post

Jasbeer Singh

(Chief Editor)

Sports

T20 World Cup 2024 : ਹੁਣ ਭਾਰਤੀ ਟੀਮ ਨੂੰ ਹੋਣਾ ਹੋਵੇਗਾ ਇਕਜੁੱਟ, ਰੋਹਿਤ ਤੇ ਹਾਰਦਿਕ ਨੂੰ ਮਤਭੇਦ ਭੁਲਾ ਕੇ ਵਧਣਾ ਹੋ

post-img

2007 'ਚ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਣ ਵਾਲੀ ਭਾਰਤੀ ਟੀਮ ਜੇ 17 ਸਾਲ ਬਾਅਦ ਫਿਰ ਤੋਂ ਚਮਕਦੀ ਟਰਾਫੀ ਨੂੰ ਚੁੱਕਣਾ ਚਾਹੁੰਦੀ ਹੈ ਤਾਂ ਉਸ ਨੂੰ ਇਕਜੁੱਟ ਹੋਣਾ ਪਵੇਗਾ। ਭਾਰਤ ਨੇ ਪਹਿਲੀ ਜੂਨ ਨੂੰ ਬੰਗਲਾਦੇਸ਼ ਖਿਲਾਫ ਅਭਿਆਸ ਮੈਚ ਖੇਡਣਾ ਹੈ। ਇਸ ਤੋਂ ਬਾਅਦ ਟੀਮ 5 ਜੂਨ ਨੂੰ ਆਇਰਲੈਂਡ ਖਿਲਾਫ ਲੀਗ ਮੈਚਾਂ 'ਚ ਆਪਣੀ ਵਿਸ਼ਵ ਕੱਪ ਮੁਹਿੰਮ ਦੀ ਸ਼ੁਰੂਆਤ ਕਰੇਗੀ। ਰੋਹਿਤ ਸ਼ਰਮਾ ਸਮੇਤ ਜ਼ਿਆਦਾਤਰ ਖਿਡਾਰੀ ਨਿਊਯਾਰਕ ਦੇ ਮੌਸਮ 'ਚ ਖ਼ੁਦ ਨੂੰ ਢਾਲਣ ਵਿਚ ਰੁੱਝੇ ਹੋਏ ਹਨ, ਜਦੋਂਕਿ ਵਿਰਾਟ ਕੋਹਲੀ ਸ਼ੁੱਕਰਵਾਰ ਨੂੰ ਬ੍ਰੇਕ ਤੋਂ ਬਾਅਦ ਟੀਮ 'ਚ ਸ਼ਾਮਿਲ ਹੋਣਗੇ। ਭਾਰਤੀ ਟੀਮ ਨੇ ਆਪਣਾ ਸ਼ੁਰੂਆਤੀ ਮੈਚ ਨਸਾਊ ਕਾਊਂਟੀ ਸਟੇਡੀਅਮ 'ਚ ਖੇਡਣਾ ਹੈ ਅਤੇ ਇੱਥੋਂ ਨੇੜੇ ਬਣੇ ਕੇਂਟੀਗੇ ਪਾਰਕ ਵਿਚ ਭਾਰਤੀ ਟੀਮ ਨੇ ਬੁੱਧਵਾਰ ਤੋਂ ਬਾਅਦ ਲਗਾਤਾਰ ਦੋ ਦਿਨ ਅਭਿਆਸ ਕੀਤਾ। ਇਸ ਵਿਚ ਰੋਹਿਤ ਸਮੇਤ ਸਾਰੇ 14 ਖਿਡਾਰੀਆਂ ਨਾਲ ਚਾਰ ਰਿਜ਼ਰਵ ਖਿਡਾਰੀ ਰਿੰਕੂ ਸਿੰਘ, ਸ਼ੁਭਮਨ ਗਿੱਲ, ਅਵੇਸ਼ ਖਾਨ ਅਤੇ ਖਲੀਲ ਅਹਿਮਦ ਵੀ ਮੌਜੂਦ ਰਹੇ। ਰਿੰਕੂ ਸਿੰਘ ਨੂੰ ਵੀ ਕਰਵਾਈ ਪ੍ਰੈਕਟਿਸ ਅਭਿਆਸ ਸ਼ੁਰੂ ਹੁੰਦਿਆਂ ਹੀ ਰਾਹੁਲ ਦ੍ਰਾਵਿੜ ਨੇ ਬੱਲੇਬਾਜ਼ੀ ਲਈ ਹਾਰਦਿਕ ਪਾਂਡਿਆ ਤੇ ਯਸ਼ਸਵੀ ਜੈਸਵਾਲ ਨੂੰ ਦੋ ਨੈੱਟਾਂ ਵਿਚ ਭਜਿਆ। ਤੀਜੇ ਨੈੱਟ ਵਿਚ ਜਸਪ੍ਰੀਤ ਬੁਮਰਾਹ ਤੇ ਯੁਜਵੇਂਦਰ ਸਿੰਘ ਚਾਹਲ ਬਦਲ-ਬਦਲ ਕੇ ਬੱਲੇਬਾਜ਼ੀ ਕਰ ਰਹੇ ਸਨ। ਭਾਰਤੀ ਅਤੇ ਪਾਕਿਸਤਾਨੀ ਮੂਲ ਦੇ ਅਮਰੀਕੀ ਨੈੱਟ ਗੇਂਦਬਾਜ਼ਾਂ ਤੋਂ ਇਲਾਵਾ ਕੁਲਦੀਪ ਯਾਦਵ, ਸ਼ਿਵਮ ਦੂਬੇ, ਰਵਿੰਦਰ ਜਡੇਜਾ ਗੇਂਦਬਾਜ਼ੀ ਕਰ ਰਹੇ ਸਨ। ਬਾਅਦ ਵਿਚ ਰਿੰਕੂ ਸਿੰਘ, ਰੋਹਿਤ ਸ਼ਰਮਾ ਅਤੇ ਸੂਰਿਆਕੁਮਾਰ ਯਾਦਵ ਬੱਲੇਬਾਜ਼ੀ ਦਾ ਅਭਿਆਸ ਕਰਨ ਆਏ। ਜਾਣਕਾਰੀ ਮੁਤਾਬਿਕ ਰਿੰਕੂ ਆਖ਼ਰੀ 15 'ਚ ਨਹੀਂ ਹੈ। ਉਹ ਰਿਜ਼ਰਵ ਖਿਡਾਰੀ ਹੈ ਪਰ ਉਸ ਨੂੰ ਅਭਿਆਸ ਕਰਵਾ ਕੇ ਭਾਰਤੀ ਟੀਮ ਲੋੜ ਸਮੇਂ ਤਿਆਰ ਰੱਖਣਾ ਚਾਹੁੰਦੀ ਹੈ। ਰਿੰਕੂ ਨੂੰ 15 ਮੈਂਬਰੀ ਟੀਮ 'ਚ ਨਾ ਰੱਖਣ 'ਤੇ ਕਾਫੀ ਆਲੋਚਨਾ ਹੋਈ ਸੀ। ਡਰਾਪ ਇਨ ਪਿੱਚ ਦਾ ਉਛਾਲ ਕੇਂਟੀਗੇ ਪਾਰਕ 'ਚ ਛੇ ਡਰਾਪ-ਇਨ ਪਿੱਚਾਂ ਬਣਾਈਆਂ ਗਈਆਂ ਹਨ, ਜਿਨ੍ਹਾਂ 'ਤੇ ਭਾਰਤੀ ਖਿਡਾਰੀਆਂ ਨੇ ਅਭਿਆਸ ਕੀਤਾ। ਤੇਜ਼ ਗੇਂਦਬਾਜ਼ਾਂ ਦੇ ਨਾਲ-ਨਾਲ ਸਪਿੰਨਰਾਂ ਨੂੰ ਵੀ ਇੱਥੇ ਕਾਫੀ ਉਛਾਲ ਮਿਲਿਆ। ਸਪਿੰਨਰ ਜੇ ਆਰਾਮ ਨਾਲ ਵੀ ਗੇਂਦ ਸੁੱਟ ਰਹੇ ਹਨ, ਤਾਂ ਵੀ ਗੇਂਦ ਸਟੰਪ ਦੇ ਉੱਪਰ ਤਕ ਉਛਲ ਰਹੀ ਸੀ। ਜਿਸ ਸਟੇਡੀਅਮ ਵਿਚ ਭਾਰਤ ਦੇ ਪਹਿਲੇ ਦੌਰ ਦੇ ਮੈਚ ਅਤੇ ਅਭਿਆਸ ਮੈਚ ਹੋਣੇ ਹਨ, ਉੱਥੇ ਵੀ ਡਰਾਪ ਪਿੱਚਾਂ ਬਣਾਈਆਂ ਗਈਆਂ ਹਨ। ਇੱਥੇ ਵੀ ਜ਼ਬਰਦਸਤ ਉਛਾਲ ਮਿਲੇਗਾ। ਇਹ ਸਟੇਡੀਅਮ ਅਸਥਾਈ ਤੌਰ 'ਤੇ ਨਿਊਯਾਰਕ ਦੇ ਨਸਾਊ ਕਾਊਂਟੀ ਦੇ ਆਇਜ਼ਨਹਵਰ ਪਾਰਕ ਵਿਚ ਬਣਾਇਆ ਗਿਆ ਹੈ। ਟੂਰਨਾਮੈਂਟ ਤੋਂ ਬਾਅਦ ਅਸਥਾਈ ਢਾਂਚੇ ਨੂੰ ਹਟਾ ਦਿੱਤਾ ਜਾਵੇਗਾ। ਸਭ ਕਰਨਾ ਹੋਵੇਗਾ ਠੀਕ IPL ਖ਼ਤਮ ਹੋ ਗਿਆ ਹੈ ਤੇ ਹੁਣ ਭਾਰਤੀ ਟੀਮ ਨੂੰ ਤਿਰੰਗੇ ਦੇ ਹੇਠਾਂ ਨੀਲੀ ਜਰਸੀ ਪਹਿਨਣੀ ਹੋਵੇਗੀ। ਟੀਮ ਦੇ ਸਾਰੇ ਖਿਡਾਰੀਆਂ ਨੂੰ ਇਕਜੁੱਟ ਹੋ ਕੇ ਮੈਦਾਨ 'ਤੇ ਉਤਰਨਾ ਹੋਵੇਗਾ। ਇਹ ਗੱਲ ਕਿਸੇ ਤੋਂ ਲੁਕੀ ਹੋਈ ਨਹੀਂ ਹੈ ਕਿ ਆਈਪੀਐੱਲ ਵਿਚ ਕਪਤਾਨ ਰੋਹਿਤ ਸ਼ਰਮਾ ਤੇ ਉਪ-ਕਪਤਾਨ ਹਾਰਦਿਕ ਪਾਂਡਿਆ ਵਿਚਾਲੇ ਸਭ ਕੁਝ ਠੀਕ ਨਹੀਂ ਸੀ। ਕੋਲਕਾਤਾ 'ਚ ਕੇਕੇਆਰ ਖਿਲਾਫ ਮੈਚ ਤੋਂ ਪਹਿਲਾਂ ਮੁੰਬਈ ਦੀ ਟੀਮ ਦੋ ਖੇਮਿਆਂ 'ਚ ਵੰਡੀ ਹੋਈ ਨਜ਼ਰ ਆਈ। ਜਦੋਂ ਰੋਹਿਤ ਅਭਿਆਸ ਲਈ ਆਇਆ ਤਾਂ ਹਾਰਦਿਕ ਉੱਥੇ ਨਹੀਂ ਸੀ ਅਤੇ ਜਦੋਂ ਹਾਰਦਿਕ ਆਇਆ ਤਾਂ ਰੋਹਿਤ ਪੈਵੇਲੀਅਨ ਚਲਾ ਗਿਆ। ਇਸ ਖੇਮੇਬਾਜ਼ੀ ਦੇ ਚੱਲਦਿਆਂ ਮੁੰਬਈ ਦਾ ਪ੍ਰਦਰਸ਼ਨ ਇਸ ਸੈਸ਼ਨ 'ਚ ਕਾਫ਼ੀ ਖ਼ਰਾਬ ਰਿਹਾ। ਕੈਪਟਨ ਤੇ ਉਪ-ਕਪਤਾਨ ਨੂੰ ਬੈਠਣਾ ਹੋਵੇਗਾ ਇਕੱਠਿਆਂ ਕਪਤਾਨ ਤੇ ਉਪ-ਕਪਤਾਨ ਨੂੰ ਬੈਠ ਕੇ ਇਸ ਮਾਮਲੇ ਨੂੰ ਸੁਲਝਾਉਣਾ ਹੋਵੇਗਾ। ਮੈਨੂੰ ਲੱਗਦਾ ਹੈ ਜਿੰਨੇ ਵੀ ਸੀਨੀਅਰ ਖਿਡਾਰੀ ਹਨ, ਜਿਵੇਂ ਰੋਹਿਤ, ਵਿਰਾਟ, ਹਾਰਦਿਕ, ਬੁਮਰਾਹ ਆਦਿ ਸਾਰਿਆਂ ਨੂੰ ਇਕੱਠੇ ਬੈਠ ਕੇ ਟੀਮ ਨੂੰ ਅੱਗੇ ਲਿਜਾਣਾ ਚਾਹੀਦਾ ਹੈ। ਇਹ ਉਦੋਂ ਤੱਕ ਹੱਲ ਨਹੀਂ ਹੋਵੇਗਾ ਜਦੋਂ ਤੱਕ ਉਹ ਸਾਰੇ ਬੈਠ ਕੇ ਗੱਲ ਨਹੀਂ ਕਰਨਗੇ। ਇਕ ਵਾਰ ਸਾਰੇ ਬੈਠ ਕੇ ਗੱਲਬਾਤ ਕਰਨ ਤੇ ਜੇ ਮਨ ਵਿਚ ਕੁਝ ਹੈ ਤਾਂ ਉਸ ਨੂੰ ਖ਼ਤਮ ਕਰੋ। ਜੇ ਭਾਰਤੀ ਟੀਮ ਨੇ 13 ਸਾਲਾਂ ਦੇ ਆਈਸੀਸੀ ਟਰਾਫੀ ਦੇ ਸੋਕੇ ਨੂੰ ਖਤਮ ਕਰਨਾ ਹੈ ਤਾਂ ਉਸ ਨੂੰ ਆਪਸੀ ਮਤਭੇਦ ਭੁਲਾ ਕੇ ਇਕ ਇਕਾਈ ਵਜੋਂ ਪ੍ਰਦਰਸ਼ਨ ਕਰਨਾ ਹੋਵੇਗਾ।

Related Post