

ਵਿਜੀਲੈਂਸ ਨੇ ਕੀਤਾ ਐਸ. ਐਚ. ਓ. ਨੂੰ ਰਿਸ਼ਵਤ ਕਾਂਡ `ਚ ਨਾਮਜਦ ਲੁਧਿਆਣਾ:- ਪੰਜਾਬ ਵਿਜੀਲੈਂਸ ਬਿਊਰੋ ਦੇ ਜੋਨ ਲੁਧਿਆਣਾ ਵੱਲੋਂ ਲਗਭਗ ਇੱਕ ਮਹੀਨਾ ਪਹਿਲਾਂ ਪੁਲਿਸ ਕਮਿਸ਼ਨਰਏਟ ਅਧੀਨ ਥਾਣਾ 5 ਨੰਬਰ ਡਿਵੀਜ਼ਨ ਦੇ ਏਐਸਆਈ ਤੇ ਇੱਕ ਹੋਟਲ ਮਾਲਕ ਤੋਂ 2 ਲੱਖ 70 ਹਜ਼ਾਰ ਦੀ ਰਿਸ਼ਵਤ ਲੈਣ ਦੇ ਦਰਜ ਕੀਤੇ ਗਏ ਮੁਕੱਦਮੇ ਚ ਉਸ ਸਮੇਂ ਨਵਾਂ ਮੋੜ ਆ ਗਿਆ ,ਜਦੋਂ ਵਿਜੀਲੈਂਸ ਬਿਊਰੋ ਨੇ ਲੰਬੀ ਜਾਂਚ ਤੋਂ ਬਾਅਦ ਥਾਣੇ ਦੇ ਐਸ ਐਚ ਓ ਜਗਜੀਤ ਸਿੰਘ ਨਾਗਪਾਲ ਨੂੰ ਭ੍ਰਿਸ਼ਟਾਚਾਰ ਮਾਮਲੇ ਵਿੱਚ ਨਾਮਜਦ ਕਰ ਲਿਆ । ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਜੋਨ ਦੇ ਐਸ. ਐਸ. ਪੀ. ਰਵਿੰਦਰਪਾਲ ਸਿੰਘ ਸੰਧੂ ਨਾਲ ਸੰਪਰਕ ਕੀਤਾ ਤਾਂ ਉਹਨਾਂ ਪੁਸ਼ਟੀ ਕਰਦਿਆਂ ਕਿਹਾ ਕਿ ਵਿਜੀਲੈਂਸ ਨੂੰ ਪੁਖਤਾ ਸਬੂਤ ਮਿਲਣ ਤੋਂ ਬਾਅਦ ਜਗਜੀਤ ਸਿੰਘ ਨਾਗਪਾਲ ਨੂੰ ਇਸ ਭ੍ਰਿਸ਼ਟਾਚਾਰ ਮਾਮਲੇ ਵਿੱਚ ਨਾਮਜਦ ਕੀਤਾ ਗਿਆ ਹੈ ਤੇ ਉਹਨਾਂ ਕਿਹਾ ਕਿ ਜਲਦੀ ਹੀ ਉਸਨੂੰ ਗ੍ਰਿਫਤਾਰ ਕੀਤਾ ਜਾਵੇਗਾ। ਇਥੇ ਇਹ ਵੀ ਗੱਲ ਦੱਸਣਯੋਗ ਹੈ ਕਿ ਲੁਧਿਆਣਾ ਪੁਲਿਸ ਕਮਿਸ਼ਨਰ ਵੱਲੋਂ ਜਗਜੀਤ ਸਿੰਘ ਨਾਗਪਾਲ ਦਾ ਥਾਣਾ ਡਿਵੀਜ਼ਨ ਨੰਬਰ 5 ਦੇ ਐਸ ਐਚ ਓ ਤੋਂ ਤਬਾਦਲਾ ਪੁਲਿਸ ਲਾਈਨ ਦਾ ਕਰ ਦਿੱਤਾ ਸੀ ਪਰ ਉਹ ਪਿਛਲੇ ਤਿੰਨ ਚਾਰ ਦਿਨਾਂ ਤੋਂ ਪੁਲਿਸ ਲਾਈਨ ਤੋਂ ਗੈਰ ਹਾਜ਼ਰ ਹੋ ਗਿਆ ।ਇਥੇ ਹੀ ਬਸ ਨਹੀਂ ਐਸ. ਐਚ. ਓ. ਜਗਜੀਤ ਸਿੰਘ ਨੇ ਪਹਿਲਾਂ ਆਪਣੇ ਬਚਾਓ ਪੱਖ ਲਈ ਅਦਾਲਤ ਵਿੱਚ ਅਗੇਤੀ ਜਮਾਨਤ ਵੀ ਲਗਾਈ ਸੀ ਪਰ ਫਿਰ ਉਸ ਨੇ ਵਾਪਸ ਲੈ ਲਈ ਸੀ ।