post

Jasbeer Singh

(Chief Editor)

Patiala News

ਐਸ. ਡੀ. ਐਮ. ਸਮਾਣਾ ਦੀ ਟੀਮ ਵੱਲੋਂ ਸਕੂਲ ਖੁਲ੍ਹਦਿਆਂ ਹੀ ਸੇਫ਼ ਸਕੂਲ ਵਾਹਨ ਨੀਤੀ ਤਹਿਤ ਸਕੂਲ ਵਾਹਨਾਂ ਦੀ ਚੈਕਿੰਗ

post-img

ਐਸ. ਡੀ. ਐਮ. ਸਮਾਣਾ ਦੀ ਟੀਮ ਵੱਲੋਂ ਸਕੂਲ ਖੁਲ੍ਹਦਿਆਂ ਹੀ ਸੇਫ਼ ਸਕੂਲ ਵਾਹਨ ਨੀਤੀ ਤਹਿਤ ਸਕੂਲ ਵਾਹਨਾਂ ਦੀ ਚੈਕਿੰਗ ਖਾਮੀਆਂ ਸਾਹਮਣੇ ਆਉਣ ਉਤੇ 22 ਚਲਾਨ ਕੱਟੇ -ਬੱਸਾਂ ਵਿਚਲੀਆਂ ਖਾਮੀਆਂ 15 ਦਿਨਾਂ ਵਿੱਚ ਦੂਰ ਕਰਨ ਦੀ ਹਦਾਇਤ, ਦੁਬਾਰਾ ਚੈ‌ਕਿੰਗ ਕਰਕੇ ਚਲਾਨ ਕੱਟਣ ਸਮੇਤ ਵਾਹਨ ਜ਼ਬਤ ਵੀ ਹੋਣਗੇ-ਰਿਚਾ ਗੋਇਲ ਸਮਾਣਾ, 7 ਜੁਲਾਈ : ਸਮਾਣਾ ਦੇ ਐਸ.ਡੀ.ਐਮ ਰਿਚਾ ਗੋਇਲ ਦੀ ਅਗਵਾਈ ਹੇਠਲੀ ਵਿਸ਼ੇਸ਼ ਟੀਮ ਨੇ ਅੱਜ ਸਕੂਲ ਖੁਲ੍ਹਦਿਆਂ ਹੀ ਸਬ ਡਵੀਜਨ ਅੰਦਰ ਪੈਂਦੇ ਪ੍ਰਾਈਵੇਟ ਸਕੂਲਾਂ ਦੇ ਵਾਹਨਾਂ ਦੀ ਚੈਕਿੰਗ ਕੀਤੀ। ਇਸ ਦੌਰਾਨ ਸੇਫ ਸਕੂਲ ਵਾਹਨ ਨੀਤੀ ਤਹਿਤ ਸਾਹਮਣੇ ਆਈਆਂ ਖਾਮੀਆਂ ਕਰਕੇ 22 ਚਲਾਨ ਕੱਟੇ ਗਏ । ਜਿਕਰਯੋਗ ਹੈਕਿ ਸਮਾਣਾ ਰੋਡ ਉਤੇ ਹੋਏ ਭਿਆਨਕ ਸੜਕ ਹਾਦਸੇ ਵਿੱਚ ਬੱਚਿਆਂ ਦੀਆਂ ਜਾਨਾਂ ਜਾਣ ਦਾ ਗੰਭੀਰ ਨੋਟਿਸ ਲੈਂਦਿਆਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੱਲੋਂ ਨੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਮੁਤਾਬਿਕ ਸਬ ਡਵੀਜਨ, ਸਮਾਣਾ ਦੇ ਐਸ.ਡੀ.ਐਮ ਰਿਚਾ ਗੋਇਲ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਟੀਮ ਗਠਿਤ ਕੀਤੀ ਗਈ ਸੀ। ਇਸ ਬਾਰੇ ਜਾਣਕਾਰੀ ਦਿੰਦਿਆਂ ਉਪ ਮੰਡਲ ਮੈਜਿਸਟਰੇਟ ਰਿਚਾ ਗੋਇਲ ਨੇ ਦੱਸਿਆ ਕਿ ਜੂਨ, ਮਹੀਨੇ ਵਿੱਚ ਸਾਰੇ ਸਕੂਲਾਂ ਦੇ ਪ੍ਰਿੰਸੀਪਲਾਂ ਤੇ ਇਨਚਾਰਜਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਸਨ, ਜਿਸ ਵਿੱਚ ਸਾਰੇ ਸਕੂਲਾਂ ਨੂੰ ਹਦਾਇਤ ਕੀਤੀ ਗਈ ਕਿ ਸਕੂਲਾਂ ਲਈ ਵਰਤੀ ਜਾ ਰਹੀ ਸਕੂਲ ਅਤੇ ਪ੍ਰਾਈਵੇਟ ਟਰਾਂਸਪੋਰਟ ਦਾ ਡਾਟਾ ਭੇਜਿਆ ਜਾਵੇ ਤਾਂ ਜੋ ਉਹਨਾਂ ਦੇ ਕਾਗਜਾਤ ਚੈਕ ਕੀਤੇ ਜਾ ਸਕਣ। ਇਸ ਉਪਰੰਤ ਸਕੂਲਾਂ ਵਲੋਂ ਸਾਂਝੀ ਕੀਤੀ ਗਈ ਸੂਚਨਾ ਨੂੰ ਰੂਲਾਂ ਤਹਿਤ ਚੈਕ ਕਰਦੇ ਹੋਏ ਜੋ ਕਮੀਆਂ ਪਾਈਆਂ ਗਈਆਂ ਉਸ ਬਾਰੇ ਰਿਪੋਰਟ ਸਕੂਲਾਂ ਨੂੰ ਵਾਪਸ ਭੇਜੀ ਗਈ। ਉਹਨਾਂ ਨੂੰ ਹਦਾਇਤ ਕੀਤੀ ਗਈ ਕਿ ਸਾਰੀਆਂ ਖਾਮੀਆਂ ਤੁਰੰਤ ਪੂਰੀਆਂ ਕੀਤੀਆਂ ਜਾਣ ਅਤੇ ਇਸ ਸਬੰਧੀ ਬੱਚਿਆਂ ਦੇ ਮਾਪਿਆਂ ਨਾਲ ਵੀ ਰਾਬਤਾ ਕੀਤਾ ਜਾਵੇ ਅਤੇ ਉਨਾਂ ਨੂੰ ਵੀ ਜਾਰੀ ਹਦਾਇਤਾਂ ਸਬੰਧੀ ਜਾਣੂ ਕਰਵਾਇਆ ਜਾਵੇ । ਉਨ੍ਹਾਂ ਦੱਸਿਆ ਕਿ ਅੱਜ ਸਕੂਲ ਖੁੱਲ੍ਹਣ ਉਪਰੰਤ ਸਕੂਲਾਂ ਦੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਅਤੇ ਸੇਫ ਵਾਹਨ ਪਾਲਿਸੀ ਤਹਿਤ ਜੋ ਖਾਮੀਆਂ ਪਾਈਆਂ ਗਈਆਂ ਉਹਨਾਂ ਸਬੰਧੀ ਮੌਕੇ ਉਤੇ ਹੀ 22 ਚਲਾਨ ਕੱਟੇ ਗਏ। ਇਸ ਤੋਂ ਇਲਾਵਾ ਸਾਰੇ ਸਕੂਲਾਂ ਨੂੰ ਹਦਾਇਤਾਂ ਜਾਰੀ ਕੀਤੀ ਗਈ ਕਿ ਆਉਣ ਵਾਲੇ ਦਿਨਾਂ ਵਿੱਚ ਕਮੇਟੀ ਵਲੋਂ ਚੈਕਿੰਗ ਜਾਰੀ ਰਹੇਗੀ।ਇਸ ਲਈ ਜਿਹਨਾਂ ਸਕੂਲਾਂ ਦੇ ਵਾਹਨਾਂ ਦੇ ਕਾਗਜਾਂ ਵਿੱਚ ਜ਼ੋ ਵੀ ਕਮੀਆਂ ਹਨ, ਉਨਾਂ ਨੂੰ ਤੁਰੰਤ ਮੁਕੰਮਲ ਕਰ ਲਿਆ ਜਾਵੇ।ਇਹ ਵੀ ਕਿਹਾ ਗਿਆ ਕਿ ਜੇਕਰ ਸਕੂਲਾਂ ਦੇ ਵਾਹਨਜ ਜਾਂ ਪ੍ਰਾਈਵੇਟ ਵਾਹਨ ਹਰ ਪਖੋਂ ਸਹੀ ਹੋਣਗੇ ਤਾਂ ਹੀ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਂਈ ਜਾ ਸਕਦੀ ਹੈ। ਬੱਚਿਆਂ ਦੀ ਸੁਰੱਖਿਆ ਪ੍ਰਸ਼ਾਸਨ, ਸਕੂਲਾਂ, ਮਾਪਿਆਂ ਆਦਿ ਸਭ ਦੀ ਸਮੂਹਿਕ ਜਿੰਮੇਵਾਰੀ ਹੈ। ਇਸ ਤੋਂ ਇਲਾਵਾ ਕਈ ਸਕੂਲਾਂ ਵਲੋਂ ਐਸਡੀਐਮ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਉਹਨਾਂ ਵਲੋਂ ਬੱਸਾਂ ਦੇ ਫਿਟਨੈਸ ਸਰਟੀਫਿਕੇਟ ਤੇ ਪਰਮਿਟ ਆਦਿ ਲੈਣ ਲਈ ਅਪਲਾਈ ਕੀਤਾ ਹੋਇਆ ਹੈ। ਪਰੰਤੂ ਉਹਨਾਂ ਨੂੰ ਫਾਇਨਲ ਕਾਗਜਾਤ ਪ੍ਰਾਪਤ ਨਹੀਂ ਹੋਏ।ਇਸ ਲਈ ਮੌਕੇ ਤੇ ਮੌਜੂਦ ਏ.ਡੀ.ਟੀ.ਓ ਨੇ ਦੱਸਿਆ ਕਿਇਸ ਸਬੰਧੀ ਜਲਦ ਤੋਂ ਜਲਦ ਕਾਰਵਾਈ ਮੁਕੰਮਲ ਕਰ ਦਿੱਤੀ ਜਾਵੇਗੀ।ਸਕੂਲ ਮੈਨੇਜਮੈਂਟ ਨੂੰ ਹਦਾਇਤ ਕੀਤੀ ਗਈ ਕਿ ਸਾਰੀਆਂ ਖਾਮੀਆਂ ਨੂੰ ਆਉਣ ਵਾਲੇ 10ਤੋਂ15 ਦਿਨਾਂ ਵਿੱਚ ਦੂਰ ਕੀਤਾ ਜਾਵੇ ਅਤੇ ਟੀਮ ਵਲੋਂ ਮੁੜ ਤੋਂ ਨਿਰੀਖਣ ਕੀਤਾ ਜਾਵੇਗ ਪਰ ਜੇਕਰ ਦੁਬਾਰਾ ਕੋਈ ਕਮੀ ਮਿਲਦੀ ਹੈ ਤਾਂ ਨਿਯਮਾਂ ਮੁਤਾਬਕ ਮੁੜ ਤੋਂ ਚਲਾਨ ਕੀਤਾ ਜਾਵੇਗਾ ਅਤੇ ਬੱਸਾਂ ਨੂੰ ਜ਼ਬਤ ਵੀ ਕੀਤਾ ਜਾਵੇਗਾ।

Related Post