
ਮਹਾਕਾਲ ਮੰਦਰ ਚ ਭਸਮ ਆਰਤੀ ਦੌਰਾਨ ਗਰਭ ਗ੍ਰਹਿ ਚ ਲੱਗੀ ਭਿਆਨਕ ਅੱਗ, 13 ਲੋਕ ਝੁਲਸੇ
- by Jasbeer Singh
- March 25, 2024

ਉਜੈਨ- ਮਹਾਕਾਲ ਮੰਦਰ ‘ਚ ਸੋਮਵਾਰ ਸਵੇਰੇ ਭਸਮ ਆਰਤੀ ਦੌਰਾਨਗਰਭ ਗ੍ਰਹਿ ‘ਚ ਲੱਗੀ ਅੱਗ ‘ਚ ਪੁਜਾਰੀ ਸਮੇਤ 13 ਲੋਕ ਝੁਲਸ ਗਏ। ਭਸਮ ਆਰਤੀ ਦੌਰਾਨ ਅਬੀਰ-ਗੁਲਾਲ ਲਗਾਇਆ ਜਾ ਰਿਹਾ ਸੀ। ਇਸ ਦੌਰਾਨ ਅੱਗ ਲੱਗ ਗਈ। ਸਾਰਿਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਜਾਰੀ ਹੈ। ਸਮੇਂ ਸਿਰ ਅੱਗ ‘ਤੇ ਕਾਬੂ ਪਾ ਲਿਆ ਗਿਆ। ਇਸ ਘਟਨਾ ਨਾਲ ਉੱਥੇ ਮੌਜੂਦ ਲੋਕਾਂ ‘ਚ ਹਫੜਾ-ਦਫੜੀ ਮਚ ਗਈ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਉਜੈਨ ਦੇ ਕੁਲੈਕਟਰ ਨੀਰਜ ਕੁਮਾਰ ਸਿੰਘ ਨੇ ਦੱਸਿਆ ਕਿ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਅੱਗ ਲੱਗਣ ਦੀ ਇਸ ਘਟਨਾ ਕਾਰਨ ਲੋਕ ਮਾਮੂਲੀ ਝੁਲਸ ਗਏ ਹਨ। ਕੋਈ ਵੀ ਗੰਭੀਰ ਜ਼ਖਮੀ ਨਹੀਂ ਹੈ। ਤੁਹਾਨੂੰ ਦੱਸ ਦੇਈਏ ਕਿ ਵਿਸ਼ਵ ਪ੍ਰਸਿੱਧ ਮਹਾਕਾਲੇਸ਼ਵਰ ਵਿੱਚ ਐਤਵਾਰ ਸ਼ਾਮ ਨੂੰ ਹੋਲੀ ਦਾ ਤਿਉਹਾਰ ਸ਼ੁਰੂ ਹੋ ਗਿਆ ਸੀ। ਇੱਥੇ ਸਭ ਤੋਂ ਪਹਿਲਾਂ ਸ਼ਾਮ ਦੀ ਆਰਤੀ ਦੌਰਾਨ ਹਜ਼ਾਰਾਂ ਸ਼ਰਧਾਲੂਆਂ ਨੇ ਬਾਬਾ ਮਹਾਕਾਲ ਨਾਲ ਗੁਲਾਲ ਦੀ ਹੋਲੀ ਖੇਡੀ ਗਈ।