post

Jasbeer Singh

(Chief Editor)

Latest update

ਕਿਹੜੀ ਰਾਸ਼ੀ ਵਾਲਿਆਂ ਦਾ ਪੁਸ਼ਤੈਨੀ ਜਾਇਦਾਦ ਵਿੱਚ ਅਧਿਕਾਰ ਮਿਲੇਗਾ......

post-img

ਮੇਖ : ਕਿਉਂਕਿ ਸਿਤਾਰਾ ਖਰਚਿਆਂ ਵਾਲਾ ਹੈ, ਇਸ ਲਈ ਟਾਲੇ ਜਾ ਸਕਣ ਵਾਲੇ ਖਰਚ ਨੂੰ ਟਾਲ ਦਿਓ, ਲਿਖਣ-ਪੜ੍ਹਨ ਦਾ ਕੋਈ ਕੰਮ ਪੂਰਾ ਕੀਤੇ ਬਗੈਰ ਨਾ ਜਾਓ। ਬ੍ਰਿਖ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਵਾਲਾ, ਕੰਮਕਾਜੀ ਟੂਰਿੰਗ ਵੀ ਫਰੂਟਫੁੱਲ ਰਹੇਗੀ, ਕਾਰੋਬਾਰੀ ਪਲਾਨਿੰਗ-ਪ੍ਰੋਗਰਾਮਿੰਗ ਨਾਲ ਜੁੜੀ ਕੋਸ਼ਿਸ਼ ਅੱਗੇ ਵਧਾਉਣ ਲਈ ਚੰਗੀ। ਮਿਥੁਨ : ਪੂਰਾ ਯਤਨ ਅਤੇ ਭੱਜਦੌੜ ਕਰਨ ਦੇ ਬਾਵਜੂਦ ਵੀ ਸਰਕਾਰੀ ਕੋਸ਼ਿਸ਼ਾਂ ਅੱਗੇ ਨਾ ਵਧਾ ਸਕੋਗੀ, ਮਨੋਬਲ ’ਚ ਟੁੱਟਣ ਦਾ ਅਹਿਸਾਸ ਵੀ ਤਬੀਅਤ ਨੂੰ ਡਾਵਾਂਡੋਲ ਰੱਖੇਗਾ। ਕਰਕ : ਜਨਰਲ ਸਿਤਾਰਾ ਰੁਕਾਵਟਾਂ-ਮੁਸ਼ਕਲਾਂ ਵਾਲਾ, ਇਸ ਲਈ ਹਰ ਫਰੰਟ ’ਤੇ ਆਪ ਦੀ ਭੱਜਦੌੜ ਬੇਕਾਰ ਜਾਵੇਗੀ, ਮਨ ਅਤੇ ਸੋਚ ’ਤੇ ਵੀ ਨੈਗੇਟੀਵਿਟੀ ਪ੍ਰਭਾਵੀ ਰਹੇਗੀ। ਸਿੰਘ : ਸਿਤਾਰਾ ਪੇਟ ਨੂੰ ਅਪਸੈੱਟ ਰੱਖਣ ਵਾਲਾ ਹੈ, ਇਸ ਲਈ ਤਬੀਅਤ ਨੂੰ ਸੂਟ ਨਾ ਕਰਨ ਵਾਲੀਆਂ ਵਸਤਾਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ। ਕੰਨਿਆ : ਕਾਰੋਬਾਰੀ ਦਸ਼ਾ ਸੰਤੋਖਜਨਕ ਪਰ ਧਿਆਨ ਰੱਖੋ ਕਿ ਮਨ ’ਤੇ ਪ੍ਰਭਾਵੀ ਰਹਿਣ ਵਾਲੀ ਨੈਗੇਟੀਵਿਟੀ ਕਰ ਕੇ ਆਪ ਤੋਂ ਕੋਈ ਗਲਤ ਕੰਮ ਨਾ ਹੋ ਜਾਵੇ। ਤੁਲਾ : ਬਗੈਰ ਕਿਸੇ ਵਜ੍ਹਾ ਦੇ ਪੈਦਾ ਹੋਣ ਵਾਲੇ ਵੈਰ-ਵਿਰੋਧ ਕਰ ਕੇ ਮਨ ਡਿਸਟਰਬ, ਪ੍ਰੇਸ਼ਾਨ ਅਤੇ ਅਸ਼ਾਂਤ ਜਿਹਾ ਰਹੇਗਾ, ਕੋਈ ਨਵੀਂ ਕੋਸ਼ਿਸ਼ ਵੀ ਸ਼ੁਰੂ ਨਾ ਕਰੋ। ਬ੍ਰਿਸ਼ਚਕ : ਬੇਕਾਰ ਕੰਮਾਂ ਵੱਲ ਭਟਕਦੇ ਆਪਣੇ ਮਨ ’ਤੇ ਕਾਬੂ ਰੱਖਣਾ ਸਹੀ ਰਹੇਗਾ, ਮਨ ਅਤੇ ਸੋਚ ’ਤੇ ਨੈਗੇਟੀਵਿਟੀ ਪ੍ਰਭਾਵੀ ਰਹੇਗੀ। ਧਨ : ਜਾਇਦਾਦੀ ਕੰਮਾਂ ਲਈ ਸਿਤਾਰੇ ਰੁਕਾਵਟਾਂ ਵਾਲੇ, ਇਸ ਲਈ ਜਿਹੜਾ ਵੀ ਯਤਨ ਕਰੋ, ਪੂਰੇ ਜ਼ੋਸ਼ ਅਤੇ ਜ਼ੋਰ ਲਗਾ ਕੇ ਕਰੋ, ਮਾ-ਸਨਮਾਨ ਨੂੰ ਠੇਸ ਲੱਗਣ ਦਾ ਵੀ ਡਰ। ਮਕਰ : ਕੰਮਕਾਜੀ ਸਾਥੀ ਪੂਰੇ ਦਿਲੋਂ ਆਪ ਨਾਲ ਨਾ ਤਾਂ ਸਹਿਯੋਗ ਕਰਨਗੇ ਅਤੇ ਨਾ ਹੀ ਕਿਸੇ ਕੋਸ਼ਿਸ਼ ਨੂੰ ਅੱਗੇ ਵਧਾਉਣ ’ਚ ਮਦਦ ਕਰਨਗੇ। ਕੁੰਭ : ਕੋਈ ਵੀ ਕੰਮਕਾਜੀ ਕੋਸ਼ਿਸ਼ ਹਲਕੇ ’ਚ ਅਤੇ ਬੇਧਿਆਨੀ ਨਾਲ ਨਾ ਕਰੋ, ਕਿਉਂਕਿ ਸਿਤਾਰਾ ਕੰਮਕਾਜੀ ਕੰਮਾਂ ’ਚ ਮਨਮਰਜ਼ੀ ਦੀ ਸਫਲਤਾ ਨਾ ਦੇਣ ਵਾਲਾ ਹੈ। ਮੀਨ : ਕੰਮਕਾਜੀ ਕੰਮਾਂ ਲਈ ਸਿਤਾਰਾ ਪਹਿਲੇ ਦੀ ਤਰ੍ਹਾਂ, ਜਿਹੜੀ ਵੀ ਕੋਸ਼ਿਸ਼ ਕਰੋ ਪੂਰੀ ਤਾਕਤ-ਹਿੰਮਤ ਨਾਲ ਕਰੋ ਪਰ ਮਨ ’ਚ ਨੈਗੇਟੀਵਿਟੀ ਵੀ ਰਹੇਗੀ।

Related Post