post

Jasbeer Singh

(Chief Editor)

Punjab

ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਜ਼ਮਾਨਤ ਪਟੀਸ਼ਨ `ਤੇ ਸੁਣਵਾਈ ਹੁਣ 14 ਨੂੰ

post-img

ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਜ਼ਮਾਨਤ ਪਟੀਸ਼ਨ `ਤੇ ਸੁਣਵਾਈ ਹੁਣ 14 ਨੂੰ ਜਲੰਧਰ : ਵਧੀਕ ਜਲ੍ਹਿਾ ਅਤੇ ਸੈਸ਼ਨ ਜੱਜ ਧਰਮੇਂਦਰ ਪਾਲ ਸਿੰਗਲਾ ਦੀ ਅਦਾਲਤ ਨੇ ਕਰੋੜਾਂ ਰੁਪਏ ਦੇ ਕਥਿਤ ਘੁਟਾਲਾ ਮਾਮਲੇ `ਚ ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਦਾਇਰ ਜ਼ਮਾਨਤ ਪਟੀਸ਼ਨ `ਤੇ ਸੁਣਵਾਈ ਲਈ ਹੁਣ 14 ਅਕਤੂਬਰ ਦੀ ਤੈਅ ਕੀਤੀ ਹੈ। ਅਦਾਲਤ 14 ਅਕਤੂਬਰ ਨੂੰ ਇਸ `ਤੇ ਫ਼ੈਸਲਾ ਸੁਣਾ ਸਕਦੀ ਹੈ। ਵੀਰਵਾਰ ਨੂੰ ਇਸ ਸਬੰਧੀ ਕੋਈ ਫ਼ੈਸਲਾ ਨਹੀਂ ਲਿਆ ਗਿਆ। ਇਸ ਮਾਮਲੇ `ਚ ਭਾਰਤ ਭੂਸ਼ਣ ਖ਼ਿਲਾਫ਼ ਚੱਲ ਰਹੇ ਕੇਸ ਦੀ ਸੁਣਵਾਈ ਨੂੰ ਲੈ ਕੇ ਵੀ ਅਦਾਲਤ ਨੇ 14 ਅਕਤੂਬਰ ਤੈਅ ਕੀਤੀ ਹੈ। ਵੀਰਵਾਰ ਨੂੰ ਭਾਰਤ ਭੂਸ਼ਣ ਆਸ਼ੂ ਦੇ ਵਕੀਲ ਸੀਨੀਅਰ ਐਡਵੋਕੇਟ ਮਨਦੀਪ ਸਿੰਘ ਸੱਚਦੇਵਾ ਅਤੇ ਐਡਵੋਕੇਟ ਮੇਹਰ ਸੱਚਦੇਵਾ ਅਦਾਲਤ `ਚ ਪੇਸ਼ ਹੋਏ ਅਤੇ ਉਨ੍ਹਾਂ ਨੇ ਦੋ ਘੰਟੇ ਤੱਕ ਅਦਾਲਤ ਨੂੰ ਦਲੀਲਾਂ ਦਿੱਤੀਆਂ। ਉਨ੍ਹਾਂ ਕਿਹਾ ਕੇ ਭਾਰਤ ਭੂਸ਼ਣ ਆਸ਼ੂ ਖ਼ਿਲਾਫ਼ ਕੋਈ ਸਬੂਤ ਨਹੀਂ ਮਿਲ ਸਕਿਆ ਤਾਂ ਉਸ ਦੇ ਨਜ਼ਦੀਕੀ ਰਾਜਵੀਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਰਾਜਵੀਰ ਦੇ ਜਿਸ ਬਿਆਨ ਨੂੰ ਆਧਾਰ ਬਣਾਇਆ ਗਿਆ ਹੈ, ਉਸ `ਚ ਆਸ਼ੂ ਦਾ ਨਾਂ ਨਹੀਂ ਹੈ, ਸਗੋਂ ਕਿਸੇ ਬੌਸ ਦਾ ਜ਼ਿਕਰ ਹੈ ਅਤੇ ਕਥਿਤ ਲੈਣ-ਦੇਣ ਲਈ ਜਿਨ੍ਹਾਂ ਤਰੀਕਾਂ ਦਾ ਉਲੇਖ ਕੀਤਾ ਗਿਆ ਹੈ, ਉਨ੍ਹਾਂ ਤਰੀਕਾਂ `ਚ ਕੋਈ ਲੈਣ-ਦੇਣ ਜਾਂ ਜਾਇਦਾਦ ਦੀ ਖ਼ਰੀਦ ਹੀ ਨਹੀਂ ਕੀਤੀ ਗਈ। ਇਨਫੋਰਸਮੈਂਟ ਡਾਇਰੈਕਟੋਰੇਟ ਜਲੰਧਰ ਵੱਲੋਂ ਜਲੰਧਰ ਦੀ ਪੀਐੱਮਐੱਲਏ ਅਦਾਲਤ `ਚ ਆਸ਼ੂ ਖ਼ਿਲਾਫ਼ ਦੋਸ਼-ਪੱਤਰ ਆਇਦ ਕੀਤਾ ਜਾ ਚੁੱਕਿਆ ਹੈ। ਪਾਰਟੀ ਬਣਾਏ ਗਏ ਲੋਕਾਂ `ਚ ਆਸ਼ੂ ਦੇ ਕੁਝ ਰਿਸ਼ਤੇਦਾਰ, ਨੇੜਲੇ ਸਹਿਯੋਗੀ ਅਤੇ ਵਿਭਾਗ ਦੇ ਅਧਿਕਾਰੀ ਵੀ ਸ਼ਾਮਲ ਹਨ। ਈਡੀ ਨੇ ਆਸ਼ੂ ਦੇ ਰਿਸ਼ਤੇਦਾਰਾਂ, ਕਰੀਬੀਆਂ ਅਤੇ ਨਿਯਮਾਂ ਦੇ ਉਲਟ ਜਾ ਕੇ ਲਾਭ ਦੇਣ ਵਾਲੇ ਕੁਝ ਲੋਕਾਂ ਦੀ ਜਾਇਦਾਦ ਸਣੇ 22.78 ਕਰੋੜ ਰੁਪਏ ਦੀ ਸੰਪਤੀ ਵੀ ਅਸਥਾਈ `ਤੇ ਕੁਰਕ ਕੀਤੀ ਹੈ। ਜਿ਼ਕਰਯੋਗ ਹੈ ਕਿ ਇਹ ਮਾਮਲਾ ਖੁਰਾਕ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਵਿਭਾਗ `ਚ ਟੈਂਡਰ ਘੁਟਾਲੇ ਨਾਲ ਜੁੜਿਆ ਹੈ, ਜਦੋਂ ਆਸ਼ੂ ਪੰਜਾਬ ਦੇ ਖੁਰਾਕ, ਨਾਗਰਿਕ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਸਨ। ਕੁਰਕ ਕੀਤੀਆਂ ਗਈਆਂ ਸੰਪਤੀਆਂ `ਚ ਉਨ੍ਹਾਂ ਦਾ ਫਲੈਟ, ਇਕ ਦੁਕਾਨ ਅਤੇ ਕੁਝ ਸੋਨਾ, ਵਿਭਾਗ ਦੇ ਇਕ ਅਧਿਕਾਰ ਦਾ ਘਰ ਅਤੇ ਖੰਨਾ `ਚ ਆਸ਼ੂ ਦੇ ਇਕ ਆੜ੍ਹਤੀ ਅਤੇ ਸਹਿਯੋਗੀ ਰਾਜਦੀਪ ਨਾਗਰਾ ਦੀ ਮਾਲ ਸ਼ਾਮਲ ਹੈ।

Related Post