post

Jasbeer Singh

(Chief Editor)

Latest update

ਬਨੂੜ ਸਿਵਲ ਹਸਪਤਾਲ ਵਿਚ ਡਿਲਵਰੀ ਕਰਵਾਉਣ ਆਈ ਔਰਤ ਦੀ ਡਿਲਵਰੀ ਹੋਈ ਹਸਪਤਾਲ ਦੇ ਬਾਹਰ ਆਟੋ ਵਿਚ

post-img

ਬਨੂੜ ਸਿਵਲ ਹਸਪਤਾਲ ਵਿਚ ਡਿਲਵਰੀ ਕਰਵਾਉਣ ਆਈ ਔਰਤ ਦੀ ਡਿਲਵਰੀ ਹੋਈ ਹਸਪਤਾਲ ਦੇ ਬਾਹਰ ਆਟੋ ਵਿਚ ਬਨੂੜ (ਪਟਿਆਲਾ) : ਸਰਕਾਰੀ ਹਸਪਤਾਲਾਂ `ਚ ਸਿਹਤ ਸੇਵਾਵਾਂ ਤੋਂ ਇਲਾਵਾ ਬਾਕੀ ਸਹੂਲਤਾਂ ਦਾ ਹਾਲ ਵੀ ਬੁਰਾ ਹੀ ਹੈ। ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਬਨੂੜ ਤੋਂ, ਜਿੱਥੇ ਸਰਕਾਰੀ ਹਸਪਤਾਲ ’ਚ ਜਣੇਪਾ ਕਰਵਾਉਣ ਆਈ ਇਕ ਔਰਤ ਦੀ ਹਸਪਤਾਲ ਦੇ ਬਾਹਰ ਆਟੋ ’ਚ ਹੀ ਡਿਲਵਰੀ ਹੋ ਗਈ। ਇਸ ਤੋਂ ਬਾਅਦ ਹਸਪਤਾਲ ’ਚ ਪਸਰੇ ਹਨੇਰੇ ਦੌਰਾਨ ਡਾਕਟਰਾਂ ਨੂੰ ਮੋਬਾਈਲ ਦੀਆਂ ਬੈਟਰੀਆਂ ਜਗਾ ਕੇ ਮਹਿਲਾ ਦਾ ਇਲਾਜ ਸ਼ੁਰੂ ਕਰਨਾ ਪਿਆ। ਪੀੜਤ ਸਿਕੰਦਰ ਵਾਸੀ ਪੱਛਮੀ ਬੰਗਾਲ ਹਾਲ ਵਾਸੀ ਚੰਡੀਗੜ੍ਹ ਰੋਇਲ ਸਿਟੀ ਦੀ ਪਤਨੀ ਰੌਸ਼ਨੀ ਦਾ ਇਲਾਜ ਬਨੂੜ ਹਸਪਤਾਲ ਤੋਂ ਚੱਲ ਰਿਹਾ ਸੀ। ਉਸ ਦੀ ਪਤਨੀ ਨੂੰ ਜਣੇਪੇ ਦੀ ਪੀੜ ਹੋਣ ਲੱਗੀ। ਉਨ੍ਹਾਂ ਪਹਿਲਾਂ ਤੋਂ ਇਲਾਜ ਕਰ ਰਹੇ ਹਸਪਤਾਲ ਦੇ ਸਟਾਫ ਨੂੰ ਫੋਨ ਕਰ ਕੇ ਇਸ ਸਬੰਧੀ ਜਾਣਕਾਰੀ ਦਿੱਤੀ ਤਾਂ ਸਟਾਫ ਮੈਂਬਰ ਨੇ ਮਹਿਲਾ ਨੂੰ ਜਣੇਪੇ ਲਈ ਬਨੂੜ ਦੇ ਹਸਪਤਾਲ ਲਿਆਉਣ ਲਈ ਕਿਹਾ।

Related Post