
ਥਾਣਾ ਸ਼ੰਭੂ ਨੇ ਕੀਤਾ ਤੇਜ਼ ਰਫ਼ਤਾਰ ਨਾਲ ਕਾਰ ਲਿਆ ਕੇ ਮਾਰ ਕੇ ਮੌਤ ਦੇ ਘਾਟ ਉਤਾਰਨ ਤੇ ਇਕ ਵਿਰੁੱਧ ਕੇਸ ਦਰਜ
- by Jasbeer Singh
- August 3, 2024

ਥਾਣਾ ਸ਼ੰਭੂ ਨੇ ਕੀਤਾ ਤੇਜ਼ ਰਫ਼ਤਾਰ ਨਾਲ ਕਾਰ ਲਿਆ ਕੇ ਮਾਰ ਕੇ ਮੌਤ ਦੇ ਘਾਟ ਉਤਾਰਨ ਤੇ ਇਕ ਵਿਰੁੱਧ ਕੇਸ ਦਰਜ ਸ਼ੰਭੂ, 3 ਅਗਸਤ () : ਥਾਣਾ ਸੰਭੂ ਦੀ ਪੁਲਸ ਨੇ ਸਿ਼ਕਾਇਤਕਰਤਾ ਸੋਹਨ ਯਾਦਵ ਪੁੱਤਰ ਪ੍ਰੇਮ ਯਾਦਵ ਵਾਸੀ ਪੂਰਵ ਟੋਲਾ ਚੰਦਲੀ ਜਿ਼ਲਾ ਸਮਸਤੀਪੁਰ ਬਿਹਾਰ ਦੀ ਸਿ਼ਕਾਇਤ ਦੇ ਆਧਾਰ ਤੇ ਧਾਰਾ 281, 106 (1) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਰੋਹਿਤ ਪੁੱਤਰ ਰਾਮ ਵਾਸੀ ਲੁਧਿਆਣਾ ਸ਼ਾਮਲ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਸੋਹਨ ਯਾਦਵ ਨੇਦੱਸਿਆ ਕਿ 2 ਅਗਸਤ ਨੂੰ ਉਹ ਆਪਣੇ ਦੋਸਤ ਰਣਜੀਤ ਕੁਮਾਰ ਪੁੱਤਰ ਦੇਬੂ ਯਾਦਵ ਵਾਸੀ ਵਾਰਡ ਨੰ 1 ਸਨਿਚਰਾ ਤਤਰਾਹੀ ਬਿਹਾਰ ਨਾ ਬਨੂੜ ਤੇਪਲਾ ਰੋਡ ਦੇ ਨਾਲ ਲੱਗਦੇ ਪਿੰਡ ਰਾਮਨਗਰ ਸੈਣੀਆ ਦੇ ਕੋਲ ਜਾ ਰਿਹਾ ਸੀ ਤੇ ਉਕਤ ਵਿਅਕਤੀ ਨੇ ਆਪਣੀ ਕਾਰ ਤੇਜ਼ ਰਫ਼ਤਾਰ ਤੇ ਲਾਪ੍ਰਵਾਹੀ ਨਾਲ ਲਿਆਕੇ ਰਣਜੀਤ ਕੁਮਾਰ ਵਿਚ ਮਾਰੀ, ਜਿਸ ਕਾਰਨ ਉਸਦੀ ਮੌਤ ਹੋਗਈ। ਪੁਲਸ ਨੇਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।