ਸੁਪਰੀਮ ਕੋਰਟ ਨੇ ਕੀਤੀ ਜੁਰਮਾਨੇ ਖਿਲਾਫ ਰਿਲਾਇੰਸ ਦੀ ਪਟੀਸ਼ਨ ਖਾਰਜ
- by Jasbeer Singh
- December 3, 2025
ਸੁਪਰੀਮ ਕੋਰਟ ਨੇ ਕੀਤੀ ਜੁਰਮਾਨੇ ਖਿਲਾਫ ਰਿਲਾਇੰਸ ਦੀ ਪਟੀਸ਼ਨ ਖਾਰਜ ਨਵੀਂ ਦਿੱਲੀ, 3 ਦਸੰਬਰ 2025 : ਭਾਰਤ ਦੇਸ਼ ਦੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ ਨੇ ਸਕਿਓਰਟੀਜ਼ ਅਪੀਲੇਟ ਟ੍ਰਿਬਿਊਨਲ ਦੇ ਇਕ ਫੈਸਲੇ ਖਿਲਾਫ ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ ਅਤੇ ਉਸ ਦੇ 2 ਅਧਿਕਾਰੀਆਂ ਦੀ ਪਟੀਸ਼ਨ ਮੰਗਲਵਾਰ ਨੂੰ ਖਾਰਜ ਕਰ ਦਿੱਤੀ । ਸਕਿਓਰਟੀਜ਼ ਅਪੀਲੇਟ ਟ੍ਰਿਬਿਊਨਲ (ਐੱਸ. ਏ. ਟੀ.) ਨੇ ਜੀਓ-ਫੇਸਬੁੱਕ ਸੌਦੇ ਬਾਰੇ ਸ਼ੇਅਰ ਬਾਜ਼ਾਰ ਨੂੰ ਤੁਰੰਤ ਸਪਸ਼ਟੀਕਰਨ ਨਾ ਦੇਣ `ਤੇ ਮਾਰਕੀਟ ਰੈਗੂਲੇਟਰੀ ਸਕਿਓਰਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਦੇ ਜੁਰਮਾਨੇ ਨੂੰ ਬਰਕਰਾਰ ਰੱਖਿਆ ਸੀ। ਸੇਬੀ ਦੇ ਇਸ ਜੁਰਮਾਨੇ ਨੂੰ ਐਸ. ਏ. ਟੀ. ਨੇ ਰੱਖਿਆ ਸੀ ਬਰਕਰਾਰ ਕੈਪੀਟਲ ਮਾਰਕੀਟ ਰੈਗੂਲੇਟਰੀ ਸੇਬੀ ਨੇ ਜੀਓ-ਫੇਸਬੁੱਕ ਸੌਦੇ `ਤੇ ਸ਼ੇਅਰ ਬਾਜ਼ਾਰ ਨੂੰ ਤੁਰੰਤ ਸਪਸ਼ਟੀਕਰਨ ਨਾ ਦੇਣ ਲਈ ਆਰ. ਆਈ. ਐੱਲ. ਅਤੇ ਸਾਵਿੱਤਰੀ ਪਾਰੇਖ ਤੇ ਕੇ. ਸੇਥੂਰਮਨ `ਤੇ ਕੁਲ 30 ਲੱਖ `ਰੁਪਏ ਦਾ ਜੁਰਮਾਨਾ ਲਾਇਆ ਸੀ। ਇਸ ਦਾ ਖੁਲਾਸਾ ਮੀਡੀਆ ਦੀਆਂ ਖਬਰਾਂ ਰਾਹੀਂ ਹੋਇਆ ਸੀ । ਸੇਬੀ ਦੇ ਇਸ ਜੁਰਮਾਨੇ ਨੂੰ 2 ਮਈ ਨੂੰ ਐੱਸ. ਏ. ਟੀ. ਨੇ ਬਰਕਰਾਰ ਰੱਖਿਆ ਸੀ। ਚੀਫ ਜਸਟਿਸ ਸੂਰੀਆਕਾਂਤ ਤੇ ਜਸਟਿਸ ਜਾਯਮਾਲਯਾ ਬਾਗਚੀ ਦੀ ਬੈਂਚ ਨੇ ਐੱਸ. ਏ. ਟੀ. ਦੇ ਫੈਸਲੇ `ਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ।
