post

Jasbeer Singh

(Chief Editor)

crime

ਥਾਣਾ ਸਨੌਰ ਪੁਲਸ ਨੇ ਕੀਤਾ ਇਕ ਵਿਅਕਤੀ ਵਿਰੁੱਧ ਆਰਮਜ਼ ਐਕਟ ਤਹਿਤ ਕੇਸ ਦਰਜ

post-img

ਥਾਣਾ ਸਨੌਰ ਪੁਲਸ ਨੇ ਕੀਤਾ ਇਕ ਵਿਅਕਤੀ ਵਿਰੁੱਧ ਆਰਮਜ਼ ਐਕਟ ਤਹਿਤ ਕੇਸ ਦਰਜ ਸਨੌਰ, 2 ਅਗਸਤ () : ਥਾਣਾ ਸਨੌਰ ਦੀ ਪੁਲਸ ਨੇ ਇਕ ਵਿਅਕਤੀ ਵਿਰੁੱਧ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਿਵਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਪੁਨੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਮਕਾਨ ਨੰ. 82 ਗਲੀ ਨੰ. 02 ਨੇੜੇ ਮੂੰਗਫਲੀ ਫੈਕਟਰੀ, ਨਿਉ ਮਥੂਰਾ ਕਲੋਨੀ ਥਾਣਾ ਕੋਤਵਾਲੀ ਪਟਿਆਲਾ ਸ਼ਾਮਲ ਹੈ। ਪੁਲਸ ਮੁਤਾਬਕ ਐਸ. ਆਈ. ਜਾਨਪਾਲ ਸਿੰਘ ਅਤੇ ਇੰਸ. ਸ਼ਮਿੰਦਰ ਸਿੰਘ ਪਾਰਟੀ ਸਮੇਤ ਥਾਣਾ ਕੋਤਵਾਲੀ ਪਟਿਆਲਾ ਦੀ ਤਫਤੀਸ਼ ਸਬੰਧੀ ਟੀ ਪੁਆਇੰਟ ਸੀਲ ਘਨੌਰ ਰੋਡ ਪਟਿਆਲਾ ਕੋਲ ਮੌਜੂਦ ਸੀ ਨੂੰ ਸੂਚਨਾ ਮਿਲੀ ਕਿ ਮੁਕੱਦਮਾ ਨੰ 65, 24 ਦਾ ਜਿੰਮੇਵਾਰ ਪੁਨੀਤ ਸਿੰਘ ਜਿਸਦੇ ਖਿਲਾਫ਼ ਪਹਿਲਾਂ ਵੀ ਕਾਫੀ ਕੇਸ ਦਰਜ ਹਨ ਅਤੇ ਅਸਲੇ ਸਮੇਤ ਬਿਨਾਂ ਨੰਬਰੀ ਮੋਟਰਸਾਈਕਲ ਤੇ ਸਵਾਰ ਹੋ ਕੇ ਸਨੌਰ, ਚੌਰਾ ਆਦਿ ਦੇ ਖੇਤਰ ਵਿਚ ਘੁੰਮ ਰਿਹਾ ਹੈ ਅਤੇ ਜਦੋਂ ਭਾਲ ਕੀਤੀ ਗਈ ਤਾਂ ਉਕਤ ਵਿਅਕਤੀ ਚੌਰਾ ਰੋਡ ਤੇ ਮੋਟਰਸਾਈਕਲ ਸਣੇ ਆਉਂਦਾ ਦਿਖਾਈ ਦਿੱਤਾ ਅਤੇ ਜਦੋਂ ਉਸਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾ ਪੁਨੀਤ ਨੇ ਮੋਟਰਸਾਈਕਲ ਸੁੱਟ ਕੇ ਆਪਣੇ ਡੱਬ ਵਿਚੋਂ ਪਿਸਟਲ ਕੱਢ ਕੇ ਪੁਲਸ ਪਾਰਟੀ ਤੇ ਜਾਨੋਂ ਮਾਰਨ ਦੀ ਨੀਅਤ ਨਾਲ ਫਾਇਰ ਕੀਤੇ, ਜਿਸ ਤੇ ਪੁਲਸ ਵਲੋਂ ਪੁਨੀਤ ਨੂੰਫਾਇਰ ਨਾ ਕਰਨ ਅਤੇਆਪਣੇ ਆਪ ਨੂੰ ਪੁਲਸ ਪਾਰਟੀ ਹਵਾਲੇ ਕਰਨ ਲਈ ਵੀ ਆਖਿਆ ਗਿਆ ਪਰ ਪੁਨੀਤ ਨੇ ਫਿਰ ਤੋਂ ਪੁਲਸ ਪਾਰਟੀ ਤੇ ਫਾਇਰ ਕੀਤੇ, ਜਿਸ ਤੇ ਜਨਤਾ ਅਤੇ ਪੁਲਸ ਪਾਰਟੀ ਦੀ ਸੁਰੱਖਿਆ ਦੇ ਚਲਦਿਆਂ ਇੰਸ. ਸ਼ਮਿੰਦਰ ਸਿੰਘ ਅਤੇ ਏ. ਐਸ. ਆਈ. ਅਵਤਾਰ ਸਿੰਘ ਨੇ ਪੁਨੀਤ ਦੀਆਂ ਲੱਤਾਂ ਵੱਲ ਫਾਇਰ ਕੀਤੇ, ਜਿਸ ਕਾਰਨ ਪੁਨੀਤ ਜ਼ਖ਼ਮੀ ਹੋ ਗਿਆ ਅਤੇ ਉਸ ਕੋਲੋ. ਇਕ ਪਿਸਟਲ 32 ਬੋਰ, ਦੋ ਜਿੰਦਾ ਰੌਦ 32 ਬੋਰ, 3 ਖੋਲ ਬਰਾਮਦ ਹੋਏ। ਜ਼ਖ਼ਮੀ ਹੋਣ ਦੇ ਚਲਦਿਆਂ ਪੁਨੀਤ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਇਲਾਜ ਅਧੀਨ ਹੈ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Post