July 6, 2024 00:50:43
post

Jasbeer Singh

(Chief Editor)

Latest update

ਮੋਗਾ ਦੇ ਸਰਕਾਰੀ ਹਸਪਤਾਲ ’ਚ ਦਵਾਈਆਂ ਦੀ ਕਮੀ, ਸਰਕਾਰੀ ਯੋਜਨਾ ਤੇ ਮਰੀਜ਼ਾਂ ਦੀ ਦੁਰਦਸ਼ਾ

post-img

ਇਥੇ ਜ਼ਿਲ੍ਹਾ ਪੱਧਰੀ 100 ਬੈੱਡ ਵਾਲੇ ਸਰਕਾਰੀ ਹਸਪਤਾਲ ਵਿਚ ਦਵਾਈਆਂ ਦੀ ਕਮੀ ਕਾਰਨ ਮਰੀਜ਼ਾਂ ਦੀ ਦਿਨ ਦਿਹਾੜੇ ਕਥਿਤ ਦਰਦਸ਼ਾ ਹੋਣ ਦੀ ਵੀਡੀਓ ਵਾਇਰਲ ਹੋਈ ਹੈ। ਵੀਡੀਓ ਵਿਚ ਵੱਡੀ ਗਿਣਤੀ ਵਿਚ ਮਰੀਜ਼ ਸਰਕਾਰੀ ਹਸਪਤਾਲ ਵਿਚੋਂ ਦਵਾਈਆਂ ਕਥਿਤ ਤੌਰ ’ਤੇ ਨਾ ਮਿਲਣ ’ਤੇ ਬਾਹਰੋਂ ਮਹਿੰਗੇ ਮੁੱਲ ਦੀਆਂ ਦਵਾਈਆਂ ਖਰੀਦ ਰਹੇ ਹਨ। ਸਿਵਲ ਸਰਜਨ ਡਾ. ਰਾਜੇਸ਼ ਅੱਤਰੀ ਨੇ ਕਿਹਾ ਅਜਿਹੀ ਕੋਈ ਸਮੱਸਿਆ ਨਹੀਂ ਪਰ ਫ਼ਿਰ ਵੀ ਮਰੀਜ਼ਾਂ ਨੂੰ ਦਵਾਈਆਂ ਨਾ ਮਿਲਣ ਦੀ ਪੜਤਾਲ ਕਰਵਾਉਣਗੇ। ਸਿਵਲ ਹਸਪਤਾਲ ਦੇ ਫਾਰਮਾਸਿਸਟ ਵਿਜੈ ਕੁਮਾਰ ਨੇ ਕੁੱਝ ਦਵਾਈਆਂ ਦੀ ਘਾਟ ਦੀ ਪੁਸ਼ਟੀ ਕਰਦੇ ਆਖਿਆ ਕਿ ਸਰਕਾਰ ਨੂੰ ਡਿਮਾਂਡ ਭੇਜੀ ਗਈ ਹੈ। ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਨੇ ਫੋਨ ’ਤੇ ਨਹੀਂ ਚੁੱਕਿਅ ਤੇ ਮੈਸਜ਼ ਦਾ ਕੋਈ ਜਵਾਬ ਨਹੀਂ ਦਿੱਤਾ। ਇਥੇ ਹਸਪਤਾਲ ਵਿਚ ਰੋਜ਼ 800 ਤੋਂ 1200 ਮਰੀਜ਼ ਓਪੀਡੀ ’ਚ ਆਪਣੇ ਇਲਾਜ ਲਈ ਆਉਂਦੇ ਹਨ। ਵਰਨਣਯੋਗ ਹੈ ਕਿ ਪੰਜਾਬ ਸਰਕਾਰ ਨੇ ਇਸ ਸਾਲ ਜਨਵਰੀ ਮਹੀਨੇ ਵਿਚ ਸਰਕਾਰੀ ਹਸਪਤਾਲਾਂ ਵਿਚ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਦੀ ਸਹੂਲਤ ਲਈ ਨਵੀਂ ਸਕੀਮ ਸ਼ੁਰੂ ਕੀਤੀ ਸੀ, ਜਿਸ ਤਹਿਤ ਡਾਕਟਰਾਂ ਨੂੰ ਹਸਪਤਾਲ ਵਿਚ ਉਪਲਬੱਧ ਦਵਾਈ ਦਾਖਲ ਮਰੀਜ਼ ਨੂੰ ਲਿਖਣੀ ਪਵੇਗੀ, ਜੇ ਹਸਪਤਾਲ ’ਚ ਕੋਈ ਦਵਾਈ ਖਤਮ ਹੋ ਗਈ ਤਾਂ ਹਸਪਤਾਲ ਖੁਦ ਉਸ ਦਵਾਈ ਨੂੰ ਬਾਜ਼ਾਰ ਤੋਂ ਖਰੀਦ ਕੇ ਮਰੀਜ਼ ਨੂੰ ਦੇਵੇਗਾ ਅਤੇ ਕੈਮਿਸਟ ਨੂੰ ਸਰਕਾਰੀ ਹਸਪਤਾਲ ਵੱਲੋਂ ਭੁਗਤਾਣ ਕਰਨਾ ਪਵੇਗਾ। ਇਸੇ ਤਰ੍ਹਾਂ ਜੇ ਸਰਕਾਰੀ ਹਸਪਤਾਲ ’ਚ ਐਕਸਰੇ ਮਸ਼ੀਨ ਖ਼ਰਾਬ ਹੋ ਜਾਂਦੀ ਹੈ ਤਾਂ ਮਰੀਜ਼ ਦਾ ਸਿਵਲ ਹਸਪਤਾਲ ਵੱਲੋਂ ਬਾਜ਼ਾਰ ’ਚੋਂ ਐਕਸ-ਰੇ ਕਰਵਾਇਆ ਜਾਵੇਗਾ ਅਤੇ ਉਸ ਦੀ ਅਦਾਇਗੀ ਵੀ ਹਸਪਤਾਲ ਵੱਲੋਂ ਕੀਤੀ ਜਾਵੇਗੀ।

Related Post