
Haryana News
0
ਹਰਿਆਣਾ ਵਿਚ ਛੇੜਛਾੜ ਮਾਮਲੇ ਵਿਚ ਲੋੜੀਂਦੇ ਸਾਹਿਲ ਵਰਮਾ ਨੂੰ ਅਮਰੀਕਾ ਤੋਂ ਡਿਪੋਰਟ ਹੋ ਕੇ ਅੰਮ੍ਰਿਤਸਰ ਪਹੁੰਚਦਿਆਂ ਹੀ ਹਰ
- by Jasbeer Singh
- February 17, 2025

ਹਰਿਆਣਾ ਵਿਚ ਛੇੜਛਾੜ ਮਾਮਲੇ ਵਿਚ ਲੋੜੀਂਦੇ ਸਾਹਿਲ ਵਰਮਾ ਨੂੰ ਅਮਰੀਕਾ ਤੋਂ ਡਿਪੋਰਟ ਹੋ ਕੇ ਅੰਮ੍ਰਿਤਸਰ ਪਹੁੰਚਦਿਆਂ ਹੀ ਹਰਿਆਣਾ ਪੁਲਸ ਨੇ ਕੀਤਾ ਗ੍ਰਿਫ਼ਤਾਰ ਚੰਡੀਗੜ੍ਹ : ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੇ ਵਸਨੀਕ ਸਾਹਿਲ ਵਰਮਾ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੇ ਹਰਿਆਣਾ ਪੁਲਸ ਨੇ ਦੂਸਰੇ ਜਥੇ ਵਿਚ ਪਹੁੰਚਣ ਤੇ ਹੀ ਤੁਰੰਤ ਗ੍ਰਿਫ਼ਤਾਰ ਕਰ ਲਿਆ ਕਿਉਂਕਿ ਸਾਹਿਲ ਵਰਮਾ ਤੇ ਹਰਿਆਣਾ ਵਿਚ ਛੇੜਛਾੜ ਦਾ ਕੇਸ ਦਰਜ ਹੋਇਆ ਸੀ ਤੇ ਇਸ ਤੋਂ ਬਾਅਦ ਉਹ ਅਮਰੀਕਾ ਚਲਿਆ ਗਿਆ ਸੀ । ਦੱਸਣਯੋਗ ਹੈ ਕਿ ਭਾਰਤ ਦੇਸ਼ ਦੇ ਵੱਖ ਵੱਖ ਸੂਬਿਆਂ ਦੇ ਵਸਨੀਕ ਭਾਰਤੀਆਂ ਨੂੰ ਅਮਰੀਕਾ ਵਲੋਂ ਗੈਰ ਕਾਨੂੰਨੀ ਪ੍ਰਵਾਸ ਦੇ ਚਲਦਿਆਂ ਡਿਪੋਰਟ ਕਰਕੇ ਭਾਰਤ ਭੇਜਿਆ ਗਿਆ ਹੈ ਤੇ ਹੁਣ ਤੱਕ ਤਿੰਨ ਜਹਾਜ਼ ਭਾਰਤ ਦੇ ਸੂਬੇ ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ਤੇ ਉਤਰ ਚੁੱਕਿਆ ਹੈ ।