
ਥੁੱਕ ਲਗਾ ਕੇ ਰੋਟੀ ਬਣਾਉਣ ਦੇ ਦੋਸ਼ ਹੇਠ ਹੋਟਲ ਕਰਮੀ ਹਿਰਾਸਤ ਵਿੱਚ ਬੰਦ ਤੇ ਹੋਟਲ ਵੀ ਬੰਦ
- by Jasbeer Singh
- October 24, 2024

ਥੁੱਕ ਲਗਾ ਕੇ ਰੋਟੀ ਬਣਾਉਣ ਦੇ ਦੋਸ਼ ਹੇਠ ਹੋਟਲ ਕਰਮੀ ਹਿਰਾਸਤ ਵਿੱਚ ਬੰਦ ਤੇ ਹੋਟਲ ਵੀ ਬੰਦ ਬਾਰਾਬੰਕੀ : ਭਾਰਤ ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ ਵਿੱਚ ਬਾਰਾਬੰਕੀ ਜਿ਼ਲ੍ਹੇ ਵਿੱਚ ਥੁੱਕ ਲਗਾ ਕੇ ਰੋਟੀ ਬਣਾਉਣ ਦੇ ਦੋਸ਼ ਹੇਠ ਹੋਟਲ ਕਰਮੀ ਨੂੰ ਹਿਰਾਸਤ ਵਿੱਚ ਲੈਣ ਮਗਰੋਂ ਹੋਟਲ ਨੂੰ ਬੰਦ ਕਰ ਦਿੱਤਾ ਗਿਆ ਹੈ। ਏ. ਐੱਸ. ਪੀ. ਚਿਰੰਜੀਵ ਸਿਨਹਾ ਨੇ ਅੱਜ ਇੱਥੇ ਦੱਸਿਆ ਕਿ ਰਾਮ ਨਗਰ ਥਾਣਾ ਖੇਤਰ ਦੇ ਸੁਢੀਆਮਊ ਸ਼ਹਿਰ ਦੇ ਹੋਟਲ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਵਿਅਕਤੀ ਕਥਿਤ ਤੌਰ ’ਤੇ ਥੁੱਕ ਲਗਾ ਕੇ ਰੋਟੀ ਬਣਾਉਂਦਾ ਦਿਖਾਈ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵੀਡੀਓ ਦੇ ਆਧਾਰ ’ਤੇ ਪੁਲੀਸ ਨੇ ਇਰਸ਼ਾਦ ਨਾਂ ਦੇ ਵਿਅਕਤੀ ਨੂੰ ਮੰਗਲਵਾਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਉਸ ਹੋਟਲ ਨੂੰ ਵੀ ਬੰਦ ਕਰਵਾ ਦਿੱਤਾ ਹੈ ਅਤੇ ਰੋਟੀਆਂ ਨੂੰ ਜ਼ਬਤ ਕਰਕੇ ਜਾਂਚ ਲਈ ਭੇਜ ਦਿੱਤਾ ਗਿਆ ਹੈ। ਪੁਲਸ ਅਧਿਕਾਰੀ ਨੇ ਕਿਹਾ ਕਿ ਜਾਂਚ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।