post

Jasbeer Singh

(Chief Editor)

ਐਸ. ਡੀ. ਐਮ. ਸੰਗਰੂਰ ਨੇ 6 ਜਣਿਆਂ ਨੂੰ ਲਗਾਇਆ ਵੱਖ ਵੱਖ ਸਮਿਆਂ ਲਈ ਡਿਊਟੀ ਮੈਜਿਸਟ੍ਰੇਟ

post-img

ਐਸ. ਡੀ. ਐਮ. ਸੰਗਰੂਰ ਨੇ 6 ਜਣਿਆਂ ਨੂੰ ਲਗਾਇਆ ਵੱਖ ਵੱਖ ਸਮਿਆਂ ਲਈ ਡਿਊਟੀ ਮੈਜਿਸਟ੍ਰੇਟ ਚੰਡੀਗੜ੍ਹ : ਪੰਜਾਬ ਦੇ ਜਿ਼ਲਾ ਸੰਗਰੂਰ ਦੇ ਐਸ. ਡੀ. ਐਮ. ਨੇ ਇਕ ਹੁਕਮ ਜਾਰੀ ਕਰਦਿਆਂ ਪੰਜ ਅਧਿਆਪਕਾਂ ਸਮੇਤ ਸੱਤ ਅਧਿਕਾਰੀਆਂ ਨੂੰ ਡਿਊਟੀ ਮਜਿਸਟਰੇਟ ਨਿਯੁਕਤ ਕਰ ਦਿੱਤਾ ਹੈ। ਜਿਹੜਿਆਂ ਨੂੰ ਡਿਊਟੀ ਮੈਜਿਸਟ੍ਰੇਟ ਲਗਾਇਆ ਗਿਆ ਹੈ ਵਿਚ ਐਸ. ਡੀ. ਐਮ ਹੁਕਮ ਅਨੁਸਾਰ ਹਰਦੇਵ ਕੁਮਾਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਲੀਆ , ਹਰਬੰਸ ਸਿੰਘ ਅੰਗਰੇਜ਼ੀ ਅਧਿਆਪਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਿਆਓ, ਜਗਦੀਸ਼ ਸ਼ਰਮਾ ਕੰਪਿਊਟਰ ਮਾਸਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਰਾਚੋਂ, ਨਿਰਵੰਤ ਸਿੰਘ ਡਿਪਟੀ ਡਾਇਰੈਕਟਰ ਬਾਗਬਾਨੀ ਸੰਗਰੂਰ, ਰਣਜੋਧ ਸਿੰਘ ਜ਼ਿਲਾ ਭਾਸ਼ਾ ਅਫ਼ਸਰ ਸੰਗਰੂਰ, ਜਸਵੀਰ ਸਿੰਘ ਕੰਪਿਊਟਰ ਮਾਸਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੱਟੀਵਾਲ ਕਲਾਂ ਅਤੇ ਪਰਮਜੀਤ ਸਿੰਘ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੂੰਗਾਂ ਸ਼ਾਮਲ ਹਨ। ਦੱਸਣਯੋਗ ਹੈ ਕਿ ਐਸ. ਡੀ. ਐਮ. ਸੰਗਰੂਰ ਨੇ ਦਫ਼ਤਰੀ ਹੁਕਮ ਨੰਬਰ 112/ ਫਕ ਮਿਤੀ 27 ਅਗਸਤ 2024 ਜਾਰੀ ਕਰਦਿਆਂ ਕਿਹਾ ਹੈ ਕਿ ਸੰਗਰੂਰ ਜਿ਼ਲੇ ਵਿਚ ਮੁੱਖ ਮੰਤਰੀ ਤੇ ਹੋਰ ਵੀ. ਵੀ. ਆਈ. ਪੀਜ਼ ਦਾ ਆਉਣਾ ਜਾਣਾ ਰਹਿੰਦਾ ਹੈ। ਸ਼ਹਿਰ ਵਿਚ ਆਮ ਤੌਰ ਤੇ ਧਰਨੇ ਪ੍ਰਦਰਸ਼ਨ ਲੱਗਦੇ ਰਹਿੰਦੇ ਹਨ । ਇਸ ਲਈ ਅਮਨ ਕਾਨੂੰਨ ਦੀ ਸਥਿਤੀ ਬਹਾਲ ਰੱਖਣ ਲਈ ਡਿਊਟੀ ਮਜਿਸਟਰੇਟ ਲਗਾਏ ਜਾਂਦੇ ਹਨ। ਇਸ ਹੁਕਮ ਦਾ ਉਤਾਰਾ ਐਸ.ਡੀ.ਐਮ ਨੇ ਜਿਲੇ ਦੇ ਉਚ ਅਧਿਕਾਰੀਆਂ ਨੂੰ ਵੀ ਭੇਜਿਆ ਹੈ।

Related Post