post

Jasbeer Singh

(Chief Editor)

National

ਮੁਖਤਾਰ ਅੰਸਾਰੀ ਨਾਲ ਜੁੜਿਆ ਗੈਂਗਸਟਰ ਕੋਲਕਾਤਾ `ਚ ਗ੍ਰਿਫ਼ਤਾਰ

post-img

ਮੁਖਤਾਰ ਅੰਸਾਰੀ ਨਾਲ ਜੁੜਿਆ ਗੈਂਗਸਟਰ ਕੋਲਕਾਤਾ `ਚ ਗ੍ਰਿਫ਼ਤਾਰ ਨਵੀਂ ਦਿੱਲੀ, 22 ਨਵੰਬਰ 2025 : ਕਤਲ, ਡਕੈਤੀ, ਜਬਰੀ ਵਸੂਲੀ ਤੇ ਹੋਰ ਹਿੰਸਕ ਅਪਰਾਧਾਂ ਦੇ 30 ਤੋਂ ਵੱਧ ਮਾਮਲਿਆਂ `ਚ ਲੋੜੀਂਦੇ 38 ਸਾਲਾ ਸੀਰੀਅਲ ਕਿਲਰ ਨੂੰ ਕਈ ਸੂਬਿਆਂ `ਚ ਛਾਪੇਮਾਰੀ ਤੋਂ ਬਾਅਦ ਕੋਲਕਾਤਾ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਸੋਹਰਾਬ ਉਰਫ਼ ਸੌਰਵ ਵਜੋਂ ਹੋਈ ਹੈ : ਪੁਲਸ ਪੁਲਸ ਨੇ ਸ਼ੁੱਕਰਵਾਰ ਕਿਹਾ ਕਿ ਮੁਲਜ਼ਮ ਦੀ ਪਛਾਣ ਸੋਹਰਾਬ ਉਰਫ਼ ਸੌਰਵ ਵਜੋਂ ਹੋਈ ਹੈ, ਜੋ ਲਖਨਊ ਦਾ ਰਹਿਣ ਵਾਲਾ ਹੈ। ਉਹ 19 ਮਈ ਨੂੰ ਤਿਹਾੜ ਜੇਲ ਤੋਂ ਪੈਰੋਲ `ਤੇ ਰਿਹਾਅ ਹੋਣ ਤੋਂ ਬਾਅਦ ਫਰਾਰ ਹੋ ਗਿਆ ਸੀ । ਇਸ ਵਿਚ ਕਿਹਾ ਗਿਆ ਹੈ ਕਿ ਉਸ ਨੂੰ ਦਿੱਲੀ ਦੇ ਕ੍ਰਿਸ਼ਨਾ ਨਗਰ `ਚ 2011 ਵਿਚ ਹੋਏ ਕਤਲ ਦੇ ਮਾਮਲੇ ਵਿਚ ਪੈਰੋਲ ਦਿੱਤੀ ਗਈ ਸੀ । ਇਸ ਵਿਚ ਕਿਹਾ ਗਿਆ ਹੈ ਕਿ ਉਸ ਨੂੰ ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਦੀ ਹਮਾਇਤ ਹਾਸਲ ਸੀ । ਪੁਲਸ ਨੇ ਕਿਹਾ ਕਿ ਸੋਹਰਾਬ ਨੇ 2005 ਵਿਚ ਲਖਨਊ ਵਿਚ ਕਈ ਕਤਲਾਂ ਦਾ ਬਦਲਾ ਲੈ ਕੇ ਆਪਣਾ ਅਪਰਾਧਿਕ ਕਰੀਅਰ ਸ਼ੁਰੂ ਕੀਤਾ ਸੀ । ਬਾਅਦ ਚ 2007 ਵਿਚ ਅਦਾਲਤ ਵਿਚ ਪੇਸ਼ ਕਰਨ ਦੌਰਾਨ ਉਹ ਫਰਾਰ ਹੋ ਗਿਆ ਸੀ।

Related Post

Instagram