post

Jasbeer Singh

(Chief Editor)

Latest update

ਚੰਡੀਗੜ੍ਹ ਵਿੱਚ ਆਵਾਰਾ ਕੁੱਤਿਆਂ ਦੇ ਲੱਗਣਗੀਆਂ ਮਾਈਕਰੋ ਚਿੱਪਾਂ

post-img

ਚੰਡੀਗੜ੍ਹ ਵਿੱਚ ਆਵਾਰਾ ਕੁੱਤਿਆਂ ਦੇ ਲੱਗਣਗੀਆਂ ਮਾਈਕਰੋ ਚਿੱਪਾਂ ਚੰਡੀਗੜ੍ਹ, 9 ਜੁਲਾਈ : ਚੰਡੀਗੜ੍ਹ ਨਗਰ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ (ਐੱਫਐਂਡਸੀਸੀ) ਨੇ ਕੁੱਤਿਆਂ ਦੀ ਆਬਾਦੀ ਅਤੇ ਬਿਹਤਰ ਟੀਕਾਕਰਨ ਪ੍ਰਬੰਧਨ ਲਈ ਆਵਾਰਾ ਕੁੱਤਿਆਂ ਵਿੱਚ ਮਾਈਕਰੋ-ਚਿਪਿੰਗ ਸਿਸਟਮ ਲਾਗੂ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਦੇ ਲਈ ਲਗਪਗ ਚਾਰ ਲੱਖ ਰੁਪਏ ਦੀ ਲਾਗਤ ਨਾਲ 1000 ਮਾਈਕਰੋ ਚਿੱਪ, ਐਪਲੀਕੇਟਰ ਅਤੇ ਇੱਕ ਰੀਡਰ ਖ਼ਰੀਦਿਆ ਜਾਵੇਗਾ। ਅੱਜ ਮੇਅਰ ਕੁਲਦੀਪ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਕਮੇਟੀ ਮੈਂਬਰਾਂ ਨੇ ਮੀਟਿੰਗ ਵਿੱਚ ਪੇਸ਼ ਕੀਤੇ ਗਏ ਏਜੰਡਿਆਂ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਅਹਿਮ ਨੁਕਤਿਆਂ ਨੂੰ ਪ੍ਰਵਾਨਗੀ ਦਿੱਤੀ । ਮੀਟਿੰਗ ਵਿੱਚ ਐਸਟੀਪੀ ਮਲੋਆ ਅਤੇ ਡੰਪਿੰਗ ਗਰਾਊਂਡ ਸੈਕਟਰ-38 ਵਿਖੇ ਲੀਚੇਟ (ਕੂੜੇ ਵਿਚੋਂ ਰਿਸ ਕੇ ਨਿਕਲਣ ਵਾਲਾ ਚਿੱਕੜ) ਕੱਢਣ ਵਾਲੀ ਮਸ਼ੀਨ ਹਾਇਰ ਕਰਨ (ਕਿਰਾਏ ’ਤੇ ਲੈਣ ਲਈ) ਦੀਆਂ ਸੇਵਾਵਾਂ ਦੇ ਵਿਸਥਾਰ ਲਈ 32.52 ਲੱਖ ਰੁਪਏ ਦੀ ਅਨੁਮਾਨਿਤ ਲਾਗਤ ਨੂੰ ਪ੍ਰਵਾਨਗੀ ਦੇਣ ਸਮੇਤ ਅਤੇ ਸੈਕਟਰ 37-ਡੀ, ਚੰਡੀਗੜ੍ਹ ਵਿੱਚ ਜਨਤਕ ਟੋਆਇਲਟ ਬਲਾਕ ਦੀ ਮੁਰੰਮਤ ਲਈ 16.55 ਲੱਖ ਰੁਪਏ, ਸੈਕਟਰ-56, ਉਦਯੋਗਿਕ ਖੇਤਰ ਫੇਜ਼-1 ਵਿੱਚ ਕਮਿਊਨਿਟੀ ਸੈਂਟਰ ਨੇੜੇ ਗਰੀਨ ਬੈਲਟ ਵਿੱਚ ਟੋ-ਵਾਲ ਦੀ ਉਸਾਰੀ ਲਈ ਅਨੁਮਾਨਿਤ ਲਾਗਤ 12.70 ਲੱਖ ਰੁਪਏ, ਸੈਕਟਰ-30 ਸੀ ਅਤੇ ਡੀ ਦੀ ਮਾਰਕੀਟ ਵਿੱਚ ਸਜ਼ਾਵਟੀ ਰੋਸ਼ਨੀ ਦੇ ਪ੍ਰਬੰਧ ਲਈ ਅਨੁਮਾਨਿਤ ਲਾਗਤ 23.09 ਲੱਖ ਰੁਪਏ ਸਮੇਤ ਹੋਰ ਏਜੰਡੇ। ਮੀਟਿੰਗ ਵਿੱਚ ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿਤਰਾ ਸਮੇਤ ਕਮੇਟੀ ਦੇ ਮੈਂਬਰ ਕੌਂਸਲਰ ਜਸਵਿੰਦਰ ਕੌਰ, ਲਖਬੀਰ ਸਿੰਘ, ਰਾਮ ਚੰਦਰ ਯਾਦਵ, ਤਰੁਣਾ ਮਹਿਤਾ ਅਤੇ ਨਿਗਮ ਦੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।

Related Post