
ਕਿੰਨਰ ਅਖਾੜੇ ਦੇ ਸੰਸਥਾਪਕ ਨੇ ਮਮਤਾ ਕੁਲਕਰਨੀ ਸਮੇਤ ਆਚਾਰੀਆ ਮਹਾਮੰਡਲੇਸ਼ਵਰ ਡਾਕਟਰ ਲਕਸ਼ਮੀ ਨਰਾਇਣ ਨੂੰ ਵੀ ਹਟਾਇਆ
- by Jasbeer Singh
- January 31, 2025

ਕਿੰਨਰ ਅਖਾੜੇ ਦੇ ਸੰਸਥਾਪਕ ਨੇ ਮਮਤਾ ਕੁਲਕਰਨੀ ਸਮੇਤ ਆਚਾਰੀਆ ਮਹਾਮੰਡਲੇਸ਼ਵਰ ਡਾਕਟਰ ਲਕਸ਼ਮੀ ਨਰਾਇਣ ਨੂੰ ਵੀ ਹਟਾਇਆ ਨਵੀਂ ਦਿੱਲੀ : ਪ੍ਰਸਿੱਧ ਫਿ਼ਲਮੀ ਅਦਾਕਾਰਾ ਮਮਤਾ ਕੁਲਕਰਨੀ ਜਿਸ ਵਲੋਂ ਹਾਲ ਹੀ ਵਿਚ ਕਿੰਨਰ ਅਖਾੜਾ ਜੁਆਇਨ ਕਰ ਲਿਆ ਗਿਆ ਸੀ ਨੂੰ ਅਖਾੜੇ ਵਿਚ ਆਚਾਰੀਆ ਮਹਾਮੰਡਲੇਸ਼ਵਰ ਡਾਕਟਰ ਲਕਸ਼ਮੀ ਨਰਾਇਣ ਵਲੋਂ ਜੋ ਮਹਾਮੰਡਲੇਸ਼ਵਰ ਦਾ ਅਹੁਦਾ ਪ੍ਰਦਾਨ ਕੀਤਾ ਗਿਆ ਸੀ ਤੋਂ ਨਾ ਖੁਸ਼ ਅਖਾੜੇ ਦੇ ਸੰਸਥਾਪਕ ਰਿਸ਼ੀ ਅਜੈਦਾਸ ਨੇ ਅੱਜ ਦੋਹਾਂ ਨੂੰ ਹੀ ਉਨ੍ਹਾਂ ਦੇ ਅਹੁਦਿਆਂ ਤੋਂ ਲਾਂਭੇ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਖਾੜਾ ਸੰਸਥਾਪਕ ਰਿਸ਼ੀ ਅਜੈਦਾਸ ਵਲੋ਼ ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਉਨ੍ਹਾਂ ਦੇ ਆਖਣ ਮੁਤਾਬਕ ਅਖਾੜੇ ਵਿਚ ਮਹਾਮੰਡਲੇਸ਼ਵਰ ਦੇ ਅਹੁਦੇ ਤੇ ਤਾਇਨਾਤ ਡਾਕਟਰ ਲਕਸ਼ਮੀ ਨਾਰਾਇਣ ਨੂੰ ਇਹ ਅਖਤਿਆਰ ਹੀ ਨਹੀਂ ਸੀ ਕਿ ਉਹ ਕਿਸੇ ਵੀ ਉਹ ਵੀ ਉਨ੍ਹਾਂ ਦੀ ਬਿਨਾਂ ਮਨਜ਼ੂਰੀ ਦੇ ਅਖਾੜੇ ਵਿਚ ਇੰਨੇ ਵੱਡੇ ਅਹੁਦੇ ਤੇ ਵਿਰਾਜਮਾਨ ਕਰਵਾ ਸਕੇ।