

ਸੁਪਰਸਟਾਰ ਸ਼ਾਹਰੁਖ ਖਾਨ ਮੋਤੀਆਬਿੰਦ ਦਾ ਇਲਾਜ ਕਰਵਾ ਰਹੇ ਹਨ ਮੁੰਬਈ, 30 ਜੁਲਾਈ - ਸੁਪਰਸਟਾਰ ਸ਼ਾਹਰੁਖ ਖਾਨ ਨੂੰ ਲੈ ਕੇ ਹਾਲ ਹੀ 'ਚ ਵੱਡੀ ਖਬਰ ਸਾਹਮਣੇ ਆਈ ਹੈ। ਕਿੰਗ ਖਾਨ ਮੋਤੀਆਬਿੰਦ ਤੋਂ ਪੀੜਤ ਹਨ। ਉਨ੍ਹਾਂ ਦੀ 29 ਜੁਲਾਈ ਨੂੰ ਅੱਖਾਂ ਦਾ ਅਪਰੇਸ਼ਨ ਹੋਇਆ ਸੀ ਪਰ ਇਹ ਸਰਜਰੀ ਸਹੀ ਢੰਗ ਨਾਲ ਨਹੀਂ ਹੋ ਸਕੀ, ਜਿਸ ਕਾਰਨ ਉਹ ਹੁਣ ਅਮਰੀਕਾ ਜਾ ਰਹੇ ਹਨ। ਅਭਿਨੇਤਾ ਬਾਰੇ ਅਜਿਹੀ ਖਬਰ ਸੁਣ ਕੇ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਪਰੇਸ਼ਾਨ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਸ਼ਾਹਰੁਖ ਖਾਨ ਪਿਛਲੇ ਕੁਝ ਦਿਨਾਂ ਤੋਂ ਮੁੰਬਈ ਦੇ ਇਕ ਹਸਪਤਾਲ 'ਚ ਅੱਖਾਂ ਦਾ ਇਲਾਜ ਕਰਵਾ ਰਹੇ ਸਨ, ਜਿੱਥੇ ਉਨ੍ਹਾਂ ਨੂੰ ਮੋਤੀਆਬਿੰਦ ਦਾ ਪਤਾ ਲੱਗਾ ਸੀ। ਸ਼ਾਹਰੁਖ ਦੀਆਂ ਦੋਹਾਂ ਅੱਖਾਂ 'ਚ ਸਮੱਸਿਆ ਆ ਰਹੀ ਸੀ। 29 ਜੁਲਾਈ ਨੂੰ ਅਭਿਨੇਤਾ ਦੀ ਅੱਖ ਦਾ ਆਪਰੇਸ਼ਨ ਹੋਇਆ ਸੀ ਪਰ ਉਹ ਠੀਕ ਨਹੀਂ ਹੋਇਆ, ਜਿਸ ਕਾਰਨ ਉਹ 30 ਜੁਲਾਈ ਨੂੰ ਅੱਖਾਂ ਦੇ ਇਲਾਜ ਲਈ ਅਮਰੀਕਾ ਜਾ ਰਹੇ ਹਨ।