
ਭਾਜਪਾ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਦਾ ਵਿਰੋਧ ਕਰਨ ਆਏ ਕਿਸਾਨਾਂ ਤੇ ਪੁਲਿਸ ਪ੍ਰਸ਼ਾਸਨ ਦਾ ਹੋਇਆ ਆਹਮੋ-ਸਾਹਮਣਾ
- by Aaksh News
- May 12, 2024

ਸਵਾਲ ਪੁੱਛਣ ਆਏ ਕਿਸਾਨਾਂ ਦਾ ਪੁਲਿਸ ਪ੍ਰਸ਼ਾਸਨ ਦਾ ਸਾਹਮਣਾ ਹੋ ਗਿਆ। ਪੁਲਿਸ ਵੱਲੋਂ ਕਸਬੇ 'ਚ ਭਾਰੀ ਮਾਤਰਾ 'ਚ ਬੈਰੀਕੇਡਿੰਗ ਕਰ ਕੇ ਕਿਸਾਨਾਂ ਨੂੰ ਭਾਜਪਾ ਚੋਣ ਮੀਟਿੰਗ 'ਚ ਜਾਣ ਤੋਂ ਰੋਕਿਆ ਗਿਆ। ਭਾਜਪਾ ਦੇ ਇਕੱਠ ਵਾਲੀ ਥਾਂ ਦੇ ਆਸੇ-ਪਾਸੇ ਵੱਡੀ ਗਿਣਤੀ 'ਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ। : ਲੋਕ ਸਭਾ ਹਲਕਾ ਹੁਸ਼ਿਆਰਪੁਰ ਅਧੀਨ ਆਉਂਦੇ ਕਸਬਾ ਭੁਲੱਥ 'ਚ ਭਾਜਪਾ ਵੱਲੋਂ ਚੋਣ ਪ੍ਰਚਾਰ ਦੀ ਮੁਹਿੰਮ ਤਹਿਤ ਇਕ ਬੂਥ ਸੰਮੇਲਨ ਕਰਵਾਇਆ ਗਿਆ ਜਿੱਥੇ ਹਲਕਾ ਹੁਸ਼ਿਆਰਪੁਰ ਤੋਂ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਵਲੋਂ ਲੋਕਾਂ ਨੂੰ ਲਾਮਬੰਦ ਕਰਨ ਲਈ ਪੁੱਜ ਰਹੇ ਸਨ। ਜਦੋਂ ਕਿਸਾਨਾਂ ਨੂੰ ਇਹ ਸੂਚਨਾ ਮਿਲੀ ਤਾਂ ਉਹ ਭਾਜਪਾ ਉਮੀਦਵਾਰ ਤੇ ਹੋਰ ਆਗੂਆ ਨੂੰ ਸਵਾਲ ਪੁੱਛਣ ਲਈ ਭਾਜਪਾ ਦੀ ਚੋਣ ਮੀਟਿੰਗ ਵੱਲ ਤੁਰ ਪਏ। ਸਵਾਲ ਪੁੱਛਣ ਆਏ ਕਿਸਾਨਾਂ ਦਾ ਪੁਲਿਸ ਪ੍ਰਸ਼ਾਸਨ ਦਾ ਸਾਹਮਣਾ ਹੋ ਗਿਆ। ਪੁਲਿਸ ਵੱਲੋਂ ਕਸਬੇ 'ਚ ਭਾਰੀ ਮਾਤਰਾ 'ਚ ਬੈਰੀਕੇਡਿੰਗ ਕਰ ਕੇ ਕਿਸਾਨਾਂ ਨੂੰ ਭਾਜਪਾ ਚੋਣ ਮੀਟਿੰਗ 'ਚ ਜਾਣ ਤੋਂ ਰੋਕਿਆ ਗਿਆ। ਭਾਜਪਾ ਦੇ ਇਕੱਠ ਵਾਲੀ ਥਾਂ ਦੇ ਆਸੇ-ਪਾਸੇ ਵੱਡੀ ਗਿਣਤੀ 'ਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ।