾ ਅਤੇ ਪਿ੍ਰੰਸੀਪਲ ਡਾ. ਪਰਮਿੰਦਰ ਕੌਰ ਨੇ ਵਿਸ਼ੇਸ਼ ਤੌਰ ਤੇ ਸਨ੍ਹਮਾਨਿਤ ਕੀਤਾ।