post

Jasbeer Singh

(Chief Editor)

crime

ਸਾਈਂ ਮਾਰਕੀਟ ਵਿਖੇ ਕੋਹਲੀ ਢਾਬੇ ਦੇ ਕੋਲ ਚੱਲੀ ਗੋਲੀ ਮਾਮਲੇ ਵਿਚ ਦੋ ਹਿਰਾਸਤ ’ਚ

post-img

ਸਾਈਂ ਮਾਰਕੀਟ ਵਿਖੇ ਕੋਹਲੀ ਢਾਬੇ ਦੇ ਕੋਲ ਚੱਲੀ ਗੋਲੀ ਮਾਮਲੇ ਵਿਚ ਦੋ ਹਿਰਾਸਤ ’ਚ ਪਟਿਆਲਾ, 3 ਮਈ 2025 : ਸ਼ਹਿਰ ਦੀ ਸਾਂਈ ਮਾਰਕੀਟ ਵਿਖੇ ਦੁਪਹਿਰ ਅੱਜ ਦੋ ਵਿਅਕਤੀਆਂ ਥੋੜੀ ਜਿਹੀ ਬਹਿਸ ਤੋਂ ਬਾਅਦ ਗੋਲੀ ਚਲਾ ਦਿੱਤੀ ਅਤੇ ਕਾਰ ਵਿਚ ਸਵਾਰ ਹੋ ਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਐਸ.ਪੀ ਸਿਟੀ ਪਲਵਿੰਦਰ ਸਿੰਘ ਚੀਮਾ ਅਤੇ ਥਾਣਾ ਸਬਜੀ ਮੰਡੀ ਦੇ ਐਸ.ਐਚ.ਓ. ਦਵਿੰਦਰ ਸਿੰਘ ਮੌਕੇ ‘ਤੇ ਪਹੰੁਚ ਗਏ। ਇਥੇ ਐਸ.ਪੀ ਸਿਟੀ ਨੇ ਦੱਸਿਆ ਕਿ ਜਦੋਂ ਪਟਿਆਲਾ ਪੁਲਸ ਨੂੰ ਗੋਲੀ ਚੱਲਣ ਦੀ ਜਾਣਕਾਰੀ ਮਿਲੀ ਤਾਂ ਮੌਕੇ ‘ਤੇ ਹੀ ਸਾਰੇ ਐਸ. ਐਚ. ਓਜ਼ ਨੂੰ ਅਲਰਟ ਕਰ ਦਿੱਤਾ ਗਿਆ ਅਤੇ ਗੋਲੀ ਚਲਾਉਣ ਵਾਲੇ ਮਾਮਲੇ ਵਿਚ ਦੋ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਗਿਆ ਹੈ ਅਤੇ ਜਿਹੜੀ ਗੱਡੀ ਵਰਤੀ ਗਈ ਸੀ, ਉਹ ਵੀ ਹਿਰਾਸਤ ਵਿਚ ਲੈ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਵਰਤੇ ਗਏ ਹਥਿਆਰ ਅਤੇ ਗੱਡੀ ਦੇ ਸਟੇਟਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਐਸ. ਪੀ. (ਸਿਟੀ) ਨੇ ਸਪੱਸਟ ਕੀਤਾ ਕਿ ਇਹ ਕੋਈ ਗੈਂਗਵਾਰ ਨਹੀਂ ਸਗੋਂ ਮੌਕੇ ‘ਤੇ ਹੋਈ ਬਹਿਸ ਤੋਂ ਬਾਅਦ ਗੋਲੀ ਚੱਲੀ ਹੈ। ਉਨ੍ਹਾਂ ਕਿਹਾ ਕਿ ਹਿਰਾਸਤ ਵਿਚ ਲਏ ਗਏ ਵਿਅਕਤੀਆਂ ਦੀ ਜਾਂਚ ਤੋਂ ਬਾਅਦ ਉਨ੍ਹਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਪਟਿਆਲਾ ਪੁਲਸ ਕਿਸੇ ਵੀ ਕਾਨੂੰਨ ਹੱਥ ਵਿਚ ਲੈਣ ਵਾਲੇ ਵਿਅਕਤੀ ਨੂੰ ਨਹੀਂ ਬਖਸ਼ੇਗੀ। ਉਨ੍ਹਾਂ ਕਿਹਾ ਕਿ ਪਟਿਆਲਾ ਪੁਲਸ ਪੁਰੀ ਤਰ੍ਹਾਂ ਅਲਰਟ ਹੈ।

Related Post