ਬਾਬਾ ਬੁੱਢਾ ਸਾਹਿਬ ਤੋਂ ਮੱਥਾ ਟੇਕ ਕੇ ਆ ਰਹੇ ਪਰਿਵਾਰ ਦੀ ਗੱਡੀ ਨਹਿਰ `ਚ ਡਿੱਗੀ
- by Jasbeer Singh
- September 26, 2024
ਬਾਬਾ ਬੁੱਢਾ ਸਾਹਿਬ ਤੋਂ ਮੱਥਾ ਟੇਕ ਕੇ ਆ ਰਹੇ ਪਰਿਵਾਰ ਦੀ ਗੱਡੀ ਨਹਿਰ `ਚ ਡਿੱਗੀ ਅੰਮ੍ਰਿਤਸਰ : ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਝਬਾਲ ਰੋਡ `ਤੇ ਸਥਿਤ ਮੂਲੇ ਚੱਕ ਪਿੰਡ ਵਿੱਚ ਉਸ ਸਮੇਂ ਹਾਦਸਾ ਵਾਪਰ ਗਿਆ ਜਦੋਂ ਬਾਬਾ ਬੁੱਢਾ ਸਾਹਿਬ ਤੋਂ ਮੱਥਾ ਟੇਕ ਕੇ ਆ ਰਹੇ ਇੱਕ ਪਰਿਵਾਰ ਦੀ ਘਰ ਹਾਦਸਾ ਗ੍ਰਸਤ ਹੋ ਗਈ । ਜਾਣਕਾਰੀ ਮੁਤਾਬਕ ਇੱਕ ਕਾਰ ਮੂਲੇ ਚੱਕ ਪਿੰਡ ਚੋਂ ਨਿਕਲਦੀ ਨਹਿਰ ਦੇ ਸੂਏ `ਚ ਜਾ ਡਿੱਗੀ । ਗਨੀਮਤ ਇਹ ਰਹੀ ਕਿ ਇਸ ਹਾਦਸੇ ਦੌਰਾਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਲੇਕਿਨ ਕਾਰ ਦੇ ਪਰਖੱਚੇ ਤੱਕ ਉੱਡ ਗਏ । ਇਸ ਦੌਰਾਨ ਪਿੰਡ ਦੇ ਹੀ ਲੋਕਾਂ ਨੇ ਦੱਸਿਆ ਕਿ ਇਹ ਮੂਲ ਚੱਕ ਪਿੰਡ ਤੋਂ ਝਬਾਲ ਰੋਡ ਦੇ ਨਾਲ ਜੋੜਦੀ ਪਿੰਡ ਦੀ ਇਕਲੌਤੀ ਸੜਕ ਹੈ ਲੇਕਿਨ ਇਸ ਤੇ ਸੂਏ ਦਾ ਪੁੱਲ ਬਹੁਤਾ ਹੀ ਭੀੜ ਹੈ ਜਿਸ ਕਾਰਨ ਆਏ ਦਿਨ ਹੀ ਹਾਦਸੇ ਵਾਪਰਨ ਦਾ ਡਰ ਰਹਿੰਦਾ ਹੈ ।
