National
0
ਰਾਮਲਲਾ ਦੇ ਦਰਸ਼ਨ ਲਈ ਵੀਆਈਪੀ ਪਾਸ ਵਾਲਿਆਂ ਦੀ ਗਿਣਤੀ ਹੋਵੇਗੀ ਹੁਣ ਸੀਮਤ
- by Jasbeer Singh
- September 5, 2024
ਰਾਮਲਲਾ ਦੇ ਦਰਸ਼ਨ ਲਈ ਵੀਆਈਪੀ ਪਾਸ ਵਾਲਿਆਂ ਦੀ ਗਿਣਤੀ ਹੋਵੇਗੀ ਹੁਣ ਸੀਮਤ ਅਯੁੱਧਿਆ : ਭਾਰਤ ਦੇਸ਼ ਦੇ ਅਯੁੱਧਿਆ ਵਿਚ ਬਣੇ ਸ੍ਰੀ ਰਾਮ ਮੰਦਰ ਵਿਚ ਬਿਰਾਜਮਾਨ ਰਾਮਲਲਾ ਦੇ ਦਰਸ਼ਨ ਲਈ ਵੀਆਈਪੀ ਪਾਸ ਵਾਲਿਆਂ ਦੀ ਗਿਣਤੀ ਹੁਣ ਸੀਮਤ ਹੋਵੇਗੀ। ਹਰ ਰੋਜ਼ ਔਸਤ 70 ਹਜ਼ਾਰ ਸ਼ਰਧਾਲੂ ਦਰਸ਼ਨ ਕਰ ਰਹੇ ਹਨ। ਇਨ੍ਹਾਂ ’ਚ ਸਾਧਾਰਨ ਰਸਤੇ ਤੋਂ ਜਾ ਕੇ ਦਰਸ਼ਨ ਕਰਨ ਵਾਲਿਆਂ ਦੀ ਗਿਣਤੀ ਸਭ ਤੋਂ ਜਿਆਦਾ ਹੈ, ਇਸ ਦੇ ਨਾਲ ਹੀ ਪਾਸ ਹਾਸਲ ਸ਼ਰਧਾਲੂ ਵੀ ਵੱਖ-ਵੱਖ ਰਸਤੇ ਤੋਂ ਜਾ ਕੇ ਦਰਸ਼ਨ ਕਰਦੇ ਹਨ। ਇਨ੍ਹਾਂ ’ਚ ਸੁਗਮ ਦਰਸ਼ਨ ਪਾਸ ਤੇ ਵੀਆਈਪੀ ਪਾਸ ਧਾਰਕ ਸ਼ਾਮਲ ਹਨ। ਸੁਗਮ ਪਾਸ ਹਰ ਰੋਜ਼ ਸਲਾਟ ਦੇ ਮੁਤਾਬਕ ਬਣਾਏ ਜਾਂਦੇ ਹਨ। ਹਰ ਸਲਾਟ ’ਚ 150-150 ਸੁਗਮ ਦਰਸ਼ਨ ਪਾਸ ਜਾਰੀ ਹੁੰਦੇ ਹਨ। ਦਰਸ਼ਨਾਂ ਦੇ ਸਮੇਂ ਨੂੰ ਛੇ ਸਲਾਟ ’ਚ ਵੰਡਿਆ ਗਿਆ ਹੈ। ਇਹ ਪਾਸ ਆਨਲਾਈਨ ਦੇ ਨਾਲ ਹੀ ਆਫਲਾਈਨ ਵੀ ਜਾਰੀ ਕੀਤੇ ਜਾਂਦੇ ਹਨ। ਟਰਸੱਟੀਆਂ ਦੀ ਸਿਫਾਰਸ਼ ਨਾਲ ਵੀਆਈਪੀ ਪਾਸ ਬਣਾਏ ਜਾਂਦੇ ਹਨ।
