post

Jasbeer Singh

(Chief Editor)

Entertainment / Information

ਬਹੁਤ ਘੱਟ ਬਜਟ ’ਚ ਤਿਆਰ ਕੀਤੇ ਗਏ ਸਨ ‘ਸਾਵਨ ਆਇਆ ਹੈ’ ਅਤੇ ‘ਮਿਲੇ ਹੋ ਤੁਮ’ ਗੀਤ: ਨੇਹਾ ਕੱਕੜ

post-img

ਬੱਚਿਆਂ ਦੇ ਰਿਐਲਿਟੀ ਸ਼ੋਅ ‘ਸੁਪਰਸਟਾਰ ਸਿੰਗਰ 3’ ਵਿੱਚ ਗਾਇਕਾ ਨੇਹਾ ਕੱਕੜ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਪੰਜਾਬ ਦੇ ਮੁਹਾਲੀ ਸ਼ਹਿਰ ਦੀ 14 ਸਾਲਾ ਲੇਜ਼ਲ ਰਾਏ ਨੇ ਗੀਤ ‘ਸਾਵਨ ਆਇਆ ਹੈ’ ਅਤੇ ‘ਮਿਲੇ ਹੋ ਤੁਮ’ ਗਾ ਕੇ ਗਾਇਕਾ ਨੂੰ ਉਸ ਦੇ ਜਨਮ ਦਿਨ ਦੀ ਮੁਬਾਰਕਬਾਦ ਦਿੱਤੀ। ਇਸ ਦੌਰਾਨ ਲੇਜ਼ਲ ਦੀ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਹੋ ਕੇ ਸ਼ੋਅ ਵਿੱਚ ਬਤੌਰ ਜੱਜ ਕੰਮ ਕਰ ਰਹੀ ਨੇਹਾ ਕੱਕੜ ਨੇ ਕਿਹਾ, ‘ਜੇ ਕਿਸੇ ਨੂੰ ਉਸ ਲਈ ਕੋਈ ਬਦਲ ਲੱਭਣਾ ਹੋਵੇ ਤਾਂ ਉਹ ਲੇਜ਼ਲ ਨੂੰ ਚੁਣੇਗੀ, ਕਿਉਂਕਿ ਉਹ ਬਹੁਤ ਚੰਗਾ ਗਾਉਂਦੀ ਹੈ। ਉਸ ਨੇ ਕਿਹਾ ਕਿ ਇਨ੍ਹਾਂ ਗੀਤਾਂ ਨੇ ਉਸ ਨੂੰ ਪੁਰਾਣਾ ਸਮਾਂ ਯਾਦ ਕਰਵਾ ਦਿੱਤਾ ਹੈ।’’ ਉਸ ਨੇ ਦੱਸਿਆ ਕਿ ਉਸ ਨੇ ਅਤੇ ਉਸ ਦੇ ਭਰਾ ਟੋਨੀ ਨੇ ਇਸ ਸੰਗੀਤਕ ਵੀਡੀਓ ਲਈ ਕਾਫ਼ੀ ਸਖ਼ਤ ਮਿਹਨਤ ਕੀਤੀ ਸੀ ਤੇ ਉਸ ਸਮੇਂ ਬਹੁਤੇ ਲੋਕਾਂ ਨੂੰ ਇਸ ਗੱਲ ’ਤੇ ਯਕੀਨ ਨਹੀਂ ਸੀ ਕਿ ਉਹ ਇਸ ਗੀਤ ਲਈ ਵਧੀਆ ਵੀਡੀਓ ਬਣਾ ਸਕਣਗੇ। ਇਹ ਸਾਡੇ ਲਈ ਬਹੁਤ ਵੱਡਾ ਜੋਖਮ ਸੀ, ਕਿਉਂਕਿ ਅਸੀਂ ਇਸ ਗੀਤ ਲਈ ਕਾਫ਼ੀ ਨਿਵੇਸ਼ ਕੀਤਾ ਸੀ, ਪਰ ਅਸੀਂ ਇਸ ਗੀਤ ਦੀ ਸ਼ੂਟਿੰਗ ਇੱਕ ਛੋਟੀ ਜਿਹੀ ਲੋਕੇਸ਼ਨ ’ਤੇ ਹੀ ਕਰਨ ਦਾ ਫ਼ੈਸਲਾ ਲਿਆ ਸੀ। ਉਸ ਨੂੰ ਯਾਦ ਹੈ ਕਿ ਜਿਸ ਦਿਨ ਜਿਸ ਦਿਨ ਉਨ੍ਹਾਂ ਇਸ ਗੀਤ ਲਈ ਸ਼ੂਟਿੰਗ ਕਰਨੀ ਸੀ, ਉਹ ਕਿਸੇ ਸ਼ੋਅ ਤੋਂ ਵਾਪਸ ਆਈ ਸੀ ਤੇ ਉਹ ਉਸੇ ਮੇਕਅੱਪ ਵਿੱਚ ਹੀ ਸ਼ੂਟਿੰਗ ਲਈ ਚਲੀ ਗਈ ਸੀ ਕਿਉਂਕਿ ਉਨ੍ਹਾਂ ਕੋਲ ਇਸ ਵੀਡੀਓ ਲਈ ਜ਼ਿਆਦਾ ਬਜਟ ਨਹੀਂ ਸੀ। ਇਸ ਦੌਰਾਨ ਇਸ ਗੀਤ ਨੂੰ ਦਸ ਲੱਖ ਤੋਂ ਵੱਧ ਲਾਈਕ ਮਿਲੇ। ਸ਼ੋਅ ‘ਸੁਪਰਸਟਾਰ ਸਿੰਗਰ 3’ ਸੋਨੀ ਚੈਨਲ ’ਤੇ ਪ੍ਰਸਾਰਿਤ ਹੁੰਦਾ ਹੈ।

Related Post

Instagram