ਸੇਵਾਮੁਕਤ ਕਰਨਲ ਨਾਲ ਹੋਈ 56 ਲੱਖ ਰੁਪਏ ਦੀ ਆਨ-ਲਾਈਨ ਧੋਖਾਧੜੀ ਬੈਂਗਲੁਰੂ, 21 ਨਵੰਬਰ 2025 : ਭਾਰਤ ਦੇੇਸ਼ ਦੇ ਸ਼ਹਿਰ ਬੈਂਗਲੁਰੂ `ਚ ਇਕ 83 ਸਾਲਾ ਰਿਟਾਇਰਡ ਫੌਜੀ ਕਰਨਲ ਰੈਂਕ ਦੇ ਇਕ ਅਧਿਕਾਰੀ ਨਾਲ ਆਨ-ੳਲਾਈਨ ਧੋਖਾਧੜੀ ਹੋ ਗਈ ਹੈ। ਠੱਗਾਂ ਨੇ ਖੁਦ ਨੂੰ ਮੁੰਬਈ ਪੁਲਸ ਦਾ ਅਧਿਕਾਰੀ ਦੱਸ ਕੇ ਉਨ੍ਹਾਂ ਨੂੰ ਗ੍ਰਿਫਤਾਰੀ ਦੀ ਧਮਕੀ ਦਿੱਤੀ ਅਤੇ ਉਨ੍ਹਾਂ ਦੇ ਬੈਂਕ ਖਾਤਿਆਂ ਵਿਚੋਂ 56 ਲੱਖ 5 ਹਜ਼ਾਰ ਲੱਖ ਰੁਪਏ ਕੱਢ ਲਏ। ਪੁਲਸ ਅਧਿਕਾਰੀਆਂ ਨੇ ਕੀ ਦੱਸਿਆ ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਸੀ. ਈ. ਐੱਨ. ਅਪਰਾਧ ਪੁਲਸ ਥਾਣੇ `ਚ 18 ਨਵੰਬਰ ਨੂੰ ਐੱਫ. ਆਈ. ਆਰ. ਦਰਜ ਕੀਤੀ ਗਈ। ਐੱਫ. ਆਈ. ਆਰ. ਅਨੁਸਾਰ ਪੀੜਤ ਨੂੰ 27 ਅਕਤੂਬਰ ਨੂੰ ਇਕ ਵਿਅਕਤੀ ਨੇ ਫੋਨ ਕਰ ਕੇ ਖੁਦ ਨੂੰ ਮੁੰਬਈ ਪੁਲਸ ਦਾ ਇੰਸਪੈਕਟਰ ਸੰਜੇ ਪਿਸ਼ੇ ਦੱਸਦੇ ਹੋਏ ਕਿਹਾ ਕਿ ਸ਼ਿਕਾਇਤਕਰਤਾ ਦੇ ਨਾਂ `ਤੇ ਜਾਰੀ ਇਕ ਸਿਮ ਕਾਰਡ ਦੀ ਗਲਤ ਵਰਤੋਂ ਕੀਤੀ ਗਈ ਹੈ। ਜਦੋਂ ਬਜ਼ੁਰਗ ਨੇ ਮੁੰਬਈ ਆ ਕੇ ਜਾਂਚ ਵਿਚ ਸ਼ਾਮਲ ਹੋਣ `ਚ ਅਸਮਰੱਥਾ ਜ਼ਾਹਿਰ ਕੀਤੀ ਤਾਂ ਉਨ੍ਹਾਂ ਨੂੰ ਵੀਡੀਓ ਕਾਲ ਰਾਹੀਂ ਇਕ ਸੀਨੀਅਰ ਮਹਿਲਾ ਅਧਿਕਾਰੀ ਕਵਿਤਾ ਪੋਮਾਨੇ ਅਤੇ ਬਾਅਦ `ਚ ਇਕ ਹੋਰ ਫਰਜ਼ੀ ਉੱਚ ਅਧਿਕਾਰੀ ਵਿਸ਼ਵਾਸ ਨਾਲ ਜੋੜਿਆ ਗਿਆ । ਫੋਨ ਕਰਨ ਵਾਲਿਆਂ ਨੇ ਆਨ-ਲਾਈਨ ਜਾਂਚ ਕਰਨ ਦੇ ਨਾਮ ਤੇ ਕੀਤੇ ਨਿਜੀ ਵੇਰਵੇ ਇਕੱਠੇ ਫੋਨ ਕਰਨ ਵਾਲਿਆਂ ਆਨਲਾਈਨ ਜਾਂਚ ਦੇ ਨਾਂ `ਤੇ ਉਨ੍ਹਾਂ ਦੇ ਨਿੱਜੀ, ਪਰਿਵਾਰਕ ਤੇ ਬੈਂਕ ਵੇਰਵੇ ਕੱਢ ਲਏ ਅਤੇ ਇਸ ਬਾਰੇ ਕਿਸੇ ਨੂੰ ਦੱਸਣ `ਤੇ ਗ੍ਰਿਫਤਾਰੀ ਦੀ ਧਮਕੀ ਦਿੱਤੀ। ਐੱਫ. ਆਈ. ਆਰ. ਵਿਚ ਦੱਸਿਆ । ਗਿਆ ਹੈ ਕਿ ਠੱਗਾਂ ਨੇ ਹਰ 3 ਘੰਟੇ ਵਿਚ ਉਨ੍ਹਾਂ ਦੀ ਲਾਈਵ ਲੋਕੇਸ਼ਨ ਅਤੇ `ਆਰ. ਬੀ. ਆਈ. ਵੈਰੀਫਿਕੇਸ਼ਨ` ਲਈ ਬੈਂਕ ਵੇਰਵੇ ਵਟਸਐਪ `ਤੇ ਸਾਂਝੇ ਕਰਨ ਦੀ ਹਦਾਇਤ ਕੀਤੀ ।
