post

Jasbeer Singh

(Chief Editor)

ਯੋਗੀ ਸਰਕਾਰ ਕਰੇਗੀ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਮੁਸ਼ੱਰਫ ਪਰਿਵਾਰ ਦੀ 13 ਵਿੱਘੇ ਜ਼ਮੀਨ ਦੀ ਨਿਲਾਮੀ

post-img

ਯੋਗੀ ਸਰਕਾਰ ਕਰੇਗੀ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਮੁਸ਼ੱਰਫ ਪਰਿਵਾਰ ਦੀ 13 ਵਿੱਘੇ ਜ਼ਮੀਨ ਦੀ ਨਿਲਾਮੀ ਉਤਰ ਪ੍ਰਦੇਸ਼ : ਭਾਰਤ ਦੇਸ਼ ਉਤਰ ਪ੍ਰਦੇਸ਼ ਸੂਬੇ ਵਿਚ ਭਾਰਤੀ ਜਨਤਾ ਪਾਰਟੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਸਰਕਾਰ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਤੇ ਸਾਬਕਾ ਫੌਜ ਮੁਖੀ ਜਨਰਲ ਪਰਵੇਜ਼ ਮੁਸ਼ੱਰਫ ਅਤੇ ਉਸ ਦੇ ਪਰਿਵਾਰ ਦੀ ਉੱਤਰ ਪ੍ਰਦੇਸ਼ ਦੇ ਬਾਗਪਤ ਵਿੱਚ ਜ਼ਮੀਨ-ਜਾਇਦਾਦ ਦੀ ਨਿਲਾਮੀ ਕਰ ਰਹੀ ਹੈ। ਮੁਸ਼ੱਰਫ ਪਰਿਵਾਰ ਦੀ 13 ਵਿੱਘੇ ਜ਼ਮੀਨ ਦੀ ਨਿਲਾਮੀ ਹੋਵੇਗੀ।ਦੱਸਣਯੋਗ ਹੈ ਕਿ ਇਹ ਜ਼ਮੀਨ ਬਾਗਪਤ ਜ਼ਿਲ੍ਹੇ ਦੇ ਕੋਤਾਨਾ ਪਿੰਡ ਵਿੱਚ ਹੈ। ਭਾਰਤ ਦੀ ਵੰਡ ਤੋਂ ਪਹਿਲਾਂ ਮੁਸ਼ੱਰਫ਼ ਦਾ ਪਰਿਵਾਰ ਬਾਗਪਤ ਜ਼ਿਲ੍ਹੇ ਦੇ ਪਿੰਡ ਕੋਤਾਨਾ ਵਿਚ ਰਹਿੰਦਾ ਸੀ। ਵਾਹੀਯੋਗ ਜ਼ਮੀਨ ਤੋਂ ਇਲਾਵਾ ਮੁਸ਼ੱਰਫ਼ ਦੇ ਚਚੇਰੇ ਭਰਾ ਹੁਮਾਯੂੰ ਦੇ ਨਾਂ ਉਤੇ ਪਿੰਡ ਵਿੱਚ ਇੱਕ ਵੱਡੀ ਹਵੇਲੀ ਹੈ, ਜੋ ਹੁਣ ਖੰਡਰ ਹੋ ਚੁੱਕੀ ਹੈ। ਉਸ ਦੇ ਪਿਤਾ ਮੁਸ਼ੱਰਫੂਦੀਨ ਅਤੇ ਮਾਂ ਬੇਗਮ ਜ਼ਰੀਨ ਦੋਵੇਂ ਇਸ ਪਿੰਡ ਦੇ ਵਸਨੀਕ ਸਨ। ਆਜ਼ਾਦੀ ਤੋਂ ਪਹਿਲਾਂ ਇਹ ਪਰਿਵਾਰ 1943 ਵਿੱਚ ਦਿੱਲੀ ਵਿੱਚ ਰਹਿਣ ਲੱਗ ਪਿਆ ਸੀ ਅਤੇ 1947 ਵਿੱਚ ਪਾਕਿਸਤਾਨ ਚਲਾ ਗਿਆ ਸੀ।

Related Post

Instagram