post

Jasbeer Singh

(Chief Editor)

Latest update

ਸਿੱਟ ਨੇ ਸੂਬਾ ਸਰਕਾਰ ਨੂੰ ਜਾਂਚ ਰਿਪੋਰਟ ਸੌਂਪੀ

post-img

ਸਿੱਟ ਨੇ ਸੂਬਾ ਸਰਕਾਰ ਨੂੰ ਜਾਂਚ ਰਿਪੋਰਟ ਸੌਂਪੀ ਲਖਨਊ, 9 ਜੁਲਾਈ : ਹਾਥਰਸ ਵਿੱਚ ਭਗਦੜ ਮਚਣ ਸਬੰਧੀ ਸਿੱਟ ਨੇ ਜਾਂਚ ਰਿਪੋਰਟ ਸੂਬੇ ਦੇ ਗ੍ਰਹਿ ਵਿਭਾਗ ਨੂੰ ਸੌਂਪ ਦਿੱਤੀ ਹੈ। ਟੀਮ ਨੇ 300 ਪੰਨਿਆਂ ਦੀ ਰਿਪੋਰਟ ਵਿਚ 119 ਦੇ ਕਰੀਬ ਲੋਕਾਂ ਦੇ ਬਿਆਨ ਦਰਜ ਕੀਤੇ ਹਨ। ਸੂਤਰਾਂ ਅਨੁਸਾਰ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਗਦੜ ਮਚਣ ਦਾ ਕਾਰਨ ਸਤਿਸੰਗ ਦੇ ਮੌਜੂਦਾ ਸਥਾਨ ’ਤੇ ਲੋੜ ਤੋਂ ਵੱਧ ਲੋਕਾਂ ਨੂੰ ਇਕੱਠਾ ਕੀਤਾ ਗਿਆ ਸੀ ਤੇ ਇਸ ਸਬੰਧੀ ਬਣਦੇ ਪ੍ਰਬੰਧ ਨਹੀਂ ਕੀਤੇ ਗਏ ਸਨ ਪਰ ਰਿਪੋਰਟ ਸੌਂਪਣ ਵਾਲੇ ਅਧਿਕਾਰੀ ਨੇ ਇਸ ਮਾਮਲੇ ’ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਹਾਥਰਸ ਵਿਚ ਭਗਦੜ ਮਚਣ ਕਾਰਨ 121 ਲੋਕਾਂ ਦੀ ਮੌਤ ਹੋ ਗਈ ਸੀ। ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਵਲੋਂ ਅੱਜ ਇਸ ਰਿਪੋਰਟ ’ਤੇ ਅਧਿਕਾਰੀਆਂ ਨਾਲ ਚਰਚਾ ਕਰਨ ਦੀ ਸੰਭਾਵਨਾ ਹੈ। ਇਹ ਜਾਣਕਾਰੀ ਸੂਬਾ ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਨੇ ਏਜੰਸੀ ਨੂੰ ਦਿੱਤੀ। ਜ਼ਿਕਰਯੋਗ ਹੈ ਕਿ ਸੂਰਜਪਾਲ ਉਰਫ਼ ਨਰਾਇਣ ਹਰੀ ਉਰਫ਼ ਭੋਲੇ ਬਾਬਾ ਦੇ ਸਤਿਸੰਗ ਵਿੱਚ 2 ਜੁਲਾਈ ਨੂੰ ਭਗਦੜ ਮਚ ਗਈ ਸੀ ਜਿਸ ਕਾਰਨ 121 ਲੋਕਾਂ ਦੀ ਮੌਤ ਹੋ ਗਈ ਸੀ। ਸਿਟ ਵਿਚ ਵਿੱਚ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲੀਸ (ਆਗਰਾ ਜ਼ੋਨ) ਅਨੁਪਮ ਕੁਲਸ਼੍ਰੇਸਥਾ ਅਤੇ ਅਲੀਗੜ੍ਹ ਡਿਵੀਜ਼ਨਲ ਕਮਿਸ਼ਨਰ ਸ਼ਾਮਲ ਸਨ। ਇਲਾਹਾਬਾਦ ਹਾਈ ਕੋਰਟ ਦੇ ਸੇਵਾਮੁਕਤ ਜੱਜ ਬ੍ਰਿਜੇਸ਼ ਕੁਮਾਰ ਸ੍ਰੀਵਾਸਤਵ ਅਤੇ ਸੇਵਾਮੁਕਤ ਆਈਪੀਐਸ ਹੇਮੰਤ ਰਾਓ ਦੀ ਅਗਵਾਈ ਵਾਲਾ ਇੱਕ ਵੱਖਰਾ ਨਿਆਂਇਕ ਕਮਿਸ਼ਨ ਵੀ ਹਾਥਰਸ ਭਗਦੜ ਮਾਮਲੇ ਦੀ ਜਾਂਚ ਕਰ ਰਿਹਾ ਹੈ। ਪੁਲੀਸ ਦੀ ਐਫਆਈਆਰ ਵਿਚ ਦੱਸਿਆ ਗਿਆ ਹੈ ਕਿ ਸਤਿਸੰਗ ਲਈ 80,000 ਲੋਕਾਂ ਦੀ ਮਨਜ਼ੂਰੀ ਲਈ ਗਈ ਸੀ ਪਰ ਇਕੱਠ 2.50 ਲੱਖ ਤੋਂ ਵੱਧ ਹੋ ਗਿਆ ਸੀ।

Related Post