
ਥਾਣਾ ਸਨੌਰ ਪੁਲਸ ਕੀਤਾ 18 ਜਣਿਆਂ ਵਿਰੁੱਧ ਕੁੱਟਮਾਰ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਕੇਸ ਦਰਜ
- by Jasbeer Singh
- May 19, 2025

ਥਾਣਾ ਸਨੌਰ ਪੁਲਸ ਕੀਤਾ 18 ਜਣਿਆਂ ਵਿਰੁੱਧ ਕੁੱਟਮਾਰ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਕੇਸ ਦਰਜ ਸਨੌਰ, 19 ਮਈ : ਥਾਣਾ ਸਨੌਰ ਦੀ ਪੁਲਸ ਨੇ 18 ਵਿਅਕਤੀਆਂ ਵਿਰੁੱਧ ਵੱਖ ਵੱਖ ਧਾਰਾਵਾਂ 115 (2), 126 (2), 191 (3), 190 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਜਸਵਿੰਦਰ ਸਿੰਘ, ਅਮਰਜੀਤ ਸਿੰਘ ਪੁੱਤਰਾਨ ਕਿਰਪਾਲ ਸਿੰਘ, ਗੁਰਮੀਤ ਕੋਰ ਪਤਨੀ ਜਸਵਿੰਦਰ ਸਿੰਘ, ਜਸਮੀਤ ਕੋਰ ਪਤਨੀ ਅਮਰਜੀਤ ਸਿੰਘ, ਮਨੀਸ਼ ਕੁਮਾਰ, ਜਸਪ੍ਰੀਤ ਸਿੰਘ ਪੁੱਤਰਾਨ ਅਮਰਜੀਤ ਸਿੰਘ, ਸੰਦੀਪ ਸਿੰਘ ਪੁੱਤਰ ਬਲਕਾਰ ਸਿੰਘ, ਮਲਕੀਤ ਸਿੰਘ, ਹਰਵਿੰਦਰ ਸਿੰਘ, ਪਰਮਜੀਤ ਸਿੰਘ ਪੁੱਤਰਾਨ ਬਲਦੇਵ ਸਿੰਘ, ਰਾਜਵਿੰਦਰ ਕੋਰ ਪਤਨੀ ਮਲਕੀਤ ਸਿੰਘ, ਨੈਬ ਕੋਰ ਪਤਨੀ ਜਸਬੀਰ ਸਿੰਘ, ਕਿਸ਼ਪਾਲ ਸਿੰਘ ਪੁੱਤਰ ਕਰਮ ਸਿੰਘ, ਅਵਤਾਰ ਸਿੰਘ ਪੁੱਤਰ ਕਿਸ਼ਪਾਲ ਸਿੰਘ, ਰਿੰਪੀ ਪਤਨੀ ਅਵਤਾਰ ਸਿੰਘ, ਮਲਕੀਤ ਸਿੰਘ, ਸੁਰਜੀਤ ਸਿੰਘ ਪੁੱਤਰਾਨ ਜੋਗਿੰਦਰ ਸਿੰਘ, ਅਮਰਜੀਤ ਸਿੰਘ ਵਾਸੀਆਨ ਬਿਸ਼ਨਗੜ੍ਹਸ਼ਾਮਲ ਹਨ। ਕੀ ਹੈ ਸਮੁੱਚਾ ਮਾਮਲਾ : ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਜਗਤਾਰ ਸਿੰਘ ਪੁੱਤਰ ਮੇਵਾ ਸਿੰਘ ਵਾਸੀ ਪਿੰਡ ਬਿਸ਼ਨਗੜ੍ਹ ਥਾਣਾ ਸਨੌਰ ਨੇ ਦੱਸਿਆ ਕਿ 15 ਮਈ 2025 ਨੂੰ ਦੋਵੇਂ ਧਿਰਾਂ ਦਾ ਜਮੀਨ ਦੀ ਸਾਂਝੀ ਵੱਟ ਦੀ ਨਿਸ਼ਾਨਦੇਹੀ ਨੂੰ ਲੈ ਕੇ ਥਾਣਾ ਵਿਖੇ ਦਰਖਾਸਤਾ ਦਿੱਤੀਆਂ ਸਨ ਤੇ ਜਦੋਂ 17 ਮਈ 2025 ਨੂੰ ਡੇਢ ਵਜੇ ਉਹ ਪੁਲਸ ਪਾਰਟੀ ਨੂੰ ਮੌਕਾ ਦਿਖਾਉਣ ਲਈ ਜਮੀਨ ਵਿੱਚ ਗਿਆ ਸੀ ਤਾ ਉਪਰੋਕਤ ਵਿਅਕਤੀਆਂ ਨੇ ਉਸਨੂੰ ਘੇਰ ਕੇ ਕੁੱਟਮਾਰ ਕੀਤੀ ਅਤੇ ਜਾਨੋ ਮਾਰਨ ਦੀਆ ਧਮਕੀਆ ਵੀ ਦਿੱਤੀਆਂ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।