

ਹਾਈਕੋਰਟ ਨੇ ਜੰਗ-ਏ-ਆਜ਼ਾਦੀ ਯਾਦਗਾਰ ਕੇਸ ਵਿਚ ਦਿੱਤੀ 20 ਨੂੰ ਰੈਗੂਲਰ ਜ਼ਮਾਨਤ ਚੰਡੀਗੜ੍ਹ : ਜਲੰਧਰ ਦੇ ਕਰਤਾਰਪੁਰ ਵਿਖੇ ਜੰਗ-ਏ-ਆਜ਼ਾਦੀ ਯਾਦਗਾਰ ਦੀ ਉਸਾਰੀ ਨਾਲ ਸਬੰਧਤ ਸਰਕਾਰੀ ਫੰਡਾਂ ਵਿੱਚ ਧੋਖਾਧੜੀ ਕਰਨ ਦੇ ਅੱਜ ਹਾਈਕੋਰਟ ‘ਚ ਸੁਣਵਾਈ ਹੋਈ। ਵਿਜੀਲੈਂਸ ਬਿਊਰੋ ਨੂੰ ਕੀਤੀ ਗਈ ਕਾਰਵਾਈ ਦੇ ਮਾਮਲੇ ‘ਚ ਹਾਈਕੋਰਟ ਤੋਂ ਵੱਡਾ ਝਟਕਾ ਲੱਗਿਆ ਹੈ। ਇਸ ਮਾਮਲੇ ‘ਚ ਜਸਟਿਸ ਅਨੂਪ ਚਿਤਕਾਰਾ ਨੇ ਸੁਣਵਾਈ ਕਰਦਿਆਂ ਇਸ ਕੇਸ ‘ਚ ਸ਼ਾਮਿਲ ਕਰੀਬ 20 ਜਣਿਆ ਨੂੰ ਰੈਗੂਲਰ ਜ਼ਮਾਨਤ ਦੇ ਦਿੱਤੀ ਹੈ। ਇਸ ਮਾਮਲੇ ‘ਚ ਜਤਿੰਦਰ ਅਰਜੁਨ, ਅਮਨ ਸਿੰਘ ਮਨੀ, ਤੇਜਿੰਦਰ ਸਿੰਘ, ਹਰਪਾਲ ਸਿੰਘ, ਰਘਵਿੰਦਰ ਸਿੰਘ, ਗੌਰਵ ਦੀਪ ਸਿੰਘ, ਰੋਹਿਤ ਕੌਂਡਲ, ਸੰਤੋਸ਼ ਰਾਜ, ਅਰਵਿੰਦਰ ਸਿੰਘ, ਰੋਹਿਤ ਕੁਮਾਰ, ਰਜਤ ਗੋਪਾਲ, ਪਰਮਜੀਤ ਸਿੰਘ, ਦੀਪਕ ਸਿੰਘਲ, ਰਾਹੁਲ ਕੁਮਾਰ, ਮਨਦੀਪ ਸਿੰਘ, ਨੂਰ ਮੁਹੰਮਦ, ਹਰਪ੍ਰੀਤ ਸਿੰਘ, ਤੇਜ ਰਾਮ, ਆਦਿਤਿਆ ਸੋਨਕਰ, ਨਰਿੰਦਰਪਾਲ ਸਿੰਘ ਆਦਿ 20 ਜਾਣਿਆ ਨੂੰ ਹਾਈਕੋਰਟ ਵੱਲੋਂ ਰੈਗੂਲਰ ਜ਼ਮਾਨਤ ਦਿੱਤੀ ਗਈ ਹੈ।