

ਗੁਰਮਨਜੋਤ ਕੌਰ ਮਾਮਲੇ ਵਿਚ ਮਹਿਲਾ ਕਮਿਸ਼ਨ ਨੇ ਸੋ-ਮੋਟੋ ਨੋਟਿਸ ਲਿਆ ਚੰਡੀਗੜ੍ਹ, 20 ਅਗਸਤ 2025 : ਪੰਜਾਬ ਮਹਿਲਾ ਕਮਿਸ਼ਨ ਦੀ ਚੇੇਅਰਪਰਸਨ ਰਾਜ ਲਾਲੀ ਗਿੱਲ ਨੇ ਗੁਰਮਨਜੋਤ ਕੌਰ ਵਾਇਰਲ ਵੀਡੀਓ ਮਾਮਲੇ ਵਿਚ ਸੋ-ਮੋਟੋ ਨੋਟਿਸ ਲੈਂਦਿਆਂ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ ਦਿੰਦਿਆਂ 22 ਅਗਸਤ ਤੱਕ ਜਾਂਚ ਕਰਕੇ ਰਿਪੋਰਟ ਮੰਗ ਲਈ ਹੈ। ਕੀ ਹੈ ਮਾਮਲਾ ਗੁਰਮਨਜੋਤ ਕੌਰ ਉੱਪਲ ਨਾਮੀ ਲੜਕੀ ਜਿਸਦਾ ਸੋਸ਼ਲ ਮੀਡੀਆ `ਤੇ ਐਮ. ਐਮ. ਐਸ. ਵਾਇਰਲ ਹੋਣ ਤੋਂ ਬਾਅਦ ਉਹ ਵਿਵਾਦਪੂਰਨ ਸੁਰਖ਼ੀਆਂ ਵਿੱਚ ਆ ਗਈ ।ਜਿਸਦੇ ਚਲਦਿਆਂ ਗੁਰਮਨਜੋਤ ਕੌਰ ਉੱਪਲ ਨੇ ਦਾਅਵਾ ਕੀਤਾ ਕਿ ਇਹ ਵੀਡੀਓਜ਼ ਉਸ ਦੀ ਸਹਿਮਤੀ ਤੋਂ ਬਿਨਾਂ ਬਣਾਈਆਂ ਗਈਆਂ ਸਨ ਅਤੇ ਵਾਇਰਲ ਕੀਤੀਆਂ ਗਈਆਂ। ਉਸ ਨੇ ਆਪਣੇ ਸਾਬਕਾ ਮੰਗੇਤਰ ਪ੍ਰਭ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਨੇ ਕਥਿਤ ਤੌਰ `ਤੇ ਵੀਡੀਓਜ਼ ਵਾਇਰਲ ਕੀਤੀਆਂ।