200MP ਕੈਮਰਾ ਤੇ ਸੈਟੇਲਾਈਟ ਕੁਨੈਕਟੀਵਿਟੀ ਨਾਲ ਲਾਂਚ ਹੋਏ Vivo ਦੇ ਇਹ 3 ਸਮਾਰਟਫੋਨ, ਇਹ ਹਨ ਖ਼ਾਸ ਖ਼ੂਬੀਆਂ
- by Aaksh News
- May 14, 2024
ਤਿੰਨਾਂ ਡਿਵਾਈਸਾਂ 'ਚੋਂ Vivo X100s Pro ਸਭ ਤੋਂ ਤੇਜ਼ ਚਾਰਜਿੰਗ ਸੈੱਟਅੱਪ ਦੇ ਨਾਲ ਆਉਂਦਾ ਹੈ। Vivo X100 Ultra ਕੋਲ ਹੁਣ ਤਕ ਦਾ ਸਭ ਤੋਂ ਵੱਡਾ ਟੈਲੀਫੋਟੋ ਸੈਂਸਰ ਹੈ। ਆਓ ਜਾਣਦੇ ਹਾਂ ਇਹ ਡਿਵਾਈਸ ਕਿਵੇਂ ਖਾਸ ਹੈ। : ਵੀਵੋ ਆਪਣੇ ਗਾਹਕਾਂ ਲਈ ਤਿੰਨ ਨਵੇਂ ਫੋਨ ਲੈ ਕੇ ਆ ਰਿਹਾ ਹੈ। ਇਸ ਨਵੀਂ ਸੀਰੀਜ਼ 'ਚ ਤਿੰਨ ਫੋਨ ਸ਼ਾਮਲ ਹਨ, ਜਿਨ੍ਹਾਂ 'ਚੋਂ ਮੀਡੀਆਟੈੱਕ ਦੇ ਫਲੈਗਸ਼ਿਪ ਚਿੱਪਸੈੱਟ ਨੂੰ ਦੋ ਡਿਵਾਈਸਾਂ 'ਚ ਪੇਸ਼ ਕੀਤਾ ਗਿਆ ਹੈ ਜਦੋਂਕਿ Vivo X100 Ultra 'ਚ ਤੁਹਾਨੂੰ Qualcomm ਚਿਪਸੈੱਟ ਮਿਲਦਾ ਹੈ। ਤਿੰਨਾਂ ਡਿਵਾਈਸਾਂ 'ਚੋਂ Vivo X100s Pro ਸਭ ਤੋਂ ਤੇਜ਼ ਚਾਰਜਿੰਗ ਸੈੱਟਅੱਪ ਦੇ ਨਾਲ ਆਉਂਦਾ ਹੈ। Vivo X100 Ultra ਕੋਲ ਹੁਣ ਤਕ ਦਾ ਸਭ ਤੋਂ ਵੱਡਾ ਟੈਲੀਫੋਟੋ ਸੈਂਸਰ ਹੈ। ਆਓ ਜਾਣਦੇ ਹਾਂ ਇਹ ਡਿਵਾਈਸ ਕਿਵੇਂ ਖਾਸ ਹੈ। Vivo X100s ਸੀਰੀਜ਼ ਦੀ ਕੀਮਤ ਕੀਮਤ ਦੀ ਗੱਲ ਕਰੀਏ ਤਾਂ Vivo X100s ਨੂੰ 4 ਮਾਡਲਾਂ 'ਚ ਪੇਸ਼ ਕੀਤਾ ਜਾ ਰਿਹਾ ਹੈ। ਇਸ ਦੇ 12GB 256GB ਮਾਡਲ ਦੀ ਕੀਮਤ CNY 4,000 ਯਾਨੀ ਲਗਪਗ 46,168.22 ਰੁਪਏ ਰੱਖੀ ਗਈ ਹੈ, 16 256GB ਮਾਡਲ ਦੀ ਕੀਮਤ CNY 4,400 ਯਾਨੀ ਲਗਪਗ 50,785.05GB ਦੀ ਕੀਮਤ CNY 1505 ਰੁਪਏ ਤੈਅ ਕੀਤੀ ਗਈ ਹੈ। ਇਸ ਡਿਵਾਈਸ ਨੂੰ 4 ਕਲਰ ਆਪਸ਼ਨ 'ਚ ਟਾਈਟੇਨੀਅਮ, ਵ੍ਹਾਈਟ, ਬਲੈਕ/ਗ੍ਰੇਅ ਤੇ ਗ੍ਰੀਨ 'ਚ ਉਪਲਬਧ ਕਰਵਾਇਆ ਗਿਆ ਹੈ। Vivo X100s Pro ਦੀ ਗੱਲ ਕਰੀਏ ਤਾਂ ਇਸ ਨੂੰ 3 ਸਟੋਰੇਜ ਆਪਸ਼ਨ 'ਚ ਪੇਸ਼ ਕੀਤਾ ਜਾ ਰਿਹਾ ਹੈ ਜਿਸ ਵਿਚ 12GB+256GB ਵੇਰੀਐਂਟ ਦੀ ਕੀਮਤ CNY 5,000 ਯਾਨੀ ਲਗਪਗ 57,710.28 ਰੁਪਏ, 16+512GB ਵੇਰੀਐਂਟ ਦੀ ਕੀਮਤ CNY 5,600 ਯਾਨੀ ਲਗਪਗ 64,635.51 ਰੁਪਏ ਤੇ 16+1TB ਵੇਰੀਐਂਟ ਦੀ ਕੀਮਤ CNY 6,200 ਯਾਨੀ ਲਗਪਗ 71,560.75 ਰੁਪਏ ਤੈਅ ਕੀਤੀ ਗਈ ਹੈ। ਵੀਵੋ ਦੀ ਗੱਲ ਕਰੀਏ ਤਾਂ ਇਸ ਨੂੰ 3 ਸਟੋਰੇਜ ਆਪਸ਼ਨ 'ਚ ਪੇਸ਼ ਕੀਤਾ ਜਾ ਰਿਹਾ ਹੈ, ਜਿਸ ਵਿਚ 12GB + 256GB ਵੇਰੀਐਂਟ ਦੀ ਕੀਮਤ CNY 5,000 ਯਾਨੀ ਲਗਪਗ 56,710.28 ਰੁਪਏ, 16+512GB ਵੇਰੀਐਂਟ ਦੀ ਕੀਮਤ CNY 5,600 ਯਾਨੀ ਲਗਪਗ 64,635.51 ਰੁਪਏ ਤੇ 16+1TB ਵੇਰੀਐਂਟ ਦੀ ਕੀਮਤ CNY 6,200 ਯਾਨੀ ਲਗਪਗ 71,560.75 ਰੁਪਏ ਤਕ ਕੀਤੀ ਗਈ ਹੈ। ਇਸ ਡਿਵਾਈਸ ਨੂੰ 3 ਕਲਰ ਆਪਸ਼ਨ-ਟਾਈਟੇਨੀਅਮ ਵ੍ਹਾਈਟ ਤੇ ਬਲੈਕ-ਗ੍ਰੇਅ ਕਲਰ 'ਚ ਉਪਲਬਧ ਹੈ। Vivo X100 Ultra ਨੂੰ ਵੀ 3 ਸਟੋਰੇਜ ਆਪਸ਼ਨ 'ਚ ਪੇਸ਼ ਕੀਤਾ ਜਾ ਰਿਹਾ ਹੈ। ਇਸ ਦੇ 12+256GB ਦੀ ਕੀਮਤ CNY 6,499 ਯਾਨੀ ਲਗਪਗ 75,011 ਰੁਪਏ, 16+512GB ਵੇਰੀਐਂਟ ਦੀ ਕੀਮਤ CNY 7,299 ਯਾਨੀ ਲਗਪਗ 84,245 ਰੁਪਏ ਤੇ 161TB ਵੇਰੀਐਂਟ ਦੀ ਕੀਮਤ CNY 7,999 ਯਾਨੀ ਲਗਪਗ 94,190 ਰੁਪਏ ਹੈ। Vivo X1000 Ultra ਨੂੰ ਵੀ ਤਿੰਨ ਕਲਰ ਆਪਸ਼ਨ-ਟਾਈਟੇਨੀਅਮ, ਵ੍ਹਾਈਟ ਤੇ ਗ੍ਰੇਅ ਕਲਰ "ਚ ਪੇਸ਼ ਕੀਤਾ ਗਿਆ ਹੈ। Vivo X100s, X100s Pro ਦੇ ਸਪੈਸੀਫਿਕੇਸ਼ਨਜ਼ ਡਿਸਪਲੇਅ: ਇਨ੍ਹਾਂ ਦੋਵਾਂ ਡਿਵਾਈਸਾਂ 'ਚ 2800×1260-ਪਿਕਸਲ ਰੈਜ਼ੋਲਿਊਸ਼ਨ, 120Hz ਰਿਫ੍ਰੈਸ਼ ਰੇਟ, ਅਤੇ 3,000 nits ਪੀਕ ਬ੍ਰਾਈਟਨੈੱਸ ਵਾਲੀ 6.78-ਇੰਚ ਦੀ LTPO AMOLED ਸਕਰੀਨ ਹੈ। ਪ੍ਰੋਸੈਸਰ: ਇਨ੍ਹਾਂ ਡਿਵਾਈਸਾਂ 'ਚ MediaTek Dimensity 9300 ਚਿਪਸੈੱਟ ਹੈ, ਜੋ ਕਿ 16GB RAM ਅਤੇ 1TB UFS 4.0 ਸਟੋਰੇਜ ਨਾਲ ਜੋੜਿਆ ਗਿਆ ਹੈ। ਕੈਮਰਾ - X100s 'ਚ ਪਿਛਲੇ ਪਾਸੇ 50MP (OIS) 64MP (3x ਆਪਟੀਕਲ ਜ਼ੂਮ) 50MP (ਅਲਟਰਾਵਾਈਡ) ਟ੍ਰਿਪਲ ਕੈਮਰਾ ਸੈੱਟਅਪ ਹੈ। ਇਸ ਫੋਨ ਦੇ ਫਰੰਟ 'ਤੇ 32MP ਸੈਂਸਰ ਦਿੱਤਾ ਗਿਆ ਹੈ। Vivo X100s Pro ਦੀ ਗੱਲ ਕਰੀਏ ਤਾਂ ਤੁਹਾਨੂੰ 50MP (OIS) 50MP (4.3x ਆਪਟੀਕਲ ਜ਼ੂਮ) 50MP (ਅਲਟਰਾਵਾਈਡ) ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲਦਾ ਹੈ। ਬੈਟਰੀ: ਜਿੱਥੇ Vivo X100s 100W ਚਾਰਜਿੰਗ ਸਪੋਰਟ ਦੇ ਨਾਲ 5,100mAh ਬੈਟਰੀ ਦਿੱਤੀ ਗਈ ਹੈ, ਉੱਥੇ ਹੀ Vivo X100s Pro 'ਚ 100W ਵਾਇਰਡ ਚਾਰਜਿੰਗ ਤੇ 50W ਵਾਇਰਲੈੱਸ ਚਾਰਜਿੰਗ ਸਪੋਰਟ ਨਾਲ 5,400mAh ਦੀ ਵੱਡੀ ਬੈਟਰੀ ਮਿਲਦੀ ਹੈ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.