post

Jasbeer Singh

(Chief Editor)

crime

ਥਾਣਾ ਜੁਲਕਾਂ ਕੀਤਾ 12 ਜਣਿਆਂ ਵਿਰੁੱਧ ਕੁੱਟਮਾਰ, ਪਰਸ ਕੱਢਣ ਅਤੇ ਚੈਨ ਚੁੱਕਣ ਵਿਰੁੱਧ ਕੇਸ ਦਰਜ

post-img

ਥਾਣਾ ਜੁਲਕਾਂ ਕੀਤਾ 12 ਜਣਿਆਂ ਵਿਰੁੱਧ ਕੁੱਟਮਾਰ, ਪਰਸ ਕੱਢਣ ਅਤੇ ਚੈਨ ਚੁੱਕਣ ਵਿਰੁੱਧ ਕੇਸ ਦਰਜ ਜੁਲਕਾਂ, 28 ਮਈ 2025 : ਥਾਣਾ ਜੁਲਕਾਂ ਪੁਲਸ ਨੇ ਸਿ਼ਕਾਇਤਕਰਤਾ ਦੀ ਸਿ਼ਕਾਇਤ ਦੇ ਆਧਾਰ ਤੇ 12 ਜਣਿਆਂ ਵਿਰੁੱਧ ਵੱਖ ਵੱਖ ਧਾਰਾਵਾਂ 115 (2), 126 (2), 304 (2), 351 (2), 191 (3), 190 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਕਰਮਾ ਗਿਰ, ਧਰਮਪਾਲ ਗਿਰ ਪੁੱਤਰਾਨ ਸੁੱਚਾ ਗਿਰ, ਰਾਮ ਗਿਰ ਪੁੱਤਰ ਰੂਪ ਗਿਰ, ਧਰਮਪਾਲ ਭੱਟ ਪੁੱਤਰ ਬਾਰੂ ਰਾਮ, ਸਤਪਾਲ ਭੱਟ ਪੁੱਤਰ ਸੰਤ ਰਾਮ, ਸੰਜੀਵ ਕੁਮਾਰ ਪੁੱਤਰ ਗਿਆਨ ਚੰਦ, ਕਮਲ ਭਾਰਥੀ ਪੁੱਤਰ ਗੁਰਮੇਲ ਭਾਰਥੀ ਵਾਸੀਆਨ ਪਿੰਡ ਸੇ਼ਖਪੁਰਾ ਅਤੇਪੰਜ ਅਣਪਛਾਤੇ ਵਿਅਕਤੀ ਸ਼ਾਮਲ ਹਨ । ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਅਮਰੀਕ ਭਾਰਥੀ ਪੁੱਤਰ ਗਿਆਨ ਭਾਰਥੀ ਵਾਸੀ ਪਿੰਡ ਸੇ਼ਖਪੁਰਾ ਥਾਣਾ ਜੁਲਕਾਂ ਨੇ ਦੱਸਿਆ ਕਿ ਉਹ ਪਿੰਡ ਦਾ ਸਰਪੰਚ ਹੈ ਤੇ 25 ਮਈ 2025 ਨੂੰ ਰਾਜ ਕੁਮਾਰ ਦੀ ਪਿੰਡ ਦੇ ਪੁਜਾਰੀ ਨਾਲ ਹੋਏ ਝਗੜ੍ਹੇ ਕਾਰਨ ਪੰਚਾਇਤ ਰੱਖੀ ਗਈ ਸੀ ਤੇ ਜਦੋ ਤਕਰਾਰਬਾਜੀ ਵੱਧਦੀ ਦੇਖ ਕੇ ਪੰਚਾਇਤ ਆਪਣੇ ਘਰ ਜਾਣ ਲੱਗੀ ਤਾਂ ਉਪਰੋਕਤ ਵਿਅਕਤੀਆਂ ਨੇ ਉਸਨੂੰਘੇਰ ਕੇ ਕੁੱਟਮਾਰ ਕੀਤੀ ਅਤੇ ਧਰਮਪਾਲ ਨੇ ਉਸਦੀ ਜੇਬ ਵਿੱਚੋਂ ਪਰਸ ਕੱਢ ਲਿਆ ਜਿਸ ਵਿਚ 10 ਹਜਾਰ ਰੁਪਏਅਤੇ ਆਈ . ਡੀ. ਕਾਰਡ ਆਦਿ ਸਨ ਤੇ ਝਗੜ੍ਹੇ ਦੌਰਾਨ ਕਰਮਾ ਗਿਰ ਉਸ ਦੀ ਸੋਨੇ ਦੀ ਚੈਨ ਚੁੱਕ ਕੇ ਲੈ ਗਿਆ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Related Post