
ਮਰਗੇ ਤੈਨੂੰ ਦੱਬਣ ਵਾਲ਼ੇ, ਦੱਬਿਆ ਨਾ ਜੱਟਾ ਤੂੰ ਜੱਗੀ ਸਰਪੰਚਾ : ਗੁਰਪ੍ਰੀਤ ਸਿੰਘ ਗਲਸੀ
- by Jasbeer Singh
- July 2, 2025

ਮਰਗੇ ਤੈਨੂੰ ਦੱਬਣ ਵਾਲ਼ੇ, ਦੱਬਿਆ ਨਾ ਜੱਟਾ ਤੂੰ ਜੱਗੀ ਸਰਪੰਚਾ : ਗੁਰਪ੍ਰੀਤ ਸਿੰਘ ਗਲਸੀ ਨਾਭਾ 2 ਜੁਲਾਈ : ਪੱਤਰਕਾਰ ਨਾਲ਼ ਜੱਗੀ ਸਰਪੰਚ ਦੇ ਦੋਗਾਨਾਂ ਗੀਤ 'ਮਰਗੇ ਤੈਨੂੰ ਦੱਬਣ ਵਾਲੇ ਦੱਬਿਆ ਨਾ ਜੱਟਾਂ ਤੂੰ ,ਰਲੀਜ਼ ਦੇ ਸੰਬੰਧ ਵਿੱਚ ਵਿਸ਼ਲੇਸਣ ਕਰਦਿਆ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਦੋਗਾਣੇ ਨੂੰ ਧਿਆਨ ਨਾਲ ਵਾਚੀਏ। ਆਵਾਜ਼ ਪੱਖੋਂ ਭਾਵੇ ਇਹ ਗੀਤ ਜਿਆਦਾ ਸੁਪਰ ਨਹੀ ਪਰ ਜੇਕਰ ਇਸ ਗੀਤ ਦੇ ਗੀਤਕਾਰ ਉੱਘੇ ਲੇਖਕ ਭੰਗੂ ਫਲੇੜਾ ਦੀ ਗੱਲ ਕਰੀਏ ਤਾਂ ਇਹ ਕਹਿਣਾ ਬਣਦਾ ਹੈ ਕਿ ਭੰਗੂ ਕਲਮ ਦਾ ਮਾਹਿਰ ਅਤੇ ਸਿੰਗਾਰ ਹੈ। ਇਸ ਗੀਤ ਰਾਹੀ ਉਸ ਨੇ ਇਕ ਜਝਾਰੂ, ਅਣਥਕ ਮਿਹਨਤੀ ਤੇ ਦਿਲੇਰ ਇਨਸਾਨ( ਜੱਗੀ ਸਰਪੰਚ) ਦੇ ਜੀਵਨ ਨੂੰ ਬਖੁਬੀ ਗੀਤ ਦੇ ਮਣਕਿਆ ਵਿਚ ਪਰੋ ਕੇ ਪੇਸ਼ ਕੀਤਾ ਹੈ। ਭੰਗੂ ਨੇ ਜੱਗੀ ਸਰਪੰਚ ਦੇ ਜਿੰਦਗੀ ਦੇ ਸਫ਼ਰ ਨੂੰ ਹੁੱਬਹੂ ਪੇਸ਼ ਕਰਦਿਆਂ ਪਿੰਡ ਚਾਸਵਾਲ ਤੋ ਕੈਨੇਡਾ ਤੱਕ ਦੇ ਸਫਰ ਨੂੰ ਪੇਸ਼ ਕੀਤਾ। ਉੱਥੇ ਹੀ ਉਸਦੇ ਕਿਰਤ ਕਰਨ ਦੀ ਬਿਰਤੀ ਅਤੇ ਮਜਲੂਮਾਂ ਨਾਲ ਹਿੱਕ ਡਾਹ ਕੇ ਖੜਨ ਦੀ ਗੱਲ ਕੀਤੀ। ਭੰਗੂ ਨੇ ਅੱਗੇ ਲਿਖਿਆ ਕਿ ਜੱਗੀ ਸਰਪੰਚ ਆਪਣੀ ਚੁੱਪ ਅਤੇ ਦਲੇਰੀ ਦੇ ਬਲਬੂਤੇ ਗ਼ਰੀਬਾ ਲਈ ਪੁਲਿਸ ਪ੍ਰਸਾਸਨ ਨਾਲ ਟਕਰਾਉਣ ਲਗਿਆ ਮਿੰਟ ਨ੍ਹੀ ਸੀ ਲਗਾਉਂਦਾ। ਇੱਥੋ ਤੱਕ ਕਿ ਮੌਕੇ ਦੇ ਮੰਤਰੀ ਦੇ ਵਿਰੋਧ ਦੇ ਵਾਬਜੂਦ ਬਲਾਕ ਸੰਮਤੀ ਦੇ ਚੋਣ ਜਿੱਤ ਕੇ ਉਸ ਦੇ ਮੂੰਹ ਤੇ ਸਿਆਸੀ ਚਪੇੜ ਵੀ ਮਾਰ ਗਿਆ। ਅਗਲੀਆਂ ਲਾਈਨਾ ਵਿੱਚ ਲੇਖਕ ਨੇ ਦੋਸਤਾ ਨੂੰ ਹਥਿਆਰਾਂ ਤੋ ਵੱਡਾ ਪੇਸ਼ ਕਰਕੇ ਦੋਸਤੀ ਦਾ ਨਾਂ ਉੱਚਾ ਕੀਤਾ । ਅੱਗੇ ਸਰੀਕੇ ਦੀ ਗੱਲ ਕਰਦਿਆ ਕਿਹਾ ਕਿ ਵੈਰੀਆ ਨਾਲ ਰਲ ਕੇ ਧੋਖਾ ਕੀਤਾ। ਪੂਰੇ ਗੀਤ ਵਿੱਚ ਜੱਗੀ ਸਰਪੰਚ ਦੇ ਆਪਣੇ ਮਾਪਿਆ ਤੇ ਪਿੰਡ ਦੇ ਲੋਕਾਂ ਦੀ ਗੱਲ ਕਰਦਿਆ ਕਿਹਾ “ਪੁੱਛ ਲਈ ਚਾਸਵਾਲ ਤੋ ਗੱਲਾਂ ਅੱਜ ਵੀ ਹੁੰਦੀਆ ਨੇ” ਰਹੀ ਆਪਣੇ ਪਿੰਡ ਦੇ ਲੋਕਾਂ ਦਾ ਮਾਨ ਸਨਮਾਨ ਬਰਕਰਾਰ ਰੱਖਿਆ। ਮਿਊਜ਼ਿਕ ਦੇ ਪੱਖ ਤੋਂ ਇਸ ਗੀਤ ਵਿੱਚ “ਨਾਭੇ ਵਾਲ਼ੇ” ਸੀਪੇ ਵੀਏ ਨੇ ਅੱਤ ਕਰਾਈ ਹੈ। ਇਸ ਮੌਕੇ ਤੇ ਉਹਨਾਂ ਨਾਲ ਹਾਰਵੇਲ ਸਿੰਘ, ਗਗਨਪ੍ਰੀਤ ਸਿੰਘ, ਅਨੀਫ਼ ਖਾਂ ਅਤੇ ਗੁਰਦਾਸ ਸਰਮਾਂ ਵੀ ਮੌਜੂਦ ਸਨ।